ਅਮਰੀਕਾ ਵਿਚ ਡਾਕਟਰ ਨੇ ਵੱਡਾ ਕਾਰਨਾਮਾ ਕੀਤਾ ਹੈ। 58 ਸਾਲਾ ਵਿਅਕਤੀ ਦਾ ਸਫਲ ਹਾਰਟ ਟਰਾਂਸਪਲਾਂਟ ਕੀਤਾ ਗਿਆ। ਇਸ ਹਾਰਟ ਟਰਾਂਸਪਲਾਂਟ ਵਿਚ ਮਰਦੇ ਹੋਏ ਸ਼ਖਸ ਦੇ ਸਰੀਰ ਵਿਚ ਸੂਰ ਦਾ ਦਿਲ ਟਰਾਂਸਪਲਾਂਟ ਕੀਤਾ ਗਿਆ। ਇਹ ਦੁਨੀਆ ਵਿਚ ਹੁਣ ਤੱਕ ਦਾ ਦੂਜਾ ਮੌਕਾ ਹੈ ਜਦੋਂ ਕਿਸੇ ਇਨਸਾਨ ਦੇ ਸਰੀਰ ਵਿਚ ਸੂਰ ਦਾ ਅੰਗ ਲਗਾਇਆ ਗਿਆ ਹੋਵੇ।
ਜਾਨਵਰਾਂ ਦੇ ਅੰਗਾਂ ਨੂੰ ਇਨਸਾਨਾਂ ਵਿਚ ਟਰਾਂਸਪਲਾਂਟ ਕਰਨਾ ਜਿਸ ਨੂੰ ਜੇਨੋਟ੍ਰਾਂਸਪਲਾਂਟੇਸ਼ਨ ਕਿਹਾ ਜਾਂਦਾ ਹੈ, ਮਨੁੱਖੀ ਅੰਗ ਦਾਨ ਦੀ ਪੁਰਾਣੀ ਕਮੀ ਦਾ ਹੱਲ ਕਰਦਾ ਹੈ। ਮੌਜੂਦਾ ਸਮੇਂ 1 ਲੱਖ ਤੋਂ ਵੱਧ ਅਮਰੀਕੀ ਆਰਗਨ ਟਰਾਂਸਪਲਾਂਟ ਲਈ ਵੇਟਿੰਗ ਲਿਸਟ ਵਿਚ ਹਨ। ਆਪ੍ਰੇਸ਼ਨ ਤੋਂ ਪਹਿਲਾਂ ਯੂਨੀਵਰਸਿਟੀ ਆਫ ਮੈਰੀਲੈਂਡ ਨੇ ਬਿਆਨ ਵਿਚ ਕਿਹਾ ਸੀ ਕਿ ਦੋਵੇਂ ਹਾਰਟ ਟਰਾਂਸਪਲਾਂਟ ਯੂਨੀਵਰਸਿਟੀ ਆਫ ਮੈਰੀਲੈਂਡ ਸਕੂਲ ਆਫ ਮੈਡੀਸਨ ਦੇ ਮਾਹਿਰਾਂ ਵੱਲੋਂ ਕੀਤੀ ਗਈ।
ਯੂਨੀਵਰਸਿਟੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਰੀਜ਼ ਦੀ ਪਿਛਲੇ ਸਾਲ ਟਰਾਂਸਪਲਾਂਟ ਦੇ ਦੋ ਮਹੀਨੇ ਬਾਅਦ ਉਸ ਦੀ ਖਰਾਬ ਸਿਹਤ ਸਥਿਤੀ ਸਣੇਕਈ ਕਾਰਨਾਂ ਕਰਕੇ ਮੌਤ ਹੋ ਗਈ। ਹੁਣ ਇਹ ਨਵਾਂ ਆਪ੍ਰੇਸ਼ਨ ਹੋਇਆ ਜਿਸ ਵਿਚ ਮਰੀਜ਼ ਲਾਰੈਂਸ ਫਾਸੇਟ ਪਹਿਲਾਂ ਤੋਂ ਮੌਜੂਦ ਵੈਸਕੂਲਰ ਬੀਮਾਰੀ ਤੇ ਅੰਦਰੂਨੀ ਖੂਨ ਰਸਾਅ ਵਰਗੀਆਂ ਮੁਸ਼ਕਲਾਂ ਦੇ ਕਾਰਨ ਦਾਨ ਕੀਤੇ ਗਏ ਇਨਸਾਨੀ ਹਾਰਟ ਲਈ ਅਯੋਗ ਸਨ। ਦੋ ਬੱਚਿਆਂ ਦੇ ਪਿਤਾ ਫਾਸੇਟ ਹਾਰਟ ਫੇਲੀਅਰ ਦਾ ਸਾਹਮਣਾ ਕਰ ਰਹੇ ਸਨ।
ਇਹ ਵੀ ਪੜ੍ਹੋ : ਅੰਬਾਲਾ ‘ਚ ਪੁਲਿਸ ਨੇ ਨ.ਸ਼ੀਲੇ ਪਦਾਰਥਾਂ ਸਮੇਤ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ
ਯੂਨੀਵਰਸਿਟੀ ਨੇ ਕਿਹਾ ਕਿ ਫਾਸੇਟ ਆਪਣੇ ਦਮੇ ‘ਤੇ ਸਾਹ ਲੈ ਰਹੇ ਹਨ ਤੇ ਨਵਾਂ ਹਾਰਟ ਸਹਾਇਕ ਉਪਕਰਣਾਂ ਦੀ ਮਦਦ ਦੇ ਬਿਨਾਂ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ।ਉਹ ਆਪਣੇ ਸਰੀਰ ਨੂੰ ਨਵੇਂ ਅੰਗ ਨੂੰ ਨੁਕਸਾਨ ਪਹੁੰਚਾਏ ਜਾਂ ਅਸਵੀਕਾਰ ਕਰਨ ਤੋਂ ਰੋਕਣ ਲਈ ਰਵਾਇਤੀ ਐਂਟੀ-ਰਿਜੈਕਸ਼ਨ ਦਵਾਈਆਂ ਲੈ ਰਹੇ ਹਨ ਤੇ ਨਾਲ ਹੀ ਇਕ ਨਵੀਂ ਐਂਟੀ ਬਾਡੀ ਥੈਰੇਪੀ ਵੀ ਲੈ ਰਹੇ ਹਨ। ਡਾਕਟਰਾਂ ਮੁਤਾਬਕ ਉਹ ਠੀਕ ਹੋ ਰਹੇ ਹਨ ਤੇ ਪਰਿਵਾਰ ਦੇ ਲੋਕਾਂ ਨਾਲ ਗੱਲ ਵੀ ਕਰ ਰਹੇ ਹਨ। ਡਾਕਟਰਾਂ ਨੂੰ ਉਮੀਦ ਹੈ ਕਿ ਇਸ ਤਕਨੀਕ ਵਿਚ ਸਫਲਤਾ ਦੇ ਬਾਅਦ ਇਕ ਲੱਖ ਤੋਂ ਵੱਧ ਅਮਰੀਕੀਆਂ ਨੂੰ ਜਿਊਣ ਲਈ ਨਵੀਂ ਉਮੀਦ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -:

ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish























