ਫਿਲਮ ਨਿਰਦੇਸ਼ਕ ਇਕਰਾਮ ਅਖਤਰ ਦੀ ਜ਼ਮਾਨਤ ਅਰਜ਼ੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਉਸ ਨੂੰ ਫਿਲਹਾਲ ਜੇਲ ‘ਚ ਹੀ ਰਹਿਣਾ ਪਵੇਗਾ। ਉਹ ਧੋਖਾਧੜੀ ਦੇ ਦੋਸ਼ ‘ਚ 15 ਸਤੰਬਰ ਤੋਂ ਮੁਰਾਦਾਬਾਦ ਜੇਲ ‘ਚ ਬੰਦ ਹੈ। ਉਸਨੇ ਰੈਡੀ, ਪਿਆਰ ਤੋ ਹੋਣਾ ਹੀ ਥਾ, ਬਾਗੀ, ਛੋਟਾ ਚੇਤਨ ਵਰਗੀਆਂ ਫਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ।
ਮੁਰਾਦਾਬਾਦ ਦੇ ਬਿਲਡਰ ਕੁਲਦੀਪ ਕਤਿਆਲ ਨੇ ਮੁਰਾਦਾਬਾਦ ਦੀ ਅਦਾਲਤ ‘ਚ ਇਕਰਾਮ ਅਖਤਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ। ਇਸ ‘ਚ ਕਤਿਆਲ ਨੇ ਦੋਸ਼ ਲਾਇਆ ਕਿ ਇਕਰਾਮ ਅਖਤਰ ਨੇ ਐਡਵਾਂਸ ਲੈਣ ਲਈ ‘ਆਈ ਲਵ ਦੁਬਈ’ ਫਿਲਮ ਅੱਧ ਵਿਚਾਲੇ ਛੱਡ ਦਿੱਤੀ ਸੀ। ਅਦਾਲਤ ਨੇ ਇਸ ਮਾਮਲੇ ‘ਚ ਇਕਰਾਮ ਅਖਤਰ ਦੇ ਖਿਲਾਫ ਵਾਰੰਟ ਜਾਰੀ ਕੀਤਾ ਸੀ। ਮੁਰਾਦਾਬਾਦ ਪੁਲਸ ਨੇ ਇਕਰਾਮ ਨੂੰ 13 ਸਤੰਬਰ ਨੂੰ ਮੁੰਬਈ ਸਥਿਤ ਉਸ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਕਰਾਮ ਨੂੰ 15 ਸਤੰਬਰ ਨੂੰ ਮੁਰਾਦਾਬਾਦ ਅਦਾਲਤ ਵਿਚ ਪੇਸ਼ ਕੀਤਾ। ਉਦੋਂ ਤੋਂ ਉਹ ਮੁਰਾਦਾਬਾਦ ਜੇਲ੍ਹ ਵਿੱਚ ਬੰਦ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਬਿਲਡਰ ਕੁਲਦੀਪ ਕਤਿਆਲ ਦੇ ਵਕੀਲ ਅਨੁਜ ਵਿਸ਼ਨੋਈ ਨੇ ਦੱਸਿਆ ਕਿ ਵਿਸ਼ੇਸ਼ ਜੱਜ ਐਨਆਈ ਐਕਟ ਹਮੀਦੁੱਲਾ ਦੀ ਅਦਾਲਤ ਵਿੱਚ ਫਿਲਮ ਨਿਰਦੇਸ਼ਕ ਇਕਰਾਮ ਅਖਤਰ ਦੀ ਤਰਫੋਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੈ। ਮੁਰਾਦਾਬਾਦ ਦੇ ਬਿਲਡਰ ਕੁਲਦੀਪ ਕਤਿਆਲ ਨੇ 2016 ‘ਚ ਮੁਰਾਦਾਬਾਦ ਦੀ ਅਦਾਲਤ ‘ਚ ਇਕਰਾਮ ਅਖਤਰ ਖਿਲਾਫ ਕੇਸ ਦਾਇਰ ਕੀਤਾ ਸੀ। ਬਿਲਡਰ ਕੁਲਦੀਪ ਨੇ ਦੋਸ਼ ਲਾਇਆ ਹੈ ਕਿ ਫਿਲਮ ਨਿਰਦੇਸ਼ਕ ਇਕਰਾਮ ਅਖਤਰ ਨੇ ਆਪਣੀ ਫਿਲਮ ”ਆਈ ਲਵ ਦੁਬਈ” ਬਣਾਉਣ ਲਈ ਉਸ ਤੋਂ ਡੇਢ ਕਰੋੜ ਰੁਪਏ ਲਏ ਸਨ। ਪਰ ਪੈਸੇ ਲੈ ਕੇ ਵੀ ਫਿਲਮ ਪੂਰੀ ਨਹੀਂ ਹੋਈ। ਇਸ ਮਾਮਲੇ ‘ਚ ਮੁਰਾਦਾਬਾਦ ਕੋਰਟ ਤੋਂ ਇਕਰਾਮ ਅਖਤਰ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਸੀ। ਮੁਰਾਦਾਬਾਦ ਕੋਤਵਾਲੀ ਪੁਲਿਸ ਅਦਾਲਤ ਵੱਲੋਂ ਜਾਰੀ ਵਾਰੰਟ ਲੈ ਕੇ ਮੁੰਬਈ ਗਈ ਸੀ। ਜਿੱਥੋਂ ਬੁੱਧਵਾਰ ਨੂੰ ਇਕਰਾਮ ਅਖਤਰ ਨੂੰ ਗ੍ਰਿਫਤਾਰ ਕੀਤਾ ਗਿਆ।