BSF ਨੇ ਤਿੰਨ ਦਿਨਾਂ ਵਿਚ ਤੀਜਾ ਪਾਕਿਸਤਾਨੀ ਡ੍ਰੋਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਹ ਡ੍ਰੋਨ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਵਿਚ ਭੇਜਣ ਲਈ ਇਸਤੇਮਾਲ ਕੀਤਾ ਗਿਆ ਤੇ ਸਰਹੱਦ ‘ਤੇ ਹੀ ਕ੍ਰੈਸ਼ ਹੋ ਗਿਆ ਜਿਸ ਨੂੰ ਗਸ਼ਤ ਦੌਰਾਨ BSF ਦੇ ਜਵਾਨਾਂ ਨੇ ਜ਼ਬਤ ਕਰ ਲਿਆ ਹੈ। ਇਸ ਨੂੰ ਹੁਣ ਫੋਰੈਂਸਿੰਕ ਜਾਂਚ ਲਈ ਭੇਜਿਆ ਜਾਵੇਗਾ।
BSF ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਡ੍ਰੋਨ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਨਾਲ ਲੱਗਦਾ ਪਿੰਡ ਧਨੋਏ ਖੁਰਦ ਤੋਂ ਜ਼ਬਤ ਕੀਤਾ ਗਿਆ ਹੈ। ਬੀਐੱਸਐੱਫ ਤੇ ਪੰਜਾਬ ਪੁਲਿਸ ਵੱਲੋਂ ਇਲਾਕੇ ਵਿਚ ਤਸਕਰੀ ਨੂੰ ਰੋਕਣ ਲਈ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਖੇਤਾਂ ਵਿਚ ਇਹ ਡ੍ਰੋਨ ਡਿੱਗਿਆ ਮਿਲਿਆ।
ਬੀਐੱਸਐੱਫ ਅਧਿਕਾਰੀਆਂ ਨੇ ਡ੍ਰੋਨ ਨੂੰ ਜ਼ਬਤ ਕਰਕੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਇਸੇ ਦਿਨ ਸਵੇਰੇ ਮਹਾਵਾ ਵਿਚ ਵੀ ਇਕ ਡ੍ਰੋਨ ਜ਼ਬਤ ਕੀਤਾ ਗਿਆ ਸੀ। ਫਿਲਹਾਲ ਡ੍ਰੋਨ ਨੂੰ ਜ਼ਬਤ ਕਰਕੇ ਫੋਰੈਂਸਿੰਕ ਜਾਂਚ ਲਈ ਭੇਜਿਆ ਜਾ ਰਿਹਾ ਹੈ ਤਾਂ ਕਿ ਡ੍ਰੋਨ ਦੀ ਮੂਵਮੈਂਟ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ : ਪਾਕਿਸਤਾਨ ‘ਚ ਲੁਕੇ ਅੱਤ.ਵਾਦੀ ਕਰਨਵੀਰ ਸਿੰਘ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ, 13 ਸਾਲ ਪਹਿਲਾ ਕੀਤਾ ਸੀ ਕਤ.ਲ
ਇਸ ਪੂਰੇ ਮਹੀਨੇ ਵਿਚ ਇਹ 6ਵਾਂ ਡ੍ਰੋਨ ਜ਼ਬਤ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਸਾਰੇ ਡ੍ਰੋਨ ਇਕ ਹੀ ਕਿਸਮਤ ਦੇ DJI ਮਾਵਿਕ 3 ਕਲਾਸਿਕ ਮਿੰਨੀ ਡ੍ਰੋਨ ਹਨ। ਬੀਤੇ ਕੁਝ ਮਹੀਨਿਆਂ ਵਿਚ ਪਾਕਿ ਤਸਕਰ ਲਗਾਤਾਰ ਇਨ੍ਹਾਂ ਛੋਟੇ ਡ੍ਰੋਨਾਂ ਦੀ ਮਦਦ ਨਾਲ ਹੈਰੋਇਨ ਦੀ ਤਸਕਰੀ ਕਰ ਰਹੇ ਹਨ। ਇਹ ਡ੍ਰੋਨ ਦੇਖਣ ਵਿਚ ਕਾਫੀ ਛੋਟੇ ਹੁੰਦੇ ਹਨ ਤੇ ਆਵਾਜ਼ ਕਾਫੀ ਘੱਟ ਪੈਦਾ ਕਰਦੇ ਹਨ ਜਿਸ ਕਾਰਨ ਇਹ ਡ੍ਰੋਨ BSF ਜਵਾਨਾਂ ਦੀ ਨਜ਼ਰ ਤੋਂ ਬਚ ਕੇ ਭਾਰਤੀ ਸਰਹੱਦ ਵਿਚ ਖੇਪ ਸੁੱਟ ਦਿੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: