ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਅਮਰੀਕਾ ਸਥਿਤ ਪਤ੍ਰਿਕਾ ‘ਗਲੋਬਲ ਫਾਈਨਾਂਸ’ ਤੇ ਗਲੋਬਲ ਪੱਧਰ ‘ਤੇ ਚੋਟੀ ਦੇ ਕੇਂਦਰੀ ਬੈਂਕਰ ਦਾ ਸਨਮਾਨ ਦਿੱਤਾ ਗਿਆ ਹੈ।ਉਨ੍ਹਾਂ ਨੂੰ ਗਲੋਬਲ ਫਾਈਨਾਂਸ ਕੇਂਦਰੀ ਬੈਂਕਰ ਰਿਪੋਰਟ ਕਾਰਡ-2023 ਵਿਚ ‘ਏ ਪਲੱਸ’ ਰੇਟਿੰਗ ਦਿੱਤੀ ਗਈ ਹੈ। ਇਸ ਸੂਚੀ ਵਿਚ ਤਿੰਨ ਕੇਂਦਰੀ ਬੈਂਕਾਂ ਦੇ ਗਵਰਨਰਾਂ ਨੂੰ ‘ਏ ਪਲੱਸ’ ਰੇਟਿੰਗ ਦਿੱਤੀ ਗਈ ਹੈ ਜਿਨ੍ਹਾਂ ਵਿਚ ਦਾਸ ਚੋਟੀ ‘ਤੇ ਰਹੇ। ਸਵਿਟਜ਼ਰਲੈਂਡ ਦੇ ਗਵਰਨਰ ਥਾਮਸ ਜੇ ਜਾਰਡਨ ਦੂਜੇ ਤੇ ਵੀਅਤਨਾਮ ਦੇ ਗਵਰਨਰ ਗੁਯੇਨ ਥੀ ਹੋਂਗ ਤੀਜੇ ਸਥਾਨ ‘ਤੇ ਰਹੇ।
ਗਲੋਬਲ ਫਾਈਨਾਂਸ ਪਤ੍ਰਿਕਾ ਨੇ ਕਿਹਾ ਕਿ ਮਹਿੰਗਾਈ ‘ਤੇ ਕੰਟਰੋਲ, ਆਰਥਿਕ ਵਾਧਾ ਟੀਚਿਆਂ, ਮੁਦਰਾ ਸਥਿਰਤਾ ਤੇ ਵਿਆਜ ਦਰ ਮੈਨੇਜਮੈਂਟ ਵਿਚ ਸਫਲਤਾ ਲਈ ਗ੍ਰੇਡ ‘ਏ’ ਤੋਂ ਗ੍ਰੇਡ ‘ਐੱਫ’ ਤੱਕ ਦੇ ਪੈਮਾਨੇ ਹੁੰਦੇ ਹਨ। ਗ੍ਰੇਡ ‘ਏ’ ਸਰਵਉਤਮ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ ਜਦੋਂ ਕਿ ਐੱਫ ਗ੍ਰੇਡ ਦਾ ਮਤਲਬ ਪੂਰੀ ਤਰ੍ਹਾਂ ਅਸਫਲਤਾ ਹੈ।ਇਸ ਤੋਂ ਪਹਿਲਾਂ ਲੰਦਨ ਸੈਂਟਰਲ ਬੈਂਕ ਨੇ ਜੂਨ 2023 ਵਿਚ ਸ਼ਕਤੀਕਾਂਤ ਦਾਸ ਨੂੰ ਗਵਰਨਰ ਆਫ ਦਿ ਈਅਰ ਸਨਮਾਨ ਨਾਲ ਨਵਾਜਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਸ ਦੀ ਇਸ ਉਪਲਬਧੀ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਆਬੀਆਈ ਗਵਨਰ ਸ਼ਕਤੀਦਾਸ ਨੂੰ ਵਧਾਈ। ਇਹ ਪੂਰੇ ਦੇਸ਼ ਲਈ ਮਾਣ ਵਾਲਾ ਪਲ ਹੈ। ਇਹ ਵੈਸ਼ਵਿਕ ਮੰਚ ‘ਤੇ ਸਾਡੇ ਵਿੱਤੀ ਲੀਡਰਸ਼ਿਪ ਨੂੰ ਦਰਸਾਉਂਦਾ ਹੈ। ਉਨ੍ਹਾਂ ਦਾ ਸਮਰਪਣ ਤੇ ਦੂਰਦਰਸ਼ਤਾ ਸਾਡੇ ਦੇਸ਼ ਦੇ ਵਿਕਾਸ ਨੂੰ ਮਜ਼ਬੂਤ ਕਰਦੀ ਰਹੇਗੀ।
RBI ਗਵਰਨਰ ਸ਼ਕਤੀਦਾਸ ਨੇ ਇੰਦੌਰ ਵਿਚ ਇਕ ਪ੍ਰੋਗਰਾਮ ਵਿਚ ਕਿਹਾ ਕਿ ਟਮਾਟਰ ਵਰਗੀਆਂ ਸਬਜ਼ੀਆਂ ਦੇ ਰੇਟ ਵਿਚ ਕਮੀ ਆਉਣ ਨਾਲ ਇਸ ਮਹੀਨ ਤੋਂ ਮਹਿੰਗਾਈ ਦੇ ਘਟਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ‘ਤੇ ਕਾਬੂ ਪਾਉਣ ਲਈ ਸਰਕਾਰ ਗੈਰ-ਬਾਸਮਤੀ ਚਾਵਲ ਦੇ ਨਿਰਯਾਤ ‘ਤੇ ਪਾਬੰਦੀ ਤੇ ਰਸੋਈ ਗੈਸਸਿਲੰਡਰ ਦੀ ਕੀਮਤ ਵਿਚ ਕਟੌਤੀ ਵਰਗੇ ਕਈ ਉਪਾਅ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: