ਫਤਿਹਗੜ੍ਹ ਸਾਹਿਬ ‘ਚ ਨੈਸ਼ਨਲ ਹਾਈਵੇਅ ‘ਤੇ ਸਰਹਿੰਦ ਫਲੋਟਿੰਗ ਨੇੜੇ ਹਾਦਸਾ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕੈਂਟਰ ਦੇ ਦੋ ਹਿੱਸੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕੈਂਟਰ ਦੇ ਡਰਾਈਵਰ ਵੱਲੋਂ ਅਚਾਨਕ ਬ੍ਰੇਕ ਲਗਾਉਣਾ ਕਾਰਨ ਟੱਕਰ ਹੋਈ ਹੈ। ਹਾਦਸਾ ਸਵੇਰੇ ਕਰੀਬ 11 ਵਜੇ ਦੇ ਕਰੀਬ ਵਾਪਰਿਆ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡਰਾਈਵਰ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਰਾਜਪੁਰਾ ਵੱਲ ਜਾ ਰਿਹਾ ਸੀ। ਸਰਹਿੰਦ ਫਲੋਟਿੰਗ ਨੇੜੇ ਉਸ ਤੋਂ ਅੱਗੇ ਜਾ ਰਹੇ ਕੈਂਟਰ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਫਿਰ ਉਸ ਨੇ ਬ੍ਰੇਕ ਲਗਾ ਕੇ ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਪਰ ਟਰਾਲੀ ਕੰਟੇਨਰਾਂ ਨਾਲ ਲੱਦੀ ਹੋਣ ਕਾਰਨ ਟਰਾਲੀ ਨਾ ਰੁਕੀ ਅਤੇ ਬੇਕਾਬੂ ਹੋ ਕੇ ਡਰੇਨ ਦੇ ਉਪਰ ਜਾ ਕੇ ਸਰਵਿਸ ਲੇਨ ਵਿੱਚ ਜਾ ਵੜੀ।
ਇਹ ਵੀ ਪੜ੍ਹੋ : ਪੰਜਾਬ ‘ਚ ਨਸ਼ਾ ਤਸਕਰਾਂ ਖਿਲਾਫ 18,130 ਕੇਸ ਦਰਜ, 1166 ਵੱਡੇ ਸਮਗਲਰ ਗ੍ਰਿਫਤਾਰ
ਬੇਅੰਤ ਸਿੰਘ ਨੇ ਦੱਸਿਆ ਕਿ ਡਰੇਨ ਨਾਲ ਟਕਰਾਉਣ ‘ਤੋਂ ਬਾਅਦ ਟਰਾਲੀ ਅਤੇ ਡਰਾਈਵਰ ਕੈਬਿਨ ਵੱਖ ਹੋ ਗਏ। ਉਨ੍ਹਾਂ ਕਿਹਾ ਕਿ ਜਦੋਂ ਇਹ ਹਾਦਸਾ ਹੋਇਆ ਉਸ ਸਮੇਂ ਨੈਸ਼ਨਲ ਹਾਈਵੇ ‘ਤੇ ਭਾਰੀ ਆਵਾਜਾਈ ਸੀ। ਕੈਂਟਰ ਦੇ ਪਿੱਛੇ ਕਈ ਵਾਹਨ ਆ ਰਹੇ ਸਨ। ਜੇਕਰ ਉਸ ਨੇ ਬ੍ਰੇਕ ਨਾ ਲਗਾਈ ਹੁੰਦੀ ਤਾਂ ਟਰਾਲੀ ਕੈਂਟਰ ਨਾਲ ਟਕਰਾ ਜਾਂਦੀ। ਟਰਾਲੀ ਦੇ ਪਿੱਛੇ ਕਈ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਸਕਦੀ ਸੀ।
ਵੀਡੀਓ ਲਈ ਕਲਿੱਕ ਕਰੋ -: