ਪੰਜਾਬ ਵਿੱਚ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਇੱਕ ਨਵਾਂ ਯੁੱਗ ਸ਼ੁਰੂ ਹੋ ਗਿਆ ਹੈ। ਇਸ ਵਿੱਚ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦੀ ਸ਼ੁਰੂਆਤ ਮੁਹਾਲੀ ਦੇ ਫੇਜ਼-3ਬੀ1 ਸਥਿਤ ਸੀਨੀਅਰ ਸੈਕੰਡਰੀ ਸਰਕਾਰੀ ਸਕੂਲ ਤੋਂ ਹੋਈ ਹੈ, ਜਿੱਥੇ ਬੱਚਿਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਬਾਰੇ ਪੜ੍ਹਾਇਆ ਜਾ ਰਿਹਾ ਹੈ। ਇਸ ਵਿੱਚ ਬੱਚੇ ਰੋਬੋਟ ਬਣਾਉਣਾ ਸਿੱਖਣਗੇ। ਫਿਲਹਾਲ ਇਹ ਪ੍ਰਾਜੈਕਟ ਜ਼ਿਲ੍ਹੇ ਦੇ ਸਿਰਫ਼ ਇੱਕ ਸਕੂਲ ਵਿੱਚ ਸ਼ੁਰੂ ਹੋਇਆ ਹੈ। ਬਾਅਦ ਵਿੱਚ ਇਸ ਨੂੰ ਹਰ ਸਕੂਲ ਵਿੱਚ ਲਿਜਾਣ ਦਾ ਉਦੇਸ਼ ਹੈ। ਇਸ ਸਮੇਂ 6ਵੀਂ ਤੋਂ 8ਵੀਂ ਜਮਾਤ ਦੇ 480 ਬੱਚਿਆਂ ਨੂੰ ਇਸ ਵਿੱਚ ਪੜ੍ਹਾਇਆ ਜਾ ਰਿਹਾ ਹੈ।
ਸੁਮੰਗਲ ਫਾਊਂਡੇਸ਼ਨ ਵੱਲੋਂ ਸਕੂਲ ਵਿੱਚ ਟਿੰਕਰਿੰਗ ਲੈਬ ਬਣਾਈ ਗਈ ਹੈ, ਜਿਸ ਵਿੱਚ ਬੱਚਿਆਂ ਨੂੰ ਕੋਡਿੰਗ ਵੀ ਸਿਖਾਈ ਜਾਂਦੀ ਹੈ। ਇਸ ਤੋਂ ਇਲਾਵਾ 3ਡੀ ਪ੍ਰਿੰਟਿੰਗ ਡਿਜ਼ਾਈਨ ਵੀ ਸਿਖਾਇਆ ਜਾਂਦਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਆਉਣ ਵਾਲੇ ਭਵਿੱਖ ਲਈ ਤਿਆਰ ਕਰਨ ਦੀ ਯੋਜਨਾ ਬਣਾਈ ਗਈ ਹੈ। ਹੁਣ ਤੱਕ ਜਿਨ੍ਹਾਂ ਕੋਰਸਾਂ ਲਈ ਬੱਚੇ ਮਹਿੰਗੀਆਂ ਫੀਸਾਂ ਭਰਦੇ ਸਨ, ਉਹ ਕੋਰਸ ਹੁਣ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਕਰਵਾਏ ਜਾ ਰਹੇ ਹਨ।
ਸਮੇਂ-ਸਮੇਂ ‘ਤੇ ਸਕੂਲੀ ਬੱਚਿਆਂ ਵਿਚਕਾਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ, ਜਿਨ੍ਹਾਂ ‘ਚੋਂ ਇਕ ਹੈ ਟਿੰਕਰ ਕੈਂਪ ਮੁਕਾਬਲਾ। ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਵਿੱਚੋਂ ਪਹਿਲੇ ਤਿੰਨ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ ਅਤੇ ਬਾਕੀ ਬੱਚਿਆਂ ਨੂੰ ਵੀ ਸਰਟੀਫਿਕੇਟ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਲਈ ਪ੍ਰਾਜੈਕਟ ਵੀ ਬਣਾਏ ਜਾਂਦੇ ਹਨ।
ਇਹ ਵੀ ਪੜ੍ਹੋ : ਕਪੂਰਥਲਾ, ਜਲੰਧਰ ਸਣੇ ਪੰਜਾਬ ਦੇ ਇਨ੍ਹਾਂ 7 ਜ਼ਿਲ੍ਹਿਆਂ ‘ਚ ਪਏਗਾ ਮੀਂਹ, ਅਲਰਟ ਜਾਰੀ
ਫੇਜ਼-3ਬੀ1 ਦੇ ਸਕੂਲਾਂ ਵਿੱਚ ਏਆਈ ਦੀ ਪੜ੍ਹਾਈ ਦੀ ਸਫਲਤਾ ਤੋਂ ਬਾਅਦ ਹੁਣ ਫੇਜ਼-11 ਦੇ ਸਰਕਾਰੀ ਸਕੂਲਾਂ ਵਿੱਚ ਵੀ AI ਦੀ ਪੜ੍ਹਾਈ ਸ਼ੁਰੂ ਕਰਨ ਦੀ ਯੋਜਨਾ ਹੈ। ਉਥੇ ਅਜੇ ਨਵੀਂ ਇਮਾਰਤ ਵਿਚ ਸ਼ਿਫਟ ਹੋਏ ਹਨ। ਬਿਜਲੀ ਵਿਭਾਗ ਤੋਂ ਅਜੇ ਤੱਕ ਉਥੇ ਟਰਾਂਸਫਾਰਮਰ ਨਹੀਂ ਮਿਲਿਆ ਹੈ। ਇਹ ਮਿਲਦੇ ਹੀ ਉਥੇ ਪੜ੍ਹਾਈ ਵੀ ਸ਼ੁਰੂ ਹੋ ਜਾਵੇਗੀ।
DEO ਡਾ. ਗਿੰਨੀ ਦੁੱਗਲ ਦਾ ਕਹਿਣਾ ਹੈ ਕਿ ਜ਼ਿਲ੍ਹੇ ਵਿੱਚ ਫੇਜ਼-3ਬੀ1 ਦੇ ਸਰਕਾਰੀ ਸਕੂਲ ਤੋਂ ਏ.ਆਈ ਸਿੱਖਿਆ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਮੇਂ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ। ਜਲਦੀ ਹੀ ਹੋਰ ਬੱਚਿਆਂ ਦੀ ਪੜ੍ਹਾਈ ਵੀ ਸ਼ੁਰੂ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: