ਇਸਰੋ ਨੇ ਸੋਸ਼ਲ ਮੀਡੀਆ ‘ਤੇ ਆਦਿਤਯ -ਐੱਲ 1 ਮਿਸ਼ਨ ਨਾਲ ਜੁੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਭਾਰਤੀ ਪੁਲਾੜ ਖੋਜ ਸੰਗਠਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਦੱਸਿਆ ਹੈ ਕਿ ਆਦਿਤਯ ਐੱਲ-1 ਦੇ ਵਿਗਿਆਨਕ ਅੰਕੜੇ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਹੈ। ਸਟੇਪਸ ਉਪਕਰਣ ਦੇ ਸੈਂਸਰ ਨੇ ਧਰਤੀ ਤੋਂ 50,000 ਕਿਲੋਮੀਟਰ ਤੋਂ ਵੱਧ ਦੂਰੀ ‘ਤੇ ਸੁਪਰ ਥਰਮਲ ਤੇ ਊਰਜਾਵਾਨ ਆਇਨਾਂ ਤੇ ਇਲੈਕਟ੍ਰਾਨਾਂ ਨੂੰ ਮਾਪਣਾ ਸ਼ੁਰੂ ਕਰ ਦਿੱਤਾ ਹੈ। ਇਹ ਡਾਟਾ ਵਿਗਿਆਨਕਾਂ ਨੂੰ ਧਰਤੀ ਦੇ ਆਸ-ਪਾਸ ਦੇ ਕਣਾਂ ਦੇ ਵਿਵਹਾਰ ਦਾ ਵਿਸ਼ਲੇਸ਼ਣ ਕਰਨ ਵਿਚ ਮਦਦ ਕਰਦਾ ਹੈ।ਇਹ ਅੰਕੜਾ ਵੱਖ-ਵੱਖ ਇਕਾਈਆਂ ਵਿਚੋਂ ਇਕ ਵੱਲੋਂ ਇਕੱਠੇ ਕੀਤੇ ਗਏ ਊਰਜਾਵਾਨ ਕਣਾਂ ਬਾਰੇ ਵਾਤਾਵਰਣ ਦੀ ਭਿੰਨਤਾ ਸਬੰਧੀ ਜਾਣਕਾਰੀ ਦਿੰਦਾ ਹੈ।
ਭਾਰਤੀ ਸਪੇਸ ਏਜੰਸੀ ਇਸਰੋ ਨੇ 2 ਸਤੰਬਰ ਨੂੰ ਭਾਰਤ ਦੇ ਪਹਿਲੇ ਸੌਰ ਮਿਸ਼ਨ ਆਦਿਤਯ-ਐੱਲ1 ਦੀ ਲਾਂਚਿੰਗ ਕੀਤੀ ਸੀ। ਇਸਰੋ ਨੇ ਪੀਐੱਸਐੱਲਵੀ ਸੀ57 ਲਾਂਚ ਵ੍ਹੀਕਲ ਨਾਲ ਆਦਿਤਯ ਐੱਲ1 ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਲਾਂਚਿੰਗ ਆਂਧਰਾ ਪ੍ਰਦੇਸ਼ ਦੇ ਸ੍ਰੀਹਰਿਕੋਟਾ ਦੇ ਸਤਸ਼ ਧਵਨ ਸਪੇਸ ਸੈਂਟਰ ਤੋਂ ਹੋਈ ਸੀ। ਇਹ ਮਿਸ਼ਨ ਵੀ ਚੰਦਰਯਾਨ-3 ਦੀ ਤਰ੍ਹਾਂ ਪਹਿਲਾਂ ਧਰਤੀ ਦੀ ਪਰਿਕਰਮਾ ਕਰੇਗਾ ਤੇ ਫਿਰ ਇਹ ਤੇਜ਼ੀ ਨਾਲ ਸੂਰਜ ਦੀ ਦਿਸ਼ਾ ਵਿਚ ਉਡਾਣ ਭਰੇਗਾ।
ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਜਾਂਚ ਕਰ ਰਹੀ SIT ਨੂੰ ਸੁਪਰੀਮ ਕੋਰਟ ਨੇ ਕੀਤਾ ਭੰਗ, ਦੱਸੀ ਇਹ ਵਜ੍ਹਾ
ਜਾਣਕਾਰੀ ਦੇ ਅਨੁਸਾਰ, ਆਦਿਤਿਆ-ਐਲ1 ਪੁਲਾੜ ਯਾਨ ਨੂੰ ਸੂਰਜੀ ਕਰੋਨਾ (ਸੂਰਜ ਦੀ ਸਭ ਤੋਂ ਬਾਹਰੀ ਪਰਤਾਂ) ਦੇ ਰਿਮੋਟ ਨਿਰੀਖਣ ਲਈ ਅਤੇ ਐਲ-1 (ਸੂਰਜ-ਧਰਤੀ ਲੈਗਰੇਂਜੀਅਨ ਪੁਆਇੰਟ) ‘ਤੇ ਸੂਰਜੀ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। L-1 ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ।
ਵੀਡੀਓ ਲਈ ਕਲਿੱਕ ਕਰੋ -: