ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਾਸੀਆਂ ਨੂੰ 9 ਵੰਦੇ ਭਾਰਤ ਟ੍ਰੇਨਾਂ ਦਾ ਤੋਹਫਾ ਦੇਣਗੇ। ਪੀਐੱਮ ਮੋਦੀ ਮੱਧ ਰੇਲਵੇ ਦੀਆਂ ਦੋ ਸੇਵਾਵਾਂ ਸਣੇ 9 ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ।ਪੀਐੱਮ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਕਾਚੀਗੁੜਾ-ਯਸ਼ਵੰਤਪਰ ਤੇ ਵਿੇਵਾੜਾ-ਐੱਮਜੀਆਰ ਚੇਨਈ ਸੈਂਟਰਲ ਮਾਰਗਾਂ ਦੇ ਵਿਚ ਵੰਦੇ ਭਾਰਤ ਟ੍ਰੇਨ ਸੇਵਾ ਦਾ ਉਦਘਾਟਨ ਕਰਨਗੇ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਵੀ ਪ੍ਰੋਗਰਾਮ ਵਿਚ ਹਿੱਸਾ ਲੈਣਗੇ।
ਕਾਚੀਗੁੜਾ-ਯਸ਼ਵੰਤਪੁਰਾ ਵਿਚ ਵੰਦੇ ਭਾਰਤ ਟ੍ਰੇਨ ਸੇਵਾ ਇਸ ਮਰਗ ਦੀਆਂ ਹੋਰ ਟ੍ਰੇਨਾਂ ਦੀ ਤੁਲਨਾ ਵਿਚ ਘੱਟ ਤੋਂ ਘੱਟ ਯਾਤਰਾ ਸਮੇਂ ਦੇ ਨਾਲ ਦੋਵੇਂ ਸ਼ਹਿਰਾਂ ਦੇ ਵਿਚ ਸਭ ਤੋਂ ਤੇਜ਼ ਟ੍ਰੇਨ ਹੋਵੇਗੀ।ਇਸ ਵਿਚ 530 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ। ਵਿਜੇਵਾੜਾ-ਐੱਮਜੀਆਰ ਚੇਨਈ ਸੈਂਟਰਲ ਮਾਰਗ ‘ਤੇ ਟ੍ਰੇਨ ਇਸ ਰਸਤੇ ‘ਤੇ ਪਹਿਲੀ ਤੇ ਸਭ ਤੋਂ ਤੇਜ਼ ਟ੍ਰੇਨ ਹੋਵੇਗੀ। ਇਸ ਤੋਂ ਇਲਾਵਾ ਪੱਛਮੀ ਬੰਗਾਲ ਨੂੰ ਪਟੜਾ-ਹਾਵੜਾ ਤੇ ਰਾਂਚੀ-ਹਾਵੜਾ ਮਾਰਗਾਂ ਤੇ ਹਾਵੜਾ-ਕੋਲਕਾਤਾ ਦੇ ਜੁੜਵਾਂ ਸ਼ਹਿਰਾਂ ਦੇ ਵਿਚ ਦੋ ਹੋਰ ਵੰਦੇ ਭਾਰਤ ਟ੍ਰੇਨ ਸੇਵਾਵਾਂ ਵੀ ਮਿਲਣਗੀਆਂ।
ਇਹ ਵੀ ਪੜ੍ਹੋ : ਪੰਜਾਬ ‘ਚ ਬਦਲਿਆ ਮੌਸਮ ਦਾ ਮਿਜਾਜ਼, IMD ਵੱਲੋਂ ਇਨ੍ਹਾਂ 7 ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਭਵਿੱਖਬਾਣੀ
ਰੇਲਵੇ ਨੇ ਪਟਨਾ-ਝਾਝਾ, ਆਸਮਨਸੋਲ, ਬਰਦਵਾਨ, ਹਾਵੜਾ ਮੁੱਖ ਰਸਤੇ ‘ਤੇ ਪਟੜੀਆਂ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਪਟਨਾ-ਹਾਵੜਾ ਮਾਰਗ ‘ਤੇ ਸੈਮੀ ਹਾਈ ਸਪੀਡ ਟ੍ਰੇਨ ਸੰਚਾਲਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਫਰਵਰੀ 2019 ਨੂੰ ਨਵੀਂ ਦਿੱਲੀ ਤੇ ਵਾਰਾਣਸੀ ਵਿਚ ਚੱਲਣ ਵਾਲੀ ਪਹਿਲੀ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ ਸੀ। ਚੇਨਈ ਵਿਚ ਇੰਟੀਗ੍ਰਲ ਕੋਚ ਫੈਕਟਰੀ ਵਿਚ ਬਣਾਈਆਂ ਟ੍ਰੇਨ ਸੇਟ ‘ਮੇਕ ਇਨ ਇੰਡੀਆ’ ਪਹਿਲ ਦਾ ਪ੍ਰਤੀਕ ਹੈ ਤੇ ਭਾਰਤ ਦੀ ਇੰਜੀਨੀਅਰਿੰਗ ਕੁਸ਼ਲਤਾ ਨੂੰ ਦਰਸਾਉਂਦਾ ਹੈ। ਅਧਿਕਾਰੀਆਂ ਮੁਤਾਬਕ ਪਟਨਾ-ਹਾਵੜਾ ਤੇ ਰਾਂਚੀ-ਹਾਵੜਾ ਮਾਰਗਾਂ ਲਈ ਨਵੀਂ ਰੇਕ ਵਿਚ 25 ਵਾਧੂ ਸਹੂਲਤਾਂ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -: