ਇੱਕ ਸਮਾਂ ਸੀ ਜਦੋਂ ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ। ਉਹ ਸਿਰਫ਼ ਖਾਣਾ ਬਣਾਉਣ ਅਤੇ ਘਰ ਦੀ ਸਫ਼ਾਈ ਕਰਨ ਦੇ ਯੋਗ ਸਮਝੀਆਂ ਜਾਂਦੀਆਂ ਸਨ। ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਔਰਤਾਂ ਦੁਨੀਆਂ ਨੂੰ ਚਲਾ ਰਹੀਆਂ ਹਨ। ਵੱਡੀਆਂ ਕੰਪਨੀਆਂ ਅਤੇ ਸੁਰੱਖਿਆ ਬਲਾਂ ਵਿੱਚ ਔਰਤਾਂ ਤਾਇਨਾਤ ਹਨ। ਇਹੀ ਨਹੀਂ ਭਾਰਤ ਵਿੱਚ ਤਾਂ ਕਈ ਅਜਿਹੇ ਰੇਲਵੇ ਸਟੇਸ਼ਨ ਵੀ ਹਨ, ਜਿਨ੍ਹਾਂ ਨੂੰ ਔਰਤਾਂ ਵੱਲੋਂ ਚਲਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ 5 ਰੇਲਵੇ ਸਟੇਸ਼ਨਾਂ ਬਾਰੇ ਦੱਸਣ ਜਾ ਰਹੇ ਹਨ। ਇਥੇ ਸਫਾਈ ਕਰਮਚਾਰੀਆਂ ਤੋਂ ਲੈ ਕੇ ਸਟੇਸ਼ਨ ਮਾਸਟਰ ਤੱਕ, ਸਾਰੀਆਂ ਔਰਤਾਂ ਹਨ।
ਗਾਂਧੀਨਗਰ ਰੇਲਵੇ ਸਟੇਸ਼ਨ – ਜੈਪੁਰ ਵਿੱਚ ਸਥਿਤ ਗਾਂਧੀਨਗਰ ਸਾਲ 2018 ਵਿੱਚ ਭਾਰਤ ਦਾ ਪਹਿਲਾ ਰੇਲਵੇ ਸਟੇਸ਼ਨ ਬਣ ਗਿਆ, ਜਿਸ ਨੂੰ ਪੂਰੀ ਤਰ੍ਹਾਂ ਤੋਂ ਔਰਤਾਂ ਹੀ ਚਲਾਉਂਦੀਆਂ ਸਨ, ਰਿਪੋਰਟ ਮੁਤਾਬਕ 50 ਤੋਂ ਵੱਧ ਟ੍ਰੇਨਾਂ ਇਸ ਰੇਲਵੇ ਸਟੇਸ਼ਨ ਤੋਂ ਲੰਘਦੀਆਂ ਹਨ ਅਤੇ ਉਸ ਵਿੱਚੋਂ 25 ਸਟੇਸ਼ਨ ‘ਤੇ ਆ ਕੇ ਰੁਕਦੀਆਂ ਹਨ। ਸਟੇਸ਼ਨ ‘ਤੇ ਹਰ ਦਿਨ 7000 ਲੋਕ ਆਉਂਦੇ ਹਨ, ਸਟੇਸ਼ਨ ‘ਤੇ 40 ਮਹਿਲਾ ਕਰਮਚਾਰੀ ਹਨ ਉਥੇ ਆਰ.ਪੀ.ਐਫ. ਦੀ ਮਿਲਾ ਕਰਮਚਾਰੀ ਹਨ।
ਮਾਟੁੰਗਾ ਰੇਲਵੇ ਸਟੇਸ਼ਨ- ਮੁੰਬਈ ਦਾ ਮਾਟੁੰਗਾ ਰੇਲਵੇ ਸਟੇਸ਼ਨ ਵੀ ਇਸ ਲੜੀ ਵਿਚ ਸ਼ਾਮਲ ਹੈ। ਇਸ ਸਟੇਸ਼ਨ ਨੂੰ ਵੀ ਸਿਰਫ਼ ਔਰਤਾਂ ਹੀ ਚਲਾਉਂਦੀਆਂ ਹਨ। ਰਿਪੋਰਟ ਮੁਤਾਬਕ ਇਸ ਕਾਰਨ ਇਸ ਸਟੇਸ਼ਨ ਦਾ ਨਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ ‘ਚ ਵੀ ਦਰਜ ਹੋਇਆ ਹੈ।
ਅਜਨੀ ਰੇਲਵੇ ਸਟੇਸ਼ਨ- ਇਸ ਸਟੇਸ਼ਨ ‘ਤੇ ਵੀ ਸਿਰਫ਼ ਮਹਿਲਾ ਕਰਮਚਾਰੀ ਹਨ। ਇਸ ਨਾਲ ਜੁੜੀ ਇਕ ਹੋਰ ਖਾਸ ਗੱਲ ਹੈ। ਮਹਾਰਾਸ਼ਟਰ ਦੇ ਨਾਗਪੁਰ ਅਤੇ ਅਜਨੀ ਰੇਲਵੇ ਸਟੇਸ਼ਨ ਦੇ ਵਿਚਕਾਰ ਰੇਲਵੇ ਰੂਟ ਸਿਰਫ 3 ਕਿਲੋਮੀਟਰ ਲੰਬਾ ਹੈ ਅਤੇ ਇਸ ਨੂੰ ਕਵਰ ਕਰਨ ਵਿੱਚ 8-9 ਮਿੰਟ ਲੱਗਦੇ ਹਨ। ਇਸ ਨੂੰ ਸਭ ਤੋਂ ਛੋਟਾ ਰੇਲ ਮਾਰਗ ਮੰਨਿਆ ਜਾਂਦਾ ਹੈ।
ਮਨੀਨਗਰ ਰੇਲਵੇ ਸਟੇਸ਼ਨ- ਅਹਿਮਦਾਬਾਦ ਵਿੱਚ ਸਥਿਤ ਮਨੀਨਗਰ ਰੇਲਵੇ ਸਟੇਸ਼ਨ ਪੱਛਮੀ ਰੇਲਵੇ ਦੇ ਅਧੀਨ ਆਉਂਦਾ ਹੈ। ਇਹ ਬਹੁਤ ਛੋਟਾ ਸਟੇਸ਼ਨ ਹੈ ਅਤੇ ਇਸ ਵਿਚ ਸਾਰੀਆਂ ਕਰਮਚਾਰੀ ਔਰਤਾਂ ਹਨ।
ਚੰਦਰਗਿਰੀ ਰੇਲਵੇ ਸਟੇਸ਼ਨ- ਇਹ ਰੇਲਵੇ ਸਟੇਸ਼ਨ ਆਂਧਰਾ ਪ੍ਰਦੇਸ਼ ਵਿੱਚ ਹੈ। ਇਸ ਸਟੇਸ਼ਨ ਵਿੱਚ ਸਵੀਪਰ ਤੋਂ ਲੈ ਕੇ ਸਟੇਸ਼ਨ ਮਾਸਟਰ ਤੱਕ ਹਰ ਕੋਈ ਔਰਤਾਂ ਹਨ।
ਇਹ ਵੀ ਪੜ੍ਹੋ : ਨਿੱਕੀ ਉਮਰੇ ਵੱਡੀਆਂ ਮਿਹਨਤਾਂ! ਸਵੇਰੇ ਸਕੂਲ ਜਾਂਦੇ ਸ਼ਾਮ ਨੂੰ ਰੇਹੜੀ ਲਾਂਦੇ, ਨਹੀਂ ਹਾਰਦੇ ਹਿੰਮਤ ਇਹ ਸਿੱਖ ਭਰਾ
ਵੀਡੀਓ ਲਈ ਕਲਿੱਕ ਕਰੋ -: