ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਤੇ ਇਮਰਾਨ ਖਾਨ ਦੇ ਕਰੀਬੀ ਸ਼ੇਖ ਰਾਸ਼ਿਦ ਨੂੰ ਰਾਵਲਪਿੰਡੀ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸਾਦੇ ਕੱਪੜਿਆਂ ਵਿਚ ਕੁਝ ਲੋਕਾਂ ਨੇ ਸ਼ੇਖ ਰਾਸ਼ਿਦ ਨੂੰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ।
ਇਨ੍ਹਾਂ ਲੋਕਾਂ ਨੂੰ ਅਣਪਛਾਤੀ ਜਗ੍ਹਾ ‘ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਸ਼ੇਖ ਰਾਸ਼ਿਦ ਅਹਿਮਦ ਆਵਾਮੀ ਮੁਸਲਿਮ ਲੀਗ ਦੇ ਨੇਤਾ ਹਨ, ਉਨ੍ਹਾਂ ਨੇ 190 ਮਿਲੀਅਨ ਪੌਂਡ ਦੇ ਘਪਲੇ ਵਿਚ ਨੈਸ਼ਨਲ ਕ੍ਰਾਈਮ ਏਜੰਸੀ ਨੇ ਸੰਮਨ ਭੇਜਿਆ ਸੀ।
ਸ਼ੇਖ ਰਾਸ਼ਿਦ ਅਹਿਮਦ ਦੇ ਵਕੀਲ ਅਬਦੁੱਲ ਰਜਾਕ ਨੇ ਦਾਅਵਾ ਕੀਤਾ ਕਿ ਸਾਬਕਾ ਗ੍ਰਹਿ ਮੰਤਰੀ ਨੂੰ ਉਨ੍ਹਾਂ ਦੇ ਘਰ ਤੋਂਗ੍ਰਿਫਾਤਰ ਕੀਤਾ ਗਿਆ ਹੈ। ਰਾਸ਼ਿਦ ਦੇ ਦੋ ਭਤੀਜਿਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਵਕੀਲ ਨੇ ਦਾਅਵਾ ਕੀਤਾ ਹੈ ਕਿ ਸ਼ੇਖ ਰਾਸ਼ਿਦ ਦੇ ਖਇਲਾਫ ਪੰਜਾਬ ਸਰਹੱਦ ਵਿਚ ਕੋਈ ਕੇਸਦਰਜ ਨਹੀਂ ਸੀ। ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਰਾਸ਼ਿਦ ਨੂੰ ਕਿਥੇ ਰੱਖਿਆ ਗਿਆ ਹੈ, ਉਨ੍ਹਾਂ ਦੇ ਟਿਕਾਣੇ ਦਾ ਸਾਨੂੰ ਪਤਾ ਨਹੀਂ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਨ੍ਹਾਂ ਦਾ ਪਤਾ ਲਗਾਇਆ ਜਾ ਸਕੇ
ਇਹ ਵੀ ਪੜ੍ਹੋ : ਪਿਆਰ ਲਈ ਸਰਹੱਦ ਪਾਰ ਕਰਨ ਵਾਲੀ ਅੰਜੂ ਪਾਕਿਸਤਾਨ ਤੋਂ ਪਰਤੇਗੀ, ਪਤੀ ਨਸਰੁੱਲਾਹ ਨੇ ਦੱਸੀ ਵਜ੍ਹਾ