ਗਣੇਸ਼ ਵਿਸਰਜਨ ਦੌਰਾਨ ਮੱਧ ਪ੍ਰਦੇਸ਼ ਵਿੱਚ ਵੱਡਾ ਹਾਦਸਾ ਵਾਪਰ ਗਿਆ। ਇਥੇ ਦਤੀਆ ਜ਼ਿਲ੍ਹੇ ਵਿੱਚ ਚਾਰ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹੇ ਦੇ ਪਿੰਡ ਨਿਰਵਾਲ ਬਿਦਨੀਆ ਵਿੱਚ ਗਣੇਸ਼ ਵਿਸਰਜਨ ਕਰਨ ਗਏ ਚਾਰ ਬੱਚਿਆਂ ਦੀ ਨੇੜਲੇ ਕੁੰਡ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਘਟਨਾ ਦੇ ਸਮੇਂ ਮੌਕੇ ‘ਤੇ ਕੋਈ ਵੀ ਮੌਜੂਦ ਨਹੀਂ ਸੀ। ਛੋਟੇ ਬੱਚੇ ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਨ ਗਏ ਹੋਏ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਸ ਵਿੱਚ ਚਾਰ ਬੱਚਿਆਂ ਦੀ ਮੌਤ ਹੋ ਗਈ।
ਦੱਸਿਆ ਜਾਂਦਾ ਹੈ ਕਿ ਬੱਚੇ ਮੂਰਤੀਆਂ ਦਾ ਵਿਸਰਜਨ ਕਰ ਰਹੇ ਸਨ। ਇਸ ਦੌਰਾਨ 8 ਤੋਂ 10 ਬੱਚੇ ਕੁੰਡ ਵਿੱਚ ਡੁੱਬ ਗਏ। ਨੇੜੇ ਹੀ ਪੂਜਾ ਕਰ ਰਹੇ ਇਕ ਵਿਅਕਤੀ ਨੇ 5 ਤੋਂ 6 ਬੱਚਿਆਂ ਨੂੰ ਬਾਹਰ ਕੱਢ ਲਿਆ ਪਰ ਬਾਕੀ ਚਾਰ ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਲੜਕੀਆਂ ਅਤੇ ਇੱਕ ਲੜਕਾ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਮੁਤਾਬਕ ਜਦੋਂ ਤੱਕ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਚਾਰ ਦੀ ਮੌਤ ਹੋ ਚੁੱਕੀ ਸੀ। ਸਾਰੇ ਬੱਚਿਆਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸਵੇਰੇ ਕੀਤਾ ਜਾਵੇਗਾ।
ਹਾਦਸੇ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਦਤੀਆ ਦੇ ਐਸਪੀ ਪ੍ਰਦੀਪ ਸ਼ਰਮਾ ਅਤੇ ਵਧੀਕ ਕੁਲੈਕਟਰ ਰੁਪੇਸ਼ ਉਪਾਧਿਆਏ ਜ਼ਿਲ੍ਹਾ ਹਸਪਤਾਲ ਪੁੱਜੇ। ਇਸ ਹਾਦਸੇ ਵਿੱਚ ਪ੍ਰਸ਼ਾਸਨ ਦੀ ਲਾਪ੍ਰਵਾਹੀ ਦਾ ਵੀ ਅਹਿਮ ਰੋਲ ਦੱਸਿਆ ਜਾ ਰਿਹਾ ਹੈ। ਦਰਅਸਲ ਇਸ 10 ਦਿਨਾਂ ਦੇ ਤਿਉਹਾਰ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਖ-ਵੱਖ ਥਾਵਾਂ ‘ਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਹਨ। ਵਿਸਰਜਨ ਸਥਾਨਾਂ ‘ਤੇ ਕੋਈ ਪ੍ਰਸ਼ਾਸਨਿਕ ਕਰਮਚਾਰੀ ਨਿਯੁਕਤ ਨਹੀਂ ਕੀਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਹੁੰਦੇ ਤਾਂ ਅਜਿਹੀ ਘਟਨਾ ਨਾ ਵਾਪਰਦੀ।
ਇਹ ਵੀ ਪੜ੍ਹੋ : ਕੱਪੜੇ ਧੌਣ ਵਾਲਾ ਸਾਬਣ ਹੀ ਖਾ ਗਿਆ ਕੰਪਨੀ ਦਾ Boss, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਦੱਸ ਦੇਈਏ ਕਿ ਝਾਰਖੰਡ ਦੇ ਹਜ਼ਾਰੀਬਾਗ ਅਤੇ ਧਨਬਾਦ ਜ਼ਿਲ੍ਹਿਆਂ ਵਿੱਚ ਵਿਸਰਜਨ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਜਦਕਿ ਦੋ ਬੱਚੇ ਲਾਪਤਾ ਦੱਸੇ ਜਾ ਰਹੇ ਹਨ।
ਪਿੰਡ ਵਾਸੀਆਂ ਮੁਤਾਬਕ ਬੱਚੇ