ਗੂਗਲ ਦੇ ਕੋ-ਫਾਊਂਡਰ ਸਰਗੇਈ ਬ੍ਰਿਨ ਆਪਣੀ ਪਤਨੀ ਨਿਕੋਲ ਸ਼ਾਨਹਾਨ ਤੋਂ ਤਲਾਕ ਲੈ ਚੁੱਕੇ ਹਨ। ਰਿਪੋਰਟ ਮੁਤਾਬਕ ਏਲਨ ਮਸਕ ਨਾਲ ਸ਼ਾਨਹਾਨ ਦੇ ਸਬੰਧ ਦੇ ਚੱਲਦੇ ਇਸ ਸਾਲ ਮਈ ਵਿਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਬ੍ਰਿਨ ਤੇ ਸ਼ਾਨਹਾਨ ਦਾ ਤਲਾਕ 26 ਮਈ ਨੂੰ ਹੋਇਆ ਸੀ। ਫਿਲਹਾਲ ਉਹ ਦੋਵੇਂ ਆਪਣੀ 4 ਸਾਲ ਦੀ ਧੀ ਦੀ ਕਾਨੂੰਨੀ ਤੇ ਫਿਜ਼ੀਕਲ ਕਸਟੱਡੀ ਨੂੰ ਲੈ ਕੇ ਲੜ ਰਹੇ ਹਨ।
ਬ੍ਰਿਨ ਤੇ ਸ਼ਾਨਹਾਨ ਦੇ ਵਕੀਲ ਦੀ ਫੀਸ ਤੇ ਜਾਇਦਾਦ ਦੀ ਵੰਡ ਸਣੇ ਹੋਰ ਮੁੱਦਿਆਂ ਦਾ ਚੁੱਪਚਾਪ ਨਿਪਟਾਰਾ ਕਰ ਲਿਆ। ਇਨ੍ਹਾਂ ਦੋਵਾਂ ਨੇ ਸਾਲ2015 ਵਿਚ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸੇ ਸਾਲ ਬ੍ਰਿਨ ਦੀ ਪਹਿਲੀ ਪਤਨੀ ਏਨੀ ਵੋਜਸਕੀ ਨਾਲ ਤਲਾਕ ਹੋਇਆ ਸੀ। ਇਸ ਦੇ ਬਾਅਦ ਸਰਗੇਈ ਬ੍ਰਿਨ ਤੇ ਨਿਕੋਲ ਸ਼ਾਨਹਾਨ ਨੇ ਸਾਲ 2018 ਵਿਚ ਵਿਆਹ ਕਰ ਲਿਆ। 2021 ਵਿਚ ਇਨ੍ਹਾਂ ਵਿਚ ਮਤਭੇਦ ਹੋ ਗਏ ਤੇ ਦੋਵੇਂ ਵੱਖ-ਵੱਖ ਰਹਿਣ ਲੱਗੇ। ਸਾਲ 2022 ਵਿਚ ਬ੍ਰਿਨ ਨੇ ਤਲਾਕ ਲਈ ਅਰਜ਼ੀ ਦਾਖਲ ਕੀਤੀ।
ਖਬਰਾਂ ਮੁਤਾਬਕ ਸ਼ਾਨਹਾਨ ਨੂੰ ਮਸਕ ਦੇ ਨਾਲ ਦੇਖਿਆ ਗਿਆ ਸੀ ਜਿਸ ਦੇ ਲਗਭਗ ਇਕ ਮਹੀਨੇ ਬਾਅਦ ਬ੍ਰਿਨ ਨੇ ਤਲਾਕ ਲਈ ਗੁਹਾਰ ਲਗਾਈ। ਸ਼ਾਨਹਾਨ ਤੇ ਮਸਕ ਕਈ ਸਾਲਾਂ ਤੋਂ ਇਕ-ਦੂਜੇ ਦੇ ਦੋਸਤ ਹਨ। ਮਸਕ ਨੇ ਸ਼ਾਨਹਾਨ ਤੋਂ ਕਿਸੇ ਤਰ੍ਹਾਂ ਦੇ ਸਬੰਧ ਤੋਂ ਸਾਫ ਇਨਕਾਰ ਕੀਤਾ ਹੈ। ਵਾਲ ਸਟ੍ਰੀਟ ਜਨਰਲ ਦੇ ਆਰਟੀਕਲ ਦੇ ਜਵਾਬ ਵਿਚ 25 ਜੁਲਾਈ 2022 ਨੂੰ ਮਸਕ ਨੇ ਕਿਹਾ ਸੀ ਕਿ ਸਰਗਈ ਤੇ ਮੈਂ ਦੋਸਤ ਹਾਂ।
ਇਹ ਵੀ ਪੜ੍ਹੋ : ਅਨੰਤਨਾਗ ਮੁਕਾਬਲੇ ‘ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਦੇ ਪਰਿਵਾਰ ਨੂੰ ਮਿਲੇ CM ਖੱਟਰ, 50 ਲੱਖ ਮੁਆਵਜ਼ੇ ਦਾ ਕੀਤਾ ਐਲਾਨ
ਦੂਜੇ ਪਾਸੇ ਨਿਕੋਲ ਸ਼ਾਨਹਾਨ ਨੇ ਇਸ ਸਕੈਂਡਲ ਨੂੰ ਪੂਰੀ ਤਰ੍ਹਾਂ ਤੋਂ ਕਮਜ਼ੋਰ ਕਰਨ ਵਾਲਾ ਦੱਸਿਆ ਸੀ। ਉੁਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਸਕ ਦੇ ਨਾਲ ਉਨ੍ਹਾਂ ਦਾ ਰਿਸ਼ਤਾ ਸਿਰਫ ਦੋਸਤੀ ਦਾ ਹੈ। ਸਾਡੇ ਵਿਚ ਕਦੇ ਵੀ ਅਫੇਅਰ ਨਹੀਂ ਸੀ। ਦੱਸ ਦੇਈਏ ਕਿ 50 ਸਾਲ ਦੇ ਗੂਗਲ ਕੋ-ਫਾਊਂਡਰ ਸਰਗੇਈ ਬ੍ਰਿਨ 118 ਬਿਲੀਅਨ ਡਾਲਰ ਦੀ ਜਾਇਦਾਦ ਦੇ ਮਾਲਕ ਹਨ।ਉਹ ਦੁਨੀਆ ਦੇ 9ਵੇਂ ਸਭ ਤੋਂ ਅਮੀਰ ਸ਼ਖਸ ਹਨ।
ਵੀਡੀਓ ਲਈ ਕਲਿੱਕ ਕਰੋ -: