ਪੈਰਾਲੰਪਿਕ ਐਥਲੀਟ ਮਾਰਕ ਧਰਮਾਈ ਨੇ ਹੁਣੇ ਜਿਹੇ ਜਰਮਨੀ ਵਿਚ ਆਯੋਜਿਤ ਵਰਲਡ ਡਵਾਰਫ ਗੇਮਸ ਵਿਚ ਗੋਲਡ ਜਿੱਤਿਆ ਹੈ। ਉਨ੍ਹਾਂ ਨੇ ਡਬਲਜ਼ ਦੇ ਖੇਡ ਵਿਚ ਇਹ ਸਫਲਤਾ ਹਾਸਲ ਕੀਤੀ। ਧਰਮਾਈ ਨੇ ਵਰਲਡ ਡਵਾਰਫ ਗੇਮਸ ਵਿਚ ਗੋਲਡ ਜਿੱਤਣ ਵਾਲੇ ਪਹਿਲੇ ਭਾਰਤੀ ਬਣਕੇ ਇਤਿਹਾਸ ਰਚਿਆ ਹੈ।
ਮਾਰਕ ਧਰਮਾਈ ਨੇ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਇਹ ਸਫਲਤਾ ਹਾਸਲ ਕੀਤੀ ਹੈ। ਉਹ ਮੁੰਬਈ ਦੇ ਬਾਂਦ੍ਰਾ ਦੇ ਰਹਿਣ ਵਾਲੇ ਹਨ। ਧਰਮਈ ਨੇ ਵਰਲਡ ਡਵਾਰਫ ਗੇਮਸ ਵਿਚ 4 ਹੋਰ ਸੋਨ ਤਮਗੇ ਵੀ ਜਿੱਤੇ ਹਨ। ਇਸ ਟੂਰਨਾਮੈਂਟ ਵਿਚ 22 ਦੇਸ਼ਾਂ ਦੇ 505 ਐਥਲੀਟਾਂ ਨੇ ਹਿੱਸਾ ਲਿਆ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : ਰੋਜ਼ੀ-ਰੋਟੀ ਕਮਾਉਣ ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ
ਧਰਮਈ ਨੇ ਡਿਸਕਸ ਥ੍ਰੋਅ ਤੇ ਬੈਡਮਿੰਟਨ ਡਬਲਜ਼ ਵਿਚ ਸਿਲਵਰ ਮੈਡਲ ਜਿੱਤਿਾਆ। ਉਨ੍ਹਾਂ ਨੇ ਸਿੰਗਲ ਤੇ ਭਾਲਾ ਸੁੱਟ ਵਿਚ ਕਾਂਸੇ ਦਾ ਤਮਗਾ ਜਿੱਤਿਆ। ਧਰਮਈ ਦੀ ਮਿਹਨਤ ਤੇ ਉਨ੍ਹਾਂ ਦੀ ਸਫਲਤਾ ਤੋਂ ਨੌਜਵਾਨ ਪ੍ਰੇਰਣਾ ਲੈ ਸਕਣ ਇਸ ਲਈ ਬਾਂਦ੍ਰਾ ਜਿਮਖਾਨਾ ਨੇ ਉਨ੍ਹਾਂ ਨੂੰ ਆਜੀਵਨ ਮੈਂਬਰਸ਼ਿਪ ਦਿੱਤੀ ਹੈ। ਧਰਮਈ ਬਾਂਦ੍ਰਾ ਜਿਮਖਾਨਾ ਵਿਚ ਰੈਗੂਲਰ ਪ੍ਰੈਕਟਿਸ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: