ਦੇਸ਼ ‘ਚ ਪ੍ਰੀਮੀਅਮ ਸੈਗਮੈਂਟ ਦੀ ਬਾਈਕ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਦੇ ਮੱਦੇਨਜ਼ਰ ਕੰਪਨੀਆਂ ਵੱਲੋਂ ਲਗਾਤਾਰ ਨਵੀਆਂ ਬਾਈਕਸ ਪੇਸ਼ ਅਤੇ ਲਾਂਚ ਕੀਤੀਆਂ ਜਾ ਰਹੀਆਂ ਹਨ। ਪ੍ਰੀਮੀਅਮ ਸੈਗਮੈਂਟ ‘ਚ Yazdi-Jawa ਵੱਲੋਂ ਨਵੀਂ ਬਾਈਕ ਲਾਂਚ ਕੀਤੀ ਗਈ ਹੈ। ਕੰਪਨੀ ਵੱਲੋਂ 42 ਬੌਬਰ ਬਲੈਕ ਮਿਰਰ ਬਾਈਕਸ ਲਾਂਚ ਕੀਤੀਆਂ ਗਈਆਂ ਹਨ। ਇਸ ਬਾਈਕ ਦੇ ਇੰਜਣ ਨੂੰ ਵੀ ਕੰਪਨੀ ਨੇ ਅਪਡੇਟ ਕੀਤਾ ਹੈ। ਇਸ ਤੋਂ ਇਲਾਵਾ ਇਸ ਬਾਈਕ ‘ਚ ਕਈ ਨਵੇਂ ਫੀਚਰਸ ਵੀ ਸ਼ਾਮਲ ਕੀਤੇ ਗਏ ਹਨ।
ਕੰਪਨੀ ਵੱਲੋਂ ਇਸ ਬਾਈਕ ‘ਚ 334 ਸੀਸੀ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ। ਜਿਸ ਕਾਰਨ ਬਾਈਕ ਨੂੰ 32.7 ਨਿਊਟਨ ਮੀਟਰ ਟਾਰਕ ਦੇ ਨਾਲ 30.5 ਹਾਰਸ ਪਾਵਰ ਮਿਲਦੀ ਹੈ। ਬਾਈਕ ‘ਚ ਛੇ ਸਪੀਡ ਗਿਅਰਬਾਕਸ ਹੈ। ਬਾਈਕ ਦੀ ਟਾਪ ਸਪੀਡ 135 ਕਿਲੋਮੀਟਰ ਪ੍ਰਤੀ ਘੰਟਾ ਹੈ। ਕੰਪਨੀ ਮੁਤਾਬਕ ਇਸ ਦੇ ਇੰਜਣ ਨੂੰ ਅਪਡੇਟ ਕਰਕੇ BS-6 ਅਨੁਕੂਲ ਬਣਾਇਆ ਗਿਆ ਹੈ। ਨਾਲ ਹੀ ਇਸ ਵਿੱਚ ਹੋਰ ਸੁਧਾਰ ਕੀਤਾ ਗਿਆ ਹੈ। ਗਾਹਕ ਹੁਣ ਇਸ ਇੰਜਣ ਨੂੰ 1350 rpm ‘ਤੇ ਹੋਰ ਵੀ ਬਿਹਤਰ ਮਹਿਸੂਸ ਕਰ ਸਕਣਗੇ।
ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 9 ਕਿਲੋ ਹੈਰੋਇਨ ਸਣੇ ਨਸ਼ਾ ਤਸਕਰ ਗ੍ਰਿਫਤਾਰ
ਬਾਈਕ ‘ਚ ਡਿਊਲ ਡਿਸਕ ਬ੍ਰੇਕ, ABS, ਟੈਲੀਸਕੋਪਿਕ ਫੋਰਕਸ, ਡਿਊਲ ਸ਼ੌਕ ਐਬਜ਼ੌਰਬਰ, 740 ਮਿਲੀਮੀਟਰ ਸੀਟ ਦੀ ਉਚਾਈ, ਡਾਇਮੰਡ ਕੱਟ ਅਲਾਏ ਵ੍ਹੀਲਸ ਸਮੇਤ ਕਈ ਫੀਚਰਸ ਦਿੱਤੇ ਗਏ ਹਨ। Jawa-Yazdi ਦੀ ਨਵੀਂ ਬਾਈਕ ਦਾ ਸਿੱਧਾ ਮੁਕਾਬਲਾ Royal Enfield Classic 350, Bullet 350 ਅਤੇ Honda CB350 ਵਰਗੀਆਂ ਬਾਈਕਸ ਨਾਲ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: