ਭਾਰਤੀ ਮੂਲ ਦੇ ਲੱਖਾਂ ਲੋਕ ਵਿਦੇਸ਼ੀ ਧਰਤੀ ‘ਤੇ ਰਹਿੰਦੇ ਹਨ। ਲੋਕਾਂ ਦੀ ਕਿਸੇ ਵੀ ਤਰ੍ਹਾਂ ਦੀ ਮੰਗਭਾਗੀ ਘਟਨਾ ਵਿਚ ਹੋਣ ਵਾਲੀ ਮੌਤ ‘ਤੇ ਉਨ੍ਹਾਂ ਦੀ ਮ੍ਰਿਤਕ ਦੇਹ ਭਾਰਤ ਵਿਚ ਉਨ੍ਹਾਂ ਦੇ ਆਪਣਿਆਂ ਤੱਕ ਪਹੁੰਚਾਉਣ ਵਿਚ ਭਾਰਤ ਸਰਕਾਰ ਮਦਦ ਕਰੇਗੀ। ਬੱਸ ਪੀੜਤ ਪਰਿਵਾਰ ਨੂੰ ਈ-ਕੇਅਰ ਪੋਰਟਲ ‘ਤੇ ਜ਼ਰੂਰੀ ਜਾਣਕਾਰੀ ਅਪਲੋਡ ਕਰਨੀ ਹੋਵੇਗੀ। ਇਸ ਪੋਰਟਲ ‘ਤੇ ਜਾਣਕਾਰੀ ਅਪਲੋਡ ਕਰਨ ਦੇ ਨਾਲ ਪੀੜਤ ਪਰਿਵਾਰ ਨੂੰ ਹੁਣ ਸੂਬਾ ਤੇ ਕੇਦਰ ਸਰਕਾਰ ਦੇ ਦਫਤਰਾਂ ਦੇ ਚੱਕਰ ਕੱਟਣ ਤੋਂ ਛੁਟਕਾਰਾ ਮਿਲੇਗਾ।
ਦੇਸ਼ ਦੇ ਸੂਬਿਆਂ ਦੇ ਦ੍ਰਿਸ਼ਟੀਕੋਣ ਨਾਲ ਸਭ ਤੋਂ ਵੱਧ ਪੰਜਾਬ ਦੇ ਲੋਕ ਦੂਜੇ ਦੇਸ਼ਾਂ ਵਿਚ ਵਸਦੇ ਹਨ,ਅਜਿਹੇ ਵਿਚ ਕਈ ਵਾਰ ਕਿਸੇ ਮੰਦਭਗੀ ਘਟਨਾ ਵਿਚ ਉਨ੍ਹਾਂ ਦੇ ਆਪਣਿਆਂ ਦੀ ਵਿਦੇਸ਼ੀ ਧਰਤੀ ‘ਤੇ ਮੌਤ ਹੋ ਜਾਣ ਨਾਲ ਉਥੋਂ ਭਾਰਤ ਮ੍ਰਿਤਕ ਦੇਹ ਨੂੰ ਲਿਆਉਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ।ਇਸ ਲਈ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਈ-ਕੇਅਰ ਪੋਰਟਲ ਅਜਿਹੇ ਲੋਕਾਂ ਲਈ ਕਾਫੀ ਮਦਦਗਾਰ ਸਾਬਤ ਹੋਵੇਗਾ।
ਜਾਣਕਾਰੀ ਦਿੰਦਿਆਂ ਫਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਜੇਕਰ ਪੰਜਾਬ ਦੇ ਕਿਸੇ ਵਾਸੀ ਦੀ ਵਿਦੇਸ਼ ਵਿਚ ਕਿਸੇ ਮੰਦਭਾਗੀ ਘਟਨਾ ਕਾਰਨ ਮੌਤ ਹੋ ਜਾਂਦੀ ਹੈ ਤਾਂਉਸ ਦੇ ਪਰਿਵਾਰ ਦੇ ਮੈਂਬਰ ਕੇਂਦਰ ਵੱਲੋਂ ਸੰਚਾਲਿਤ ਪੋਰਟਲ ਰਾਹੀਂ ਸਿੱਧੇ ਮ੍ਰਿਤਕ ਦੇਹ ਨੂੰ ਹਾਸਲ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਪ੍ਰਵਾਸੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਕੱਢਣ ਵਿਚ ਪੰਜਾਬ ਵਿਚ ਰਹਿਣ ਵਾਲੇ ਨੇੜੇ ਤੇ ਦੂਰ ਦੇ ਰਿਸ਼ਤੇਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : 150 ਸਾਲ ਤੱਕ ਜ਼ਿੰਦਾ ਰਹਿ ਸਕੇਗਾ ਇਨਸਾਨ! ਵਿਗਿਆਨਕਾਂ ਨੇ ਨਵੀਂ ਰਿਸਰਚ ਵਿਚ ਕੀਤਾ ਖੁਲਾਸਾ
ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਭਾਰਤ ਸਰਕਾਰ ਵੱਲੋਂ ਈ-ਕੇਅਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਅਰਜ਼ੀਕਰਤਾ ਇਸ ਪੋਰਟਲ http://ecare.mohfw.gov.in/ ਰਾਹੀਂ ਸਿੱਧੇ ਵਿਦੇਸ਼ ਤੋਂ ਮ੍ਰਿਤਕ ਦੇਹ ਮੰਗਵਾ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: