ਨਵੀਂ ਦਿੱਲੀ ਵਿਚ ਇਸ ਹਫਤੇ ਜੀ-20 ਸਿਖਰ ਸੰਮੇਲਨ ਹੋਣ ਵਾਲਾ ਹੈ। ਭਾਰਤ ਲਈ ਵੱਡਾ ਮੌਕਾ ਹੋਵੇਗਾ ਕਿਉਂਕਿ ਦੇਸ਼ ਨੂੰ ਪਹਿਲੀ ਵਾਰ ਇਸਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ।ਇਸ ਵਿਚ ਅਮਰੀਕਾ, ਚੀਨ, ਰੂਸ, ਬ੍ਰਿਟੇਨ ਸਣੇ 19 ਦੇਸ਼ਾਂ ਦੇ ਨੇਤਾ ਸ਼ਾਮਲ ਹੋਣਗੇ, ਜੋ ਇਸ ਸਮੂਹ ਦਾ ਹਿੱਸਾ ਹਨ। ਇਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਜਾ ਰਿਹਾ ਹੈ। ਸੁਰੱਖਿਆ ਦੇ ਨਜ਼ਰੀਏ ਤੋਂ ਵੀ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 30 ਤੋਂ ਵੱਧ ਹੋਟਲ ਬੁੱਕ ਕੀਤੇ ਗਏ ਹਨ, ਜਿਥੇ ਦੁਨੀਆ ਭਰ ਦੇ ਮਹਿਮਾਨ ਠਹਿਰਣਗੇ। ਅਮਰੀਕੀ ਰਾਸ਼ਟਰਪਤੀ ਜਿਥੇ ਠਹਿਰਨਗੇ ਉਥੇ ਇਕ ਰਾਤ ਦਾ ਕਿਰਾਇਆ ਲਗਭਗ 8 ਲੱਖ ਰੁਪਏ ਹਨ।
9-10 ਸਤੰਬਰ 2023 ਨੂੰ ਨਵੀਂ ਦਿੱਲੀ ‘ਚ ਜੀ-20 ਦਾ 18ਵਾਂ ਸੰਮੇਲਨ ਹੋਵੇਗਾ। ਇਸ ਵਿਚ 19 ਦੇਸ਼ਾਂ ਦੇ ਰਾਸ਼ਟਰ ਪ੍ਰਧਾਨ ਤੇ ਸਰਕਾਰ ਦੇ ਮੁਖੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਯੂਰਪੀ ਸੰਘ ਵੀ ਇਸ ਸੰਮੇਲਨ ਵਿਚ ਸ਼ਾਮਲ ਹੋਣਗੇ। ਨਾਲ ਹੀ 9 ਦੇਸ਼ਾਂ ਦੇ ਮੁਖੀ ਬਤੌਰ ਮੁੱਖ ਦੇਸ਼, ਜੀ-20 ਦੀ ਬੈਠਕ ਵਿਚ ਹਿੱਸਾ ਲੈਣਗੇ। ਕੌਮਾਂਤਰੀ ਸੰਗਠਨਾਂ ਤੇ ਖੇਤਰੀ ਸੰਗਠਨਾਂ ਤੋਂ ਇਲਾਵਾ ਜੀ-20 ਦੇ ਪ੍ਰਧਾਨ ਵਜੋਂ ਭਾਰਤ ਵੱਲੋਂ ਆਈਐੱਸਏ, ਸੀਡੀਆਰਆਈ ਤੇ ਏਡੀਬੀ ਨੂੰ ਮੁੱਖ ਮਹਿਮਾਨ ਅੰਤਰਰਾਸ਼ਟਰੀ ਸੰਗਠਨਾਂ ਵਜੋਂ ਸੱਦਾ ਦਿੱਤਾ ਗਿਆ ਹੈ।
