ਪਿਛਲੇ ਕੁਝ ਸਾਲਾਂ ‘ਚ ਕਈ ਚੀਜ਼ਾਂ ਅਤੇ ਕੰਮ ਕਰਨ ਦੇ ਕਈ ਤਰੀਕੇ ਬਦਲ ਗਏ ਹਨ। ਉਦਾਹਰਨ ਲਈ, ਬੈਂਕਿੰਗ ਸੈਕਟਰ ਨੂੰ ਹੀ ਦੇਖ ਲਓ। ਪਹਿਲਾਂ ਹਰ ਛੋਟੇ-ਵੱਡੇ ਕੰਮ ਲਈ ਬੈਂਕ ਜਾਣਾ ਪੈਂਦਾ ਸੀ, ਪਰ ਹੁਣ ਜ਼ਿਆਦਾਤਰ ਕੰਮ ਆਨਲਾਈਨ ਹੋ ਰਿਹਾ ਹੈ। ਚਾਹੇ ਤੁਸੀਂ ਬੈਂਕ ਖਾਤਾ ਖੋਲ੍ਹਣਾ ਚਾਹੁੰਦੇ ਹੋ, ਕਿਸੇ ਨੂੰ ਪੈਸੇ ਭੇਜਣਾ ਚਾਹੁੰਦੇ ਹੋ, ਬੈਂਕ ਬੈਲੇਂਸ ਚੈੱਕ ਕਰਨਾ ਚਾਹੁੰਦੇ ਹੋ, ATM ਕਾਰਡ ਬਣਵਾਉਣਾ ਚਾਹੁੰਦੇ ਹੋ ਜਾਂ ਬੰਦ ਕਰਨਾ, ਲੋਨ ਲੈਣਾ ਆਦਿ।
ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਿਵੇਂ-ਜਿਵੇਂ ਅਸੀਂ ਤਕਨੀਕੀ ਤੌਰ ‘ਤੇ ਤਰੱਕੀ ਕੀਤੀ ਹੈ, ਸਾਈਬਰ ਠੱਗ ਵੀ ਕਾਫੀ ਸਰਗਰਮ ਹੋ ਗਏ ਹਨ। ਉਹ ਲੋਕਾਂ ਨੂੰ ਪਲਕ ਝਪਕਦੇ ਹੀ ਧੋਖਾ ਦਿੰਦੇ ਹਨ। ਅਜਿਹੇ ‘ਚ ਤੁਹਾਡੇ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਧੋਖਾਧੜੀ ਦਾ ਸ਼ਿਕਾਰ ਨਾ ਹੋਵੋ। ਤਾਂ ਆਓ ਜਾਣਦੇ ਹਾਂ ਇਹ ਕੀ ਹਨ।
ਨੰਬਰ 1
- ਤੁਹਾਨੂੰ ਸਮੇਂ-ਸਮੇਂ ‘ਤੇ ਆਪਣੇ ATM ਕਾਰਡ ਦਾ ਪਾਸਵਰਡ ਬਦਲਦੇ ਰਹਿਣਾ ਚਾਹੀਦਾ ਹੈ।
- ATM ਤੋਂ ਪੈਸੇ ਕਢਵਾਉਣ ਲਈ ਕਿਸੇ ਅਣਜਾਣ ਵਿਅਕਤੀ ਦੀ ਮਦਦ ਨਾ ਲਓ।
- ATM ਕਾਰਡ ਦਾ ਪਾਸਵਰਡ ਭਰਦੇ ਸਮੇਂ ਕੀ-ਪੈਡ ਨੂੰ ਹੱਥ ਨਾਲ ਢੱਕੋ।
- ATM ਤੋਂ ਪੈਸੇ ਕਢਵਾਉਣ ਸਮੇਂ ਕਿਸੇ ਹੋਰ ਨੂੰ ਅੰਦਰ ਨਾ ਆਉਣ ਦਿਓ।
ਨੰਬਰ 2
- ਤੁਸੀਂ ਬੈਂਕ ਦੀ ਅਧਿਕਾਰਤ ਵੈੱਬਸਾਈਟ ਜਾਂ ਐਪ ‘ਤੇ ਆਪਣਾ ਇੰਟਰਨੈੱਟ ਬੈਂਕਿੰਗ ਲੌਗਇਨ ਕਰਦੇ ਹੀ ਹੋਵੋਗੇ। ਬਹੁਤ ਸਾਰੇ ਕੰਮ ਇੱਥੋਂ ਇੱਕ ਪਲ ਵਿੱਚ ਕੀਤੇ ਜਾ ਸਕਦੇ ਹਨ, ਪਰ ਤੁਹਾਨੂੰ ਬੱਸ ਇਸ ਦਾ ਪਾਸਵਰਡ ਸਮੇਂ-ਸਮੇਂ ‘ਤੇ ਬਦਲਦੇ ਰਹਿਣਾ ਹੈ।
- ਇਸ ਦੇ ਨਾਲ ਹੀ, ਸਿਰਫ਼ ਸੁਰੱਖਿਅਤ ਸਿਸਟਮ ਜਾਂ ਮੋਬਾਈਲ ‘ਤੇ ਨੈੱਟ ਬੈਂਕਿੰਗ ਲਈ ਲੌਗਇਨ ਕਰੋ।
ਨੰਬਰ 3
- ਆਪਣੇ ATM ਕਾਰਡ ਦਾ CVV, ਕਾਰਡ ਨੰਬਰ ਜਾਂ PIN ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ।
- ਆਪਣਾ ਨੈੱਟ ਬੈਂਕਿੰਗ ਆਈਡੀ-ਪਾਸਵਰਡ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ।
- ਕਿਸੇ ਵੀ ਕਾਲ ‘ਤੇ OTP ਜਾਂ ਆਪਣੀ ਕੋਈ ਵੀ ਬੈਂਕਿੰਗ ਜਾਣਕਾਰੀ ਸਾਂਝੀ ਨਾ ਕਰੋ।
ਇਹ ਵੀ ਪੜ੍ਹੋ : Apple Smartwatch Series 9 ਹੋਈ ਲਾਂਚ, ਪਹਿਲੀ ਵਾਰ ਮਿਲੇਗਾ ਡਬਲ ਟੈਪ ਫੀਚਰ
ਨੰਬਰ 4
- ਧਿਆਨ ਰਹੇ ਕਿ ਕਦੇ ਵੀ ਕਿਸੇ ਅਣਜਾਣ ਲਿੰਕ ‘ਤੇ ਕਲਿੱਕ ਨਾ ਕਰੋ।
- ਪਹਿਲਾਂ ਕਿਸੇ ਵੀ ਪੇਸ਼ਕਸ਼ ਦੀ ਜਾਂਚ ਕਰੋ ਅਤੇ ਫਿਰ ਉਸ ‘ਤੇ ਕਲਿੱਕ ਕਰੋ।
- ਸਪੈਮ ਲਿੰਕਾਂ ਤੋਂ ਦੂਰ ਰਹੋ, ਨਹੀਂ ਤਾਂ ਤੁਸੀਂ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: