ਬੈਂਕ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋਵੋਗੇ। ਜਿਥੇ ਪੈਸਿਆਂ ਦਾ ਲੈਣ-ਦੇਣ ਕੀਤਾ ਜਾਂਦਾ ਹੈ ਪਰ ਅਸੀਂ ਤੁਹਾਨੂੰ ਅੱਜ ਅਜਿਹੇ ਬੈਂਕ ਬਾਰੇ ਦੱਸਣ ਜਾ ਰਹੇ ਹਾਂ ਜਿਥੇ ਬਜ਼ੁਰਗ ਤੋਂ ਲੈ ਕੇ ਬੱਚੇ ਵੀ ਆਉਂਦੇ ਹਨ ਪਰ ਇਕ ਵੀ ਪੈਸੇ ਦਾ ਲੈਣ-ਦੇਣ ਨਹੀਂ ਹੁੰਦਾ ਹੈ। ਕੀ ਤੁਸੀਂ ਰੋਟੀ ਬੈਂਕ ਸੁਣਿਆ ਹੈ। ਜੀ ਹਾਂ, ਸਾਡੇ ਸਮਾਜ ਦੇ ਕੁਝ ਲੋਕ ਹਨ ਜੋ ਲੋੜਵੰਦਾਂ ਦੀ ਮਦਦ ਲਈ ਰੋਟੀ ਬੈਂਕ ਚਲਾ ਰਹੇ ਹਨ। ਇਸ ਬੈਂਕ ਦਾ ਕੰਮ ਹੁੰਦਾ ਹੈ ਭੁੱਖੇ, ਬੇਸਹਾਰਾ ਲੋਕਾਂਤੱਕ ਰੋਟੀ ਪਹੁੰਚਾਉਣਾ।
ਅੱਜ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਰੋਟੀ ਬੈਂਕ ਚਲਾਉਣ ਵਾਲੇ ਪੁਲਿਸ ਮੁਲਾਜ਼ਮ ਨਾਲ। ਜਿਸ ਦਾ ਨਾਂ ਹੈ ਅਸ਼ੋਕ ਵਰਮਾ। ਇਨ੍ਹਾਂ ਨੇ ਆਪਣੀ ਟੀਮ ਨਾਲ ਮਿਲਕੇ ਰੋਟੀ ਬੈਂਕ ਦੀ ਸ਼ੁਰੂਆਤ ਕੀਤੀ ਸੀ। ਅਸ਼ੋਕ ਵਰਮਾ ਨੇ ਦੱਸਿਆ ਕਿ ਇਸ ਰੋਟੀ ਬੈਂਕ ਦੀ ਸ਼ੁਰੂਆਤ ਇਕ ਪੁਲਿਸ ਆਫਿਸਰ ਸ਼੍ਰੀਕਾਂਤ ਜਾਧਵ ਨੇ 2017 ਵਿਚ ਮਧੁਬਨ ਕਰਨਾਲ ਤੋਂ ਕੀਤੀ ਸੀ। ਇਕ ਵਾਰ ਸ਼੍ਰੀਕਾਂਤ ਜਾਧਵ ਘਰ ਤੋੰ 40 ਪੈਕੇਟ ਖਾਣੇ ਦੇ ਲੈ ਕੇ ਲੋੜਵੰਦਾਂ ਵਿਚ ਵੰਡਣ ਲਈ ਨਿਕਲਿਆ ਸੀ ਪਰ 40 ਪੈਕੇਟ ਖਾਣਾ ਵੰਡਣ ਦੇ ਬਾਅਦ ਜਦੋਂ ਉਹ ਗੱਡੀ ਵਿਚ ਬੈਠ ਕੇ ਵਾਪਸ ਜਾਣ ਲੱਗੇ ਤਾਂ ਬੱਚਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਤੇ ਰੋਟੀ ਮੰਗਣ ਲੱਗੇ। ਇਹ ਦੇਖ ਕੇ ਉਨ੍ਹਾਂ ਨੂੰ ਦਰਦ ਹੋਇਆ ਤੇ ਰੋਟੀ ਬੈਂਕ ਸ਼ੁਰੂ ਕਰਨ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ : ਲੈਪਟਾਪ ਦਾ ਕਰਦੇ ਹੋ ਇਸਤੇਮਾਲ ਤਾਂ ਜਾਣ ਲਓ ਇਹ 5 ਸ਼ਾਰਟਕੱਟਸ, ਫਟਾਫਟ ਹੋ ਜਾਵੇਗਾ ਤੁਹਾਡਾ ਕੰਮ
ਉਹ ਦੱਸਦੇ ਹਨ ਕਿ 2018 ਵਿਚ ਕੁਰੂਕਸ਼ੇਤਰ ਵਿਚ ਵੀ ਰੋਟੀ ਬੈਂਕ ਦੀ ਸ਼ੁਰੂਆਤ ਕੀਤੀ ਗਈ। ਜਿਸ ਦੀ ਦੇਖ-ਰੇਖ ਉਨ੍ਹਾਂ ਨੂੰ ਸੌਂਪੀ ਗਈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤ ਵਿਚ ਪੁਲਿਸ ਲਾਈਨ ਵਿਚ ਕੁਝ ਬਾਕਸ ਲਗਾਏ ਗਏ ਸਨ ਜਿਥੇ ਪੁਲਿਸ ਮੁਲਾਜ਼ਮ ਰੋਜ਼ਾਨਾ ਘਰ ਤੋਂ ਹੀ ਰੋਟੀ ਤੇ ਸਬਜ਼ੀ ਦੇ ਪੈਕੇਟ ਬਣਾ ਕੇ ਉਨ੍ਹਾਂ ਬਾਕਸ ਵਿਚ ਪਾਉਂਦੇ ਸਨ। ਇਸ ਦੇ ਬਾਅਦ ਉਨ੍ਹਾਂ ਨੂੰ ਵੰਡਿਆ ਜਾਂਦਾ ਸੀ। ਪੁਲਿਸ ਲਾਈਨ ਵਿਚ ਸਥਿਤ ਡੀਏਵੀ ਸਕੂਲ ਦੇ ਬੱਚਿਆਂ ਦਾ ਵੀ ਅਹਿਮ ਯੋਗਦਾਨ ਸ਼ੁਰੂਆਤ ਤੋਂ ਹੀ ਰਿਹਾ ਹੈ। ਸਕੂਲ ਦੇ ਸਾਰੇ ਬੱਚੇ ਤੇ ਸਟਾਫ ਸ਼ੁਰੂਆਤ ਤੋਂ ਹੀ ਰੋਜ਼ਾਨਾ 2 ਰੋਟੀ ਐਕਸਟ੍ਰਾ ਲੈ ਕੇ ਆਉਂਦੇ ਹਨ ਜੋ ਲਗਾਤਾਰ ਜਾਰੀ ਹੈ।