G20 Summit : ਦੱਖਣ ਦੇ ਮਸ਼ਹੂਰ ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ ‘RRR’ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ ਭਾਰਤ ‘ਚ ਚੱਲ ਰਹੇ ਜੀ-20 ਸੰਮੇਲਨ ‘ਚ ਹਿੱਸਾ ਲੈਣ ਆਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਨੇ ਹਾਲ ਹੀ ‘ਚ ਫਿਲਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਫਿਲਮ ਨੇ ਉਨ੍ਹਾਂ ਨੂੰ ਮੰਤਰਮੁਗਧ ਕਰ ਦਿੱਤਾ ਹੈ। ਜਿਸ ‘ਤੇ ਹੁਣ ਰਾਜਾਮੌਲੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

G20 RRR film news
ਜੀ-20 ਸੰਮੇਲਨ ‘ਚ ਸ਼ਾਮਲ ਹੋਏ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਨੇ ‘ਆਰਆਰਆਰ’ ਫਿਲਮ ਦੀ ਤਾਰੀਫ ਕਰਦੇ ਹੋਏ ਕਿਹਾ, ‘ਆਰਆਰਆਰ’ ਤਿੰਨ ਘੰਟੇ ਦੀ ਫੀਚਰ ਫਿਲਮ ਹੈ। ਜਿਸ ‘ਚ ਸ਼ਾਨਦਾਰ ਡਾਂਸ ਦੇ ਨਾਲ-ਨਾਲ ਕਈ ਫਨੀ ਸੀਨ ਵੀ ਦਿੱਤੇ ਗਏ ਹਨ। ਫਿਲਮ ਭਾਰਤੀਆਂ ‘ਤੇ ਬ੍ਰਿਟਿਸ਼ ਕੰਟਰੋਲ ਦੀ ਡੂੰਘੀ ਆਲੋਚਨਾ ਕਰਦੀ ਹੈ। ਮੇਰਾ ਮੰਨਣਾ ਹੈ ਕਿ ਇਹ ਫਿਲਮ ਪੂਰੀ ਦੁਨੀਆ ਵਿੱਚ ਬਲਾਕਬਸਟਰ ਹੋਣੀ ਚਾਹੀਦੀ ਸੀ… ਕਿਉਂਕਿ ਜੋ ਵੀ ਮੇਰੇ ਨਾਲ ਗੱਲ ਕਰਦਾ ਹੈ, ਮੈਂ ਉਸਨੂੰ ਕਹਿੰਦਾ ਹਾਂ, ਕੀ ਤੁਸੀਂ ਤਿੰਨ ਘੰਟੇ ਦੀ ਫਿਲਮ ਵਿਦਰੋਹ ਅਤੇ ਇਨਕਲਾਬ ਦੇਖੀ ਹੈ? ਇਸ ਲਈ, ਮੈਂ ਨਿਰਦੇਸ਼ਕ ਅਤੇ ਫਿਲਮ ਦੇ ਕਲਾਕਾਰਾਂ ਨੂੰ ਵਧਾਈ ਦਿੰਦਾ ਹਾਂ ਕਿਉਂਕਿ ਇਸ ਨੇ ਮੈਨੂੰ ਪ੍ਰਭਾਵਿਤ ਕੀਤਾ…’
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਹੁਣ ਫਿਲਮ ਦੇ ਨਿਰਦੇਸ਼ਕ ਐਸਐਸ ਰਾਜਾਮੌਲੀ ਨੇ ਲੁਈਜ਼ ਇਨਾਸੀਓ ਦੀ ਇਸ ਤਾਰੀਫ਼ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਲੁਈਜ਼ ਦਾ ਧੰਨਵਾਦ ਕਰਦੇ ਹੋਏ, ਉਸਨੇ ਕਿਹਾ, “ਸਰ @LulaOfficial..ਤੁਹਾਡੇ ਖੂਬਸੂਰਤ ਸ਼ਬਦਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਜਾਣ ਕੇ ਖੁਸ਼ੀ ਹੋਈ ਕਿ ਤੁਸੀਂ ਭਾਰਤੀ ਸਿਨੇਮਾ ਦਾ ਜ਼ਿਕਰ ਕੀਤਾ ਅਤੇ RRR ਦਾ ਅਨੰਦ ਲਿਆ! ਸਾਡੀ ਟੀਮ ਬਹੁਤ ਖੁਸ਼ ਹੈ..ਉਮੀਦ ਹੈ ਕਿ ਤੁਹਾਡਾ ਸਮਾਂ ਬਹੁਤ ਵਧੀਆ ਰਹੇਗਾ। ”
























