ਭਾਰਤ ਤੇ ਆਸਟ੍ਰੇਲੀਆ ਵਿਚ ਤਿੰਨ ਮੈਚ ਦੀ ਵਨਡੇ ਸੀਰੀਜ ਲਈ ਟੀਮ ਇੰਡੀਆ ਦਾ ਐਲਾਨ ਹੋ ਚੁੱਕਾ ਹੈ। ਮੁੱਖ ਚੋਣਕਰਤਾ ਅਜੀਤ ਅਗਰਕਰ ਨੇ ਸ਼ੁਰੂਆਤੀ ਦੋ ਵਨਡੇ ਮੁਕਾਬਲਿਆਂ ਲਈ ਵੱਖਰੀ ਟੀਮ ਚੁਣੀ ਹੈ ਜਦੋਂ ਕਿ ਤੀਜੇ ਵਨਡੇ ਲਈ ਚੁਣੀ ਗਈ ਟੀਮ ਵਿਚ ਉਨ੍ਹਾਂ ਖਿਾਡਰੀਆਂ ਨੂੰ ਮੌਕਾ ਦਿੱਤਾ ਗਿਆ ਹੈ ਜੋ ਵਿਸ਼ਵ ਕੱਪ ਦੀ ਟੀਮ ਵਿਚ ਹਨ। ਹਾਲਾਂਕਿ ਰਵੀਚੰਦਰਨ ਅਸ਼ਵਿਨ ਤਿੰਨੋਂ ਵਨਡੇ ਮੈਚਾਂ ਲਈ ਟੀਮ ਦਾ ਹਿੱਸਾ ਹੈ। ਉਹ ਲੰਬੇ ਸਮੇਂ ਬਾਅਦ ਵਨਡੇ ਟੀਮ ਵਿਚ ਵਾਪਸ ਪਰਤੇ ਹਨ। ਉਨ੍ਹਾਂ ਨੇ ਆਖਰੀ ਵਨਡੇ ਮੈਚ ਜਨਵਰੀ 2022 ਵਿਚ ਖੇਡਿਆ ਸੀ। ਜੂਨ 2017 ਵਿਚ ਭਾਰਤੀ ਵਨਡੇ ਟੀਮ ਤੋਂ ਬਾਹਰ ਹੋਣ ਦੇ ਬਾਅਦ ਅਸ਼ਵਿਨ ਨੇ ਪਿਛਲੇ 6 ਸਾਲ ਵਿਚ ਸਿਰਫ ਦੋ ਵਨਡੇ ਮੈਚ ਖੇਡੇ ਹਨ।ਅਕਸ਼ਰ ਪਟੇਲ ਤੀਜੇ ਵਨਡੇ ਲਈ ਟੀਮ ਵਿਚ ਹਨ ਪਰ ਉਨ੍ਹਾਂ ਦੀ ਟੀਮ ਫਿਟਨੈੱਸ ਸੰਦੇਹ ਦੇ ਘੇਰੇ ਵਿਚ ਬਣੀ ਹੋਈ ਹੈ। ਜੇਕਰ ਉਹ ਫਿੱਟ ਨਹੀਂ ਹੁੰਦੇ ਹਨ ਤਾਂ ਅਸ਼ਵਿਨ ਜਾਂ ਵਾਸ਼ਿੰਗਟਨ ਸੁੰਦਰ ਨੂੰ ਵਿਸ਼ਵ ਕੱਪ ਟੀਮ ਵਿਚ ਮੌਕਾ ਮਿਲ ਸਕਦਾ ਹੈ।
ਸ਼ੁਰੂਆਤੀ ਦੋ ਵਨਡੇ ਮੈਚ ਲਈ ਭਾਰਤੀ ਟੀਮ-ਲੋਕੇਸ਼ ਰਾਹੁਲ (ਕਪਤਾਨ/ਵਿਕੇਟ ਕੀਪਰ), ਸ਼ੁਭਮਨ ਗਿੱਲ, ਰਿਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਰਵਿੰਦਰ ਜਡੇਜਾ (ਉਪ ਕਪਤਾਨ), ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਤਿਲਕ ਵਰਮਾ, ਪ੍ਰਸਿੱਧਾ ਕ੍ਰਿਸ਼ਨਾ, ਰਵੀਚੰਦਰਨ ਅਸ਼ਵਿਨ, ਵਾਸ਼ਿੰਗਟਨ ਸੁੰਦਰ।
ਤੀਜੇ ਮੈਚ ਲਈ ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਲੋਕੇਸ਼ ਰਾਹੁਲ (ਵਿਕਟ ਕੀਪਰ), ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ, ਰਵਿੰਦਰ ਜਡੇਜਾ (ਉਪ ਕਪਤਾਨ), ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਹਾਰਦਿਕ ਪਾਂਡੇਯ (ਉਪ ਕਪਤਾਨ), ਵਿਰਾਟ ਕੋਹਲੀ, ਕੁਲਦੀਪ ਯਾਦਵ, ਅਕਸ਼ਰ ਪਟੇਲ (ਫਿਟਨੈੱਸ ‘ਤੇ ਸੰਦੇਹ), ਰਵੀਚੰਦਰਨ ਅਸ਼ਵਿਨ, ਵਾਸ਼ਿੰਗਟਨ ਸੁੰਦਰ ਟੀਮ ਦਾ ਹਿੱਸਾ ਹੋਣਗੇ।
ਇਹ ਸੀਰੀਜ ਦੋਵੇਂ ਟੀਮਾਂ ਲਈ ਵਨਡੇ ਵਿਸ਼ਵ ਕੱਪ ਦੀ ਤਿਆਰੀ ਦੇ ਲਿਹਾਜ਼ ਤੋਂ ਬਹੁਤ ਘੱਟ ਹੈ। ਦੋਵੇਂ ਟੀਮਾਂ ਇਸ ਸੀਰੀਜ ਵਿਚ ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਨੂੰ ਆਖਰੀ ਰੂਪ ਦੇਣਾ ਚਾਹੁਣਗੀਆਂ। ਇਸ ਸੀਰੀਜ ਦਾ ਪਹਿਲਾ ਮੁਕਾਬਲਾ 22 ਸਤੰਬਰ ਨੂੰ ਮੋਹਾਲੀ ਵਿਚ ਹੋਵੇਗਾ। ਦੂਜਾ ਮੈਚ 24 ਸਤੰਬਰ ਨੂੰ ਇੰਦੌਰ ਤੇ ਤੀਜਾ ਮੈਚ 27 ਸਤੰਬਰ ਨੂੰ ਰਾਜਕੋਟ ਵਿਚ ਹੋਵੇਗਾ।ਇਸ ਦੇ ਬਾਅਦ ਦੋਵੇਂ ਟੀਮਾਂ ਵਿਸ਼ਵ ਕੱਪ ਵਿਚ ਵੀ 8 ਅਕਤੂਬਰ ਨੂੰ ਆਹਮੋ-ਸਾਹਮਣੇ ਹੋਣਗੀਆਂ। ਵਨਡੇ ਵਿਸ਼ਵ ਕੱਪ 2023 ਵਿਚ ਭਾਰਤ ਤੇ ਆਸਟ੍ਰੇਲੀਆ ਇਕ-ਦੂਜੇ ਖਿਲਾਫ ਮੁਕਾਬਲੇ ਤੋਂ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।
ਇਹ ਵੀ ਪੜ੍ਹੋ : ਗੂਗਲ ਕ੍ਰੋਮ ‘ਚ ਮਿਲੇਗਾ ਮਾਈਕ੍ਰੋਸਾਫਟ ਏਜ ਦਾ ਇਹ ਕਮਾਲ ਫੀਚਰ, ਪੜ੍ਹਨ ਨਾਲ ਸੁਣ ਵੀ ਸਕੋਗੇ ਆਰਟੀਕਲ
ਸੀਰੀਜ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ ਪਹਿਲਾ ਹੀ ਹੋ ਚੁੱਕਾ ਹੈ। ਆਸਟ੍ਰੇਲੀਆ ਟੀਮ ਵਿਚ ਸੀਨੀਅਰ ਖਿਡਾਰੀਆਂ ਦੀ ਵਾਪਸੀ ਹੋਈ ਹੈ। ਕਪਤਾਨ ਪੈਟ ਕਮਿੰਸ, ਸਟੀਵ ਸਮਿਥ, ਮਿਚੇਲ ਸਟਾਰਕ ਤੇ ਗਲੇਨ ਮੈਕਸਵੇਲ ਨੂੰ ਚੁਣਿਆ ਗਿਆ ਹੈ। ਕਮਿੰਸ, ਸਮਿਥ, ਸਟਾਰਕ ਤੇ ਮੈਕਸਵੇਲ ਸੱਟ ਕਾਰਨ ਦੱਖਣੀ ਅਫਰੀਕਾ ਖਿਲਾਫ ਸੀਰੀਜ ਨਹੀਂ ਖੇਡ ਸਕੇ ਸਨ। 18 ਮੈਂਬਰੀ ਟੀਮ ਵਿਚ ਜ਼ਖਮੀ ਹੋਏ ਟ੍ਰੇਵਿਸ ਹੈੱਡ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।ਟ੍ਰੇਵਿਸ ਹੈੱਡ ਦੀ ਜਗ੍ਹਾ ਲੈਣ ਵਾਲੇ ਮਾਰਨਸ਼ ਲਾਬੁਸ਼ੇਨ ਨੂੰ ਟੀਮ ਵਿਚ ਰੱਖਿਆ ਗਿਆ ਹੈ।