ਦੱਖਣੀ ਦਿੱਲੀ ਦੇ ਜੰਗਪੁਰਾ ਇਲਾਕੇ ‘ਚ ਸੋਮਵਾਰ ਰਾਤ ਚੋਰਾਂ ਨੇ ਵੱਡੀ ਚੋਰੀ ਨੂੰ ਅੰਜਾਮ ਦਿੱਤਾ ਗਿਆ। ਭੋਗਲ ਇਲਾਕੇ ‘ਚ ਚੋਰਾਂ ਨੇ ਗਹਿਣਿਆਂ ਦੇ ਸ਼ੋਅਰੂਮ ਦੇ ਤਾਲੇ ਤੋੜ ਕੇ 25 ਕਰੋੜ ਰੁਪਏ ਦੇ ਗਹਿਣੇ ਚੋਰੀ ਕਰ ਲਏ। ਪੁਲਿਸ ਨੇ ਦੱਸਿਆ ਕਿ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਸ਼ੋਅਰੂਮ ਦੇ ਮਾਲਕ ਨੇ ਰਾਤ ਨੂੰ ਸ਼ਟਰ ਬੰਦ ਕਰਨ ਤੋਂ ਬਾਅਦ ਸਵੇਰੇ ਉਸ ਨੂੰ ਖੋਲ੍ਹਿਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਚੋਰਾਂ ਦਾ ਸੁਰਾਗ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ੋਅਰੂਮ ਮਾਲਕ ਦਾ ਦਾਅਵਾ ਹੈ ਕਿ ਚੋਰ ਉਨ੍ਹਾਂ ਦੇ ਨਾਲ 20-25 ਕਰੋੜ ਰੁਪਏ ਦੇ ਗਹਿਣੇ ਲੈ ਗਏ, ਜੋ ਕਿ ਹੀਰੇ ਅਤੇ ਸੋਨੇ ਦੇ ਸਨ।
ਡੀਸੀਪੀ ਦੱਖਣ ਪੂਰਬ ਰਾਜੇਸ਼ ਦੇਵ ਨੇ ਦੱਸਿਆ, ‘ਜੰਗਪੁਰਾ ਦੇ ਭੋਗਲ ਇਲਾਕੇ ‘ਚ ਸਥਿਤ ਉਮਰਾਓ ਸਿੰਘ ਜਵੈਲਰਜ਼ ਦੀ ਦੁਕਾਨ ‘ਚੋਂ 20-25 ਕਰੋੜ ਰੁਪਏ ਦੇ ਗਹਿਣੇ ਚੋਰੀ ਹੋ ਗਏ ਹਨ। ਘਟਨਾ ਸੋਮਵਾਰ ਅੱਧੀ ਰਾਤ ਤੋਂ ਬਾਅਦ ਦੀ ਹੈ। ਚੋਰ ਕੰਧ ‘ਚ ਛੇਦ ਕਰ ਕੇ ਸਟਰਾਂਗ ਰੂਮ ‘ਚ ਪਹੁੰਚ ਗਏ, ਜਿੱਥੇ ਗਹਿਣਿਆਂ ਦੇ ਲਾਕਰ ਰੱਖੇ ਹੋਏ ਸਨ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਚੋਰ ਸਿਰਫ ਸੋਨੇ ਅਤੇ ਹੀਰੇ ਦੇ ਗਹਿਣੇ ਆਪਣੇ ਨਾਲ ਲੈ ਗਏ ਹਨ। ਚਾਂਦੀ ਦੇ ਬਣੇ ਗਹਿਣੇ ਸ਼ੋਅਰੂਮ ਵਿੱਚ ਹੀ ਛੱਡ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਨਿਜ਼ਾਮੂਦੀਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲਾ ਦਰਜ ਕਰ ਲਿਆ। ਪੁਲਿਸ ਸ਼ੋਅਰੂਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਬੁਰੇ ਫਸੇ ਸਾਬਕਾ ਵਿੱਤ ਮੰਤਰੀ, ਮਨਪ੍ਰੀਤ ਬਾਦਲ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਆਏ ਸ਼ੋਅਰੂਮ ਮਾਲਕ ਨੇ ਜਦੋਂ ਪੈਨਲ ਟੁੱਟਿਆ ਦੇਖਿਆ ਤਾਂ ਉਸ ਨੂੰ ਸ਼ੱਕ ਹੋਇਆ। ਜਦੋਂ ਉਸ ਨੇ ਸ਼ਟਰ ਖੋਲ੍ਹਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਹ ਹੈਰਾਨ ਰਹਿ ਗਿਆ। ਉਸ ਨੇ ਦੇਖਿਆ ਕਿ ਦੁਕਾਨ ਤੋਂ ਸਾਰਾ ਸੋਨਾ ਅਤੇ ਹੀਰੇ ਦੇ ਗਹਿਣੇ ਗਾਇਬ ਸਨ। ਅਧਿਕਾਰੀਆਂ ਨੇ ਕਿਹਾ ਕਿ ਦੁਕਾਨ ਦਾ ਸਕਿਓਰਿਟੀ ਸਿਸਟਮ ਕੰਮ ਨਹੀਂ ਕਰਦਾ ਸੀ ਅਤੇ ਅਲਾਰਮ ਨਹੀਂ ਵਜਿਆ। ਸੰਭਾਵਨਾ ਹੈ ਕਿ ਇਸ ਨੂੰ ਪਹਿਲਾਂ ਹੀ ਫੇਲ੍ਹ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: