ਨਿਊਜ਼ੀਲੈਂਡ ਦਾ ਇੱਕ ਜੋੜਾ ਸਿੰਗਾਪੁਰ ਏਅਰਲਾਈਨਜ਼ ਨਾਲ ਯਾਤਰਾ ਕਰਨ ਤੋਂ ਬਾਅਦ ਆਪਣੇ ਕਿਰਾਏ ਦੀ ਵਾਪਸੀ ਦੀ ਮੰਗ ਕਰ ਰਿਹਾ ਹੈ। ਇਸ ਜੋੜੇ ਵੱਲੋਂ ਇਸ ਦਾ ਕਾਰਨ ਸੁਣ ਕੇ ਲੋਕ ਹੈਰਾਨ ਹਨ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ ਅਤੇ ਯੂਜ਼ਰਸ ਇਸ ਬਾਰੇ ਕਾਫੀ ਚਰਚਾ ਵੀ ਕਰ ਰਹੇ ਹਨ। ਜੋੜੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣਾ ਪੂਰਾ ਸਫ਼ਰ ਇੱਕ ਕੁੱਤੇ ਦੇ ਕੋਲ ਬੈਠ ਕੇ ਬਿਤਾਉਣਾ ਪਿਆ ਜੋ ਲਗਾਤਾਰ ਭੌਂਕਦਾ ਅਤੇ ਰੋਂਦਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 13 ਘੰਟੇ ਇਸ ਗੱਲ ਤੋਂ ਪ੍ਰੇਸ਼ਾਨ ਸਨ।
ਨਿਊਜ਼ੀਲੈਂਡ ਦੀ ਮੀਡੀਆ ਮੁਤਾਬਕ ਇਹ ਜੋੜਾ ਵੈਲਿੰਗਟਨ ਦੇ ਰਹਿਣ ਵਾਲਾ ਹੈ ਅਤੇ ਉਨ੍ਹਾਂ ਦੀ ਪਛਾਣ ਗਿੱਲ ਅਤੇ ਵਾਰਨ ਪ੍ਰੈੱਸ ਵਜੋਂ ਹੋਈ ਹੈ। ਇਹ ਦੋਵੇਂ ਜੂਨ ਵਿੱਚ ਯੂਰਪ ਤੋਂ ਨਿਊਜ਼ੀਲੈਂਡ ਪਰਤ ਰਹੇ ਸਨ। ਉਹ ਪੈਰਿਸ ਤੋਂ ਸਿੰਗਾਪੁਰ ਦੀ 13 ਘੰਟੇ ਦੀ ਫਲਾਈਟ ਵਿੱਚ ਸਵਾਰ ਸਨ ਜਦੋਂ ਉਨ੍ਹਾਂ ਨੂੰ ਇਸ ਤਜਰਬੇ ਵਿੱਚੋਂ ਲੰਘਣਾ ਪਿਆ। ਜੋੜੇ ਨੇ ਕਿਹਾ ਕਿ ‘ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸਾਡੇ ਨਾਲ ਦੇ ਯਾਤਰੀ ਕੋਲ ਇਕ ਕੁੱਤਾ ਵੀ ਸੀ, ਜੋ ਉਨ੍ਹਾਂ ਦੇ ਕੋਲ ਬੈਠਾ ਸੀ। ਉਹ ਲਗਾਤਾਰ ਰੌਲਾ ਪਾਉਂਦਾ ਰਿਹਾ ਅਤੇ ਭਾਰੀ ਖੁਰਕ ਦੀਆਂ ਆਵਾਜ਼ਾਂ ਕਰਦਾ ਰਿਹਾ।