ਦਰਅਸਲ ਜੀ-20 ਦੁਨੀਆ ਦੀਆਂ ਮੁੱਖ ਵਿਕਸਿਤ ਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇਕ ਅੰਤਰ ਸਰਕਾਰੀ ਮੰਚ ਹੈ। ਇਸ ਸਮੂਹ ਦਾ ਭਾਰਤ, ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ,ਤੁਰਕੀ, ਬ੍ਰਿਟੇਨ, ਅਮਰੀਕਾ ਤੇ ਯੂਰਪੀ ਸੰਘ ਹਿੱਸਾ ਹਨ। ਭਾਤ ਨੇ 1 ਦਸੰਬਰ 2022 ਨੂੰ ਇੰਡੋਨੇਸ਼ੀਆ ਤੋਂ ਇਸ ਵਾਰ ਦੀ ਜੀ-20 ਦੀ ਪ੍ਰਧਾਨਗੀ ਸੰਭਾਲੀ।
ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਦਿੱਲੀ ਆਉਣ ਵਾਲੇ ਹਨ। ਉਹ 7 ਤੋਂ 10 ਸਤੰਬਰ ਤੱਕ ਭਾਰਤ ਯਾਤਰਾ ‘ਤੇ ਰਹਿਣਗੇ। ਰਾਸ਼ਟਰਪਤੀ ਬਾਇਡੇਨ ਆਈਟੀਸੀ ਮੌਰਿਆ ਸ਼ੇਰੇਟਨ ਵਿਚ ਰੁਕਣਗੇ। ਹੋਟਲ ਦੀ ਹਰ ਮੰਜ਼ਿਲ ‘ਤੇ ਸੀਕ੍ਰੇਟ ਸਰਵਿਸ ਕਮਾਂਡੋ ਮੌਜੂਦ ਰਹਿਣਗੇ ਤੇ ਰਾਸ਼ਟਰਪਤੀ ਨੂੰ 14ਵੀਂ ਮੰਜ਼ਿਲ ‘ਤੇ ਉਨ੍ਹਾਂ ਦੇ ਕਮਰੇ ਤੱਕ ਲਿਜਾਣ ਲਈ ਵਿਸ਼ੇਸ਼ ਲਿਫਟ ਲਗਾਈ ਜਾਵੇਗੀ। ਇਸ ਲਈ ਹੋਟਲ ਵਿਚ ਲਗਭਗ 400 ਕਮਰੇ ਬੁੱਕ ਕੀਤੇ ਗਏ ਹਨ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ! 3 ਸਾਲਾਂ ਬਾਅਦ ਲੁਧਿਆਣਾ ਤੋਂ ਦਿੱਲੀ ਲਈ ਫਿਰ ਤੋਂ ਸ਼ੁਰੂ ਹੋ ਰਹੀ ਫਲਾਈਟ
ਆਈਟੀਸੀ ਮੌਰਿਆ ਹੋਟਲ ਦੀ 14ਵੀਂ ਮੰਜ਼ਿਲ ‘ਤੇ ਸਥਿਤ ਪ੍ਰੈਜ਼ੀਡੈਂਸ਼ੀਅਲ ਸੁਈਟ ‘ਚਾਣੱਕਯ’ ਦੇ ਨਾਂ ‘ਤੇ ਹਨ। ਲਗਭਗ 46 ਸੌ ਵਰਗ ਫੁੱਟ ਦੇ ਚਾਣੱਕਯ ਸੁਈਟ ਵਿਚ ਇਕ ਸਟੱਡੀ ਰੂਮ ਹੈ। ਇਥੇ ਇਕ ਮਿੰਨੀ ਸਪਾ ਵੀ ਦੱਸਿਆ ਜਾਂਦਾ ਹੈ। ਲੀਵਿੰਗ ਰੂਮ ਤੋਂ ਇਲਾਵਾ ਇਕ ਜਿੰਮ, ਬੈਠਕ ਵਾਲੀ ਥਾਂ, ਡਾਈਨਿੰਗ ਏਰੀਆ ਤੇ ਰਿਸੈਪਸ਼ਨ ਖੇਤਰ ਵੀ ਹੈ। ਇਹ ਹੋਟਲ ਦੇ ਸਭ ਤੋਂ ਮਹਿੰਗੇ ਸੁਈਟਸ ਵਿਚੋਂ ਇਕ ਹੈ। ਬਾਈਡੇਨ ਜਿਸ ਚਾਣੱਕਯ ਸੁਈਟ ਵਿਚ ਰੁਕਣਗੇ ਉਥੋਂ ਦਾ ਇਕ ਰਾਤ ਦਾ ਕਿਰਾਇਆ 8 ਲੱਖ ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -: