ਆਮਿਰ ਖਾਨ ਦੀ ਫਿਲਮ ‘3 ਇਡੀਅਟਸ’ ‘ਚ ਲਾਇਬ੍ਰੇਰੀਅਨ ‘ਦੁਬੇ ਜੀ’ ਦਾ ਕਿਰਦਾਰ ਨਿਭਾਉਣ ਵਾਲੇ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ। ਅਖਿਲ ਮਿਸ਼ਰਾ 58 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਰਸੋਈ ‘ਚ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਅਦਾਕਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਖਿਲ ਦੇ ਪਿੱਛੇ ਉਸਦੀ ਪਤਨੀ ਸੁਜ਼ੈਨ ਬਰਨੇਟ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਘਰ ਵਿੱਚ ਮੌਜੂਦ ਨਹੀਂ ਸੀ।
ਅਖਿਲ ਦੀ ਪਤਨੀ ਸੁਜ਼ੈਨ ਬਰਨੇਰਟ ਜਰਮਨ ਹੈ। ਅਖਿਲ ਦੀ ਮੌਤ ਦੇ ਸਮੇਂ ਉਸਦੀ ਪਤਨੀ ਮੁੰਬਈ ਤੋਂ ਬਾਹਰ ਹੈਦਰਾਬਾਦ ਵਿੱਚ ਸੀ। ਅਖਿਲ ਮਿਸ਼ਰਾ ਨੇ ਟੀਵੀ ਅਤੇ ਫਿਲਮਾਂ ‘ਚ ਕਾਫੀ ਕੰਮ ਕੀਤਾ ਹੈ। ਉਹ ਆਪਣੀਆਂ ਕਈ ਯਾਦਗਾਰ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ਵਿੱਚ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ : ਸਾਈਕਲ ਮਕੈਨਿਕ ਦੀ ਧੀ ਨੇ ਵਧਾਇਆ ਮਾਣ, ਬਣੀ ਪੰਜਾਬ ਦੀ ਪਹਿਲੀ ਮਹਿਲਾ ‘ਡਰੋਨ ਇੰਸਟਰਕਟਰ’
ਦੱਸ ਦੇਈਏ ਕਿ ਅਖਿਲ ਮਿਸ਼ਰਾ ਨੇ ‘ਡੌਨ’, ‘ਵੈੱਲ ਡਨ ਅੱਬਾ’, ‘ਹਜ਼ਾਰੋਂ ਖਵਾਹਿਸ਼ੇ ਐਸੀ’, ‘3 ਇਡੀਅਟਸ’ ਵਰਗੀਆਂ ਫਿਲਮਾਂ ‘ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਨੂੰ ਅਸਲ ਪਛਾਣ ‘3 ਇਡੀਅਟਸ’ ਵਿਚ ਲਾਇਬ੍ਰੇਰੀਅਨ ਦੂਬੇ ਜੀ ਦੇ ਕਿਰਦਾਰ ਤੋਂ ਮਿਲੀ। ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਆਮਿਰ ਖਾਨ, ਸ਼ਰਮਨ ਜੋਸ਼ੀ, ਕਰੀਨਾ ਕਪੂਰ, ਆਰ ਮਾਧਵਨ, ਬੋਮਨ ਇਰਾਨੀ ਵਰਗੇ ਦਿੱਗਜ ਕਲਾਕਾਰ ਸਨ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish