ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਇੰਡੋਨੇਸ਼ੀਆ ਦੇ ਜਕਾਰਤਾ ਵਿੱਚ ਆਸੀਆਨ-ਭਾਰਤ ਸੰਮੇਲਨ ਵਿੱਚ ਸ਼ਾਮਲ ਹੋਏ। ਇਸ ਦੌਰਾਨ, PM ਨੇ ਆਪਣੇ 5 ਮਿੰਟ ਦੇ ਸੰਬੋਧਨ ਵਿੱਚ ਕਿਹਾ – 21ਵੀਂ ਸਦੀ ਏਸ਼ੀਆ ਦੀ ਸਦੀ ਹੈ; ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਸਾਡਾ ਮੰਤਰ ਹੈ। ਉਨ੍ਹਾਂ ਕਿਹਾ – ਭਾਰਤ ਦੀ ਇੰਡੋ ਪੈਸੀਫਿਕ ਪਹਿਲਕਦਮੀ ਵਿੱਚ ਆਸੀਆਨ ਦਾ ਵੀ ਇੱਕ ਪ੍ਰਮੁੱਖ ਸਥਾਨ ਹੈ। ਆਸੀਆਨ ਭਾਰਤ ਦੀ ਐਕਟ ਈਸਟ ਨੀਤੀ ਦਾ ਕੇਂਦਰੀ ਥੰਮ੍ਹ ਹੈ।
PM ਬੋਲੇ – ਅੱਜ, ਆਲਮੀ ਅਨਿਸ਼ਚਿਤਤਾਵਾਂ ਦੇ ਮਾਹੌਲ ਵਿੱਚ, ਸਾਡਾ ਆਪਸੀ ਸਹਿਯੋਗ ਵਧ ਰਿਹਾ ਹੈ। ਸਾਡੀ ਭਾਈਵਾਲੀ ਚੌਥੇ ਦਹਾਕੇ ਵਿੱਚ ਪ੍ਰਵੇਸ਼ ਕਰ ਰਹੀ ਹੈ। ਮੈਂ ਰਾਸ਼ਟਰਪਤੀ ਵਿਡੋਡੋ ਨੂੰ ਇਸ ਸੰਮੇਲਨ ਨੂੰ ਖੂਬਸੂਰਤੀ ਨਾਲ ਆਯੋਜਿਤ ਕਰਨ ਲਈ ਵਧਾਈ ਦਿੰਦਾ ਹਾਂ। ਆਸੀਆਨ ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰਨ ਲਈ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ। ਇਸ ਤੋਂ ਪਹਿਲਾਂ ਜਕਾਰਤਾ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਰਵਾਇਤੀ ਅੰਦਾਜ਼ ‘ਚ ਸਵਾਗਤ ਕੀਤਾ ਗਿਆ। PM ਮੋਦੀ ਦੇ ਨਾਲ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਆਸੀਆਨ ਸੰਮੇਲਨ ਵਿੱਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਨਵਾਂ ਪ੍ਰਧਾਨ, ਪੜ੍ਹੋ ਵੇਰਵਾ
PM ਮੋਦੀ ਇਹ ਦੌਰਾ ਭਾਰਤ ਵਿੱਚ 9-10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਤੋਂ ਸਿਰਫ਼ 3 ਦਿਨ ਪਹਿਲਾਂ ਕਰ ਰਹੇ ਹਨ। ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਆਸੀਆਨ ਦੇਸ਼ਾਂ ਨਾਲ ਜੁੜਨਾ ਭਾਰਤ ਦੀ ਐਕਟ ਈਸਟ ਨੀਤੀ ਦਾ ਜ਼ਰੂਰੀ ਹਿੱਸਾ ਹੈ। ਆਸੀਆਨ ਸਿਖਰ ਸੰਮੇਲਨ 5 ਸਤੰਬਰ ਤੋਂ ਸ਼ੁਰੂ ਹੋਇਆ ਹੈ ਅਤੇ 8 ਸਤੰਬਰ ਤੱਕ ਚੱਲੇਗਾ। ਆਸੀਆਨ ਵਿੱਚ ਮਲੇਸ਼ੀਆ, ਇੰਡੋਨੇਸ਼ੀਆ, ਮਿਆਂਮਾਰ, ਵੀਅਤਨਾਮ, ਕੰਬੋਡੀਆ, ਫਿਲੀਪੀਨਜ਼, ਬਰੂਨੇਈ, ਥਾਈਲੈਂਡ, ਲਾਓਸ ਅਤੇ ਸਿੰਗਾਪੁਰ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
ਜਗਰਾਤੇ ਵਾਲੀ ਵੀਡੀਓ ਦੇ ਵਿਵਾਦ ਤੋਂ ਬਾਅਦ ਮਾਸਟਰ ਸਲੀਮ ਦਾ ਪਹਿਲਾ Interview, ਘੱਨਈਆ ਮਿੱਤਲ ਦੇ ਕੱਲੇ-ਕੱਲੇ ਸਵਾਲਾਂ ਦੇ ਦਿੱਤੇ ਠੋਕਵੇਂ ਜਵਾਬ…