ਔਰਤ ਨੇ ਕਿਹਾ, ‘ਮੈਨੂੰ ਲੱਗਾ ਜਿਵੇਂ ਮੇਰੇ ਪਤੀ ਦਾ ਫੋਨ ਵੱਜ ਰਿਹਾ ਹੋਵੇ, ਪਰ ਜਦੋਂ ਮੈਂ ਹੇਠਾਂ ਦੇਖਿਆ ਤਾਂ ਕੁੱਤਾ ਜ਼ੋਰ ਨਾਲ ਸਾਹ ਲੈ ਰਿਹਾ ਸੀ। ਮੈਂ ਫਿਰ ਕਿਹਾ ਕਿ ਮੈਂ ਉਸ ਨੂੰ ਪੂਰੇ ਸਫ਼ਰ ਦੌਰਾਨ ਆਪਣੇ ਕੋਲ ਨਹੀਂ ਬੈਠਾ ਸਕਦੀ। ਰਿਪੋਰਟ ਮੁਤਾਬਕ ਇਸ ਸਥਿਤੀ ‘ਚ ਜੋੜੇ ਨੇ ਕਿਹਾ ਕਿ ਉਹ ਆਪਣੀ ਸੀਟ ਬਦਲਣਾ ਚਾਹੁੰਦੇ ਹਨ। ਇਸ ‘ਤੇ ਕੈਬਿਨ ਕਰੂ ਨੇ ਉਨ੍ਹਾਂ ਨੂੰ ਦੱਸਿਆ ਕਿ ਇਕਾਨਮੀ ਕਲਾਸ ਸੈਕਸ਼ਨ ‘ਚ ਪਿਛਲੇ ਪਾਸੇ ਸਿਰਫ ਇਕ ਸੀਟ ਖਾਲੀ ਹੈ। ਅਜਿਹੇ ‘ਚ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਆਪਣੀ ਸੀਟ ‘ਤੇ ਬਣੇ ਰਹਿਣਾ ਪਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅੱਧੀ ਉਡਾਣ ਤੋਂ ਬਾਅਦ ਕੁੱਤੇ ਦੇ ਵਿਵਹਾਰ ਨਾਲ ਸਿੱਝਣਾ ਮੁਸ਼ਕਲ ਹੋ ਗਿਆ।
ਇਹ ਵੀ ਪੜ੍ਹੋ : ਬੰਦ ਘਰ ‘ਚ ਚੋਰੀ ਕਰਨ ਆਇਆ ਚੋਰ, ਸ਼ਰਾਬ ਨਾਲ ਟੱਲੀ ਹੋ ਕੇ ਉਥੇ ਹੀ ਸੌਂ ਗਿਆ, ਸਵੇਰੇ ਪਹੁੰਚਿਆ ਜੇਲ੍ਹ
ਜੋੜੇ ਨੇ ਦੱਸਿਆ ਕਿ ਕੁੱਤਾ ਗੈਸ ਵੀ ਛੱਡ ਰਿਹਾ ਸੀ। ਇਸ ਨਾਲ ਉਹ ਬਹੁਤ ਪਰੇਸ਼ਾਨ ਸੀ। ਔਰਤ ਮੁਤਾਬਕ ਕੁੱਤਾ ਉਸ ਦੇ ਪਤੀ ਦੇ ਪੈਰਾਂ ਹੇਠ ਸਿਰ ਰੱਖ ਕੇ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁੱਤੇ ਦੇ ਮੂੰਹ ਤੋਂ ਥੁੱਕ ਟਪਕ ਰਹੀ ਸੀ ਜੋ ਉਸ ਦੀ ਲੱਤ ‘ਤੇ ਲੱਗ ਗਈ ਸੀ। ਇਸ ਸਬੰਧੀ ਸ਼ਿਕਾਇਤ ਉਸ ਵਿਅਕਤੀ ਨੂੰ ਵੀ ਕੀਤੀ ਗਈ ਜੋ ਇਸ ਕੁੱਤੇ ਨੂੰ ਆਪਣੇ ਨਾਲ ਲੈ ਕੇ ਆਇਆ ਸੀ। ਪਰ, ਇਸ ਸਥਿਤੀ ਵਿੱਚ ਵੀ ਉਹ ਕੁਝ ਕਰਨ ਦੇ ਯੋਗ ਨਹੀਂ ਸੀ। ਜੋੜੇ ਨੇ ਕਿਹਾ ਕਿ ਇਹ ਉਨ੍ਹਾਂ ਦਾ ਸਭ ਤੋਂ ਖਰਾਬ ਹਵਾਈ ਯਾਤਰਾ ਦਾ ਅਨੁਭਵ ਸੀ।
ਵੀਡੀਓ ਲਈ ਕਲਿੱਕ ਕਰੋ -: