ਸਪੇਨ ਦੇ ਰਾਸ਼ਟਰਪਤੀ ਪੇਡ੍ਰੋ ਸਾਂਚੇਜ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਕਾਰਨ ਹੁਣ ਉਹ ਭਾਰਤ ਵਿਚ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ਦੀ ਬੈਠਕ ਵਿਚ ਸ਼ਾਮਲ ਨਹੀਂ ਹੋ ਸਕਣਗੇ। ਪੇਡ੍ਰੋ ਸਾਂਚੇਜ ਨੂੰ ਜੀ-20 ਦੀ ਬੈਠਕ ਵਿਚ ਸ਼ਾਮਲ ਹੋਣ ਲਈ ਭਾਰਤ ਆਉਣਾ ਸੀ ਪਰ ਹੁਣ ਉਨ੍ਹਾਂ ਦਾ ਇਹ ਦੌਰਾ ਰੱਦ ਹੋ ਗਿਆ ਹੈ।
ਐਕਸ ‘ਤੇ ਇਕ ਪੋਸਟ ਵਿਚ ਸਾਂਚੇਜ ਨੇ ਲਿਖਿਆ ਇਸ ਦੁਪਹਿਰ ਨੂੰ ਮੇਰਾ ਕੋਰੋਨਾ ਟੈਸਟ ਪਾਜੀਟਿਵ ਆਇਆ ਹੈ। ਅਜਿਹੇ ਵਿਚ ਮੈਂ ਜੀ-20 ਬੈਠਕ ਲਈ ਦਿੱਲੀ ਨਹੀਂ ਆ ਸਕਾਂਗਾ। ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਰਾਸ਼ਟਰਪਤੀ ਪੇਡ੍ਰੋ ਸਾਂਚੇਜ ਦੀ ਜਗ੍ਹਾ ਹੁਣ ਸਪੇਨ ਦੀ ਉਪ ਰਾਸ਼ਟਰਪਤੀ ਨਾਦੀਆ ਕਾਲਵਿਨੋ, ਆਰਥਿਕ ਮਾਮਲਿਆਂ ਦੇ ਮੰਤਰੀ ਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਜੀ-20 ਬੈਠਕ ਵਿਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਸਪੇਨ ਦੇ ਰਾਸ਼ਟਰਪਤੀ ਪੇਡ੍ਰੋ ਸਾਂਚੇਜ, ਨਵੀਂ ਦਿੱਲੀ ਵਿਚ ਹੋਣ ਜਾ ਰਹੀ ਬੈਠਕ ਵਿਚ ਸ਼ਾਮਲ ਨਾ ਹੋਣ ਵਾਲੇ ਜੀ-20 ਦੇ ਤੀਜੇ ਨੇਤਾ ਹਨ। ਇਨ੍ਹਾਂ ਤੋਂ ਪਹਿਲਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵੀ ਇਸ ਬੈਠਕ ਵਿਚ ਸ਼ਾਮਲ ਨਹੀਂ ਹੋ ਰਹੇ ਹਨ।