Rakhi Sawant Adil Controversy: ਰਾਖੀ ਸਾਵੰਤ ਆਪਣੇ ਵੱਖ ਹੋ ਚੁੱਕੇ ਪਤੀ ਆਦਿਲ ਖਾਨ ਦੁਰਾਨੀ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨ ਜਾ ਰਹੀ ਹੈ, ਕਿਉਂਕਿ ਆਦਿਲ ਨੇ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ‘ਤੇ ਦੋਸ਼ ਲਗਾਏ ਸਨ। ਰਾਖੀ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਨੇ ਰਾਖੀ ਦੀ ਬੈਸਟ ਫ੍ਰੈਂਡ ਖਿਲਾਫ ਪਹਿਲਾਂ ਹੀ ਉਸ ਨੂੰ ਬਦਨਾਮ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ।
ਰਾਖੀ ਦੇ ਵਕੀਲ ਨੇ ਕਿਹਾ ਕਿ ਆਦਿਲ ਜ਼ਮਾਨਤ ‘ਤੇ ਰਿਹਾਅ ਹੋ ਗਿਆ ਹੈ ਪਰ ਉਸ ਨੂੰ ਰਾਖੀ ਬਾਰੇ ਨਾਂਹ-ਪੱਖੀ ਗੱਲ ਨਹੀਂ ਕਰਨੀ ਚਾਹੀਦੀ। ਇਸ ਤੋਂ ਪਹਿਲਾਂ ਰਾਖੀ ਨੇ ਆਦਿਲ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਪ੍ਰੈੱਸ ਕਾਨਫਰੰਸ ਕੀਤੀ ਸੀ। ਉਮਰਾਹ ਤੋਂ ਬਾਅਦ ਸਾਊਦੀ ਅਰਬ ਤੋਂ ਪਰਤੀ ਰਾਖੀ ਸਾਵੰਤ ਆਪਣੇ ਪਤੀ ਆਦਿਲ ਖਾਨ ਦੁਰਾਨੀ ਨਾਲ ਵਿਵਾਦ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ। ਕਈ ਮਹੀਨਿਆਂ ਤੋਂ ਸਲਾਖਾਂ ਪਿੱਛੇ ਬੰਦ ਆਦਿਲ ਨੇ ਹਾਲ ਹੀ ‘ਚ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਨੂੰ ਆਪਣਾ ਪੱਖ ਦੱਸਿਆ। ਹਾਲਾਂਕਿ ਰਾਖੀ ਨੇ ਆਦਿਲ ਦੇ ਸਾਰੇ ਦਾਅਵਿਆਂ ਨੂੰ ਨਕਾਰ ਦਿੱਤਾ ਅਤੇ ਰਾਖੀ ਹੁਣ ਆਦਿਲ ਖਾਨ ‘ਤੇ ਮਾਣਹਾਨੀ ਦਾ ਕੇਸ ਕਰਨ ਜਾ ਰਹੀ ਹੈ।
ਐਡਵੋਕੇਟ ਅਲੀ ਕਾਸ਼ਿਫ ਖਾਨ ਨੇ ਪੁਸ਼ਟੀ ਕੀਤੀ ਅਤੇ ਕਿਹਾ, “ਅਸੀਂ ਰਾਖੀ ਦੀ ਬਦਨਾਮੀ ਕਰਨ ਅਤੇ ਕਈ ਝੂਠੇ ਸ਼ਬਦਾਂ ਨਾਲ ਉਸਦੀ ਛਵੀ ਨੂੰ ਖਰਾਬ ਕਰਨ ਦੇ ਦੋਸ਼ ਵਿੱਚ ਰਾਜਸ਼੍ਰੀ ਮੋਰੇ ਵਿਰੁੱਧ ਅੰਧੇਰੀ ਮੈਜਿਸਟ੍ਰੇਟ ਅਦਾਲਤ ਵਿੱਚ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੈ। ਅਸੀਂ ਆਦਿਲ ਦੁਰਾਨੀ ਵਿਰੁੱਧ ਸ਼ਿਕਾਇਤ ਵੀ ਦਾਇਰ ਕਰਾਂਗੇ। ਉਸ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਾਂਗੇ। ਆਦਿਲ ਐਫਆਈਆਰ ਵਿੱਚ ਮੁਲਜ਼ਮ ਹੈ, ਉਹ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਸਲਾਖਾਂ ਪਿੱਛੇ ਸੀ, ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਅਦਾਲਤ ਵੱਲੋਂ ਕਈ ਸ਼ਰਤਾਂ ਰੱਖ ਕੇ ਜ਼ਮਾਨਤ ‘ਤੇ ਰਿਹਾ ਹੈ। ਦੱਸ ਦੇਈਏ ਕਿ ਆਦਿਲ ਖਾਨ ਦੁਰਾਨੀ ਨੇ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਸੀ ਅਤੇ ਰਾਖੀ ਸਾਵੰਤ ‘ਤੇ ਕਈ ਦੋਸ਼ ਲਗਾਏ ਸਨ। ਰਾਖੀ ਸਾਵੰਤ ਨੇ ਵੀ ਪ੍ਰੈੱਸ ਕਾਨਫਰੰਸ ‘ਚ ਉਨ੍ਹਾਂ ਖਿਲਾਫ ਆਪਣਾ ਸਪੱਸ਼ਟੀਕਰਨ ਦਿੱਤਾ ਹੈ।