ਚੰਡੀਗੜ੍ਹ : NSUI ਦੇ ਜਤਿੰਦਰ ਸਿੰਘ ਨੂੰ ਅੱਜ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਉਸ ਨੇ CYSS ਦੇ ਦਿਵਯਾਂਸ਼ ਠਾਕੁਰ ਨੂੰ ਹਰਾਇਆ ਹੈ। ਜਤਿੰਦਰ ਯੂਆਈਸੀਈਟੀ ਵਿਭਾਗ ਤੋਂ ਪੀਐਚਡੀ ਸਕਾਲਰ ਹੈ।
ਜਨਰਲ ਸੈਕ੍ਰੇਟਰੀ ਅਹੁਦੇ ‘ਤੇ INSO ਉਮੀਦਵਾਰ ਦੀਪਕ ਗੋਇਤ ਨੇ ਜਿੱਤ ਹਾਸਲ ਕੀਤੀ ਹੈ। ਉਪ ਪ੍ਰਧਾਨ ਅਹੁਦੇ ‘ਤੇ SATH ਦੀ ਰਮਨਜੋਤ ਕੌਰ ਨੂੰ ਜਿੱਤ ਮਿਲੀ ਹੈ। ਵੋਟਿੰਗ ਦੇ ਬਾਅਦ ਡੀਜੀਪੀ ਪ੍ਰਵੀਨ ਰੰਜਨ ਤੇ ਐੱਸਐੱਸਪੀ ਕੰਵਰਦੀਪ ਕੌਰ ਕਾਊਂਟਿੰਗ ਸੈਂਟਰ ਦਾ ਜਾਇਜ਼ਾ ਲੈਣ ਪਹੁੰਚੇ ਸਨ। ਯੂਨੀਵਰਸਿਟੀ ਦੇ ਸਟਾਫ ਨੇ ਉਨ੍ਹਾਂ ਨੂੰ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਦੂਜੇ ਪਾਸੇ ਭਾਜਪਾ ਦੀ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਤੀਜੇ ਸਥਾਨ ‘ਤੇ ਰਹੀ। ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਵਿੱਚ ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ 603 ਵੋਟਾਂ ਨਾਲ ਜੇਤੂ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਨਿਗਮ ਦਾ ਸੁਪਰਵਾਈਜ਼ਰ ਗ੍ਰਿਫਤਾਰ, ਹਾਜ਼ਰੀ ਮਾਰਕ ਨਾ ਕਰਨ ਦੀ ਧਮਕੀ ਦੇ ਹਰ ਮਹੀਨੇ ਲੈਂਦਾ ਸੀ 1000 ਰੁ. ਰਿਸ਼ਵਤ
ਯੂਨੀਵਰਸਿਟੀ ਦੇ ਲਗਭਗ 15693 ਵਿਦਿਆਰਥੀਆਂ ਨੇ ਵੋਟਿੰਗ ਵਿਚ ਹਿੱਸਾ ਲਿਆ। 10 ਕਾਲਜਾਂ ਵਿਚ ਲਗਭਗ 43705 ਵੋਟਰ ਸਨ। 10 ਕਾਲਜ ਵਿਚ 110 ਉਮੀਦਵਾਰ ਮੈਦਾਨ ਵਿਚ ਸਨ। ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਵਿਚ 4 ਅਹੁਦਿਆਂ ਲਈ 21 ਉਮੀਦਵਾਰ ਮੈਦਾਨ ਵਿਚ ਸਨ।
























