ਏਸ਼ੀਅਨ ਗੇਮਸ ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ 19 ਦੌੜਾਂ ਤੋਂ ਹਰਾ ਕੇ ਗੋਲਡ ਮੈਡਲ ਜਿੱਤ ਲਿਆ ਹੈ। ਏਸ਼ੀਅਨ ਗੇਮਸ ਵਿਚ ਸ਼ੂਟਿੰਗ ਦੇ ਬਾਅਦ ਭਾਰਤ ਨੂੰ ਦੂਜਾ ਗੋਲਡ ਮਿਲਿਆ ਹੈ।
ਦੱਸ ਦੇਈਏ ਕਿ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਮਹਿਲਾ ਨੇ 20 ਓਵਰਾਂ ਵਿਚ 7 ਵਿਕਟਾਂ ‘ਤੇ 116 ਦੌੜਾਂ ਬਣਾਈਆਂ ਸਨ ਜਿਸ ਦੇ ਬਾਅਦ ਸ਼੍ਰੀਲੰਕਾ ਨੂੰ 117 ਦੌੜਾਂ ਦਾ ਟਾਰਗੈੱਟ ਮਿਲਿਆ ਸੀ। ਸ਼੍ਰੀਲੰਕਾਈ ਮਹਿਲਾ ਟੀਮ 20 ਓਵਰਾਂ ਵਿਚ 8 ਵਿਕਟਾਂ ‘ਤੇ 97 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ 19 ਦੌੜਾਂ ਤੋਂ ਮੈਚ ਜਿੱਤਣ ਵਿਚ ਸਫਲ ਰਹੀ।
ਇਹ ਵੀ ਪੜ੍ਹੋ : CM ਮਾਨ ਨੇ ਨਵੀਂ ਵਿਆਹੀ ਜੋੜੀ ਰਾਘਵ ਚੱਢਾ ਤੇ ਪਰਨੀਤੀ ਚੋਪੜਾ ਨੂੰ ਟਵੀਟ ਕਰ ਦਿੱਤੀਆਂ ਵਧਾਈਆਂ
ਸਮ੍ਰਿਤੀ ਮੰਧਾਨਾ ਤੇ ਜੇਮਿਲਾ ਰੋਡ੍ਰਿਗਸਨੇ ਮੈਚ ਵਿਚ ਕ੍ਰਮਵਾਰ 46 ਤੇ 42 ਦੌੜਾਂ ਬਣਾਈਆਂ ਜਦੋਂ ਕਿ ਟਿਟਾਸ ਸਾਧੂ ਨੇ ਤਿੰਨ ਵਿਕਟਾਂ ਲੈਕੇ ਭਾਰਤ ਲਈ ਗੋਲਡ ਮੈਡਲ ਜਿੱਤਣ ਦੀ ਕਹਾਣੀ ਲਿਖੀ। ਪਹਿਲੀ ਵਾਰ ਭਾਰਤੀ ਮਹਿਲਾ ਟੀਮ ਨੇ ਏਸ਼ੀਅਨ ਗੇਮਸ ਵਿਚ ਗੋਲਡ ਮੈਡਲ ਜਿੱਤਣ ਦਾ ਕਮਾਲ ਕਰਕੇ ਦਿਖਾਇਆ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾ ਖਿਲਾਫ ਟੌਸ ਜਿੱਤ ਕੇ ਭਾਰਤੀ ਮਹਿਲਾਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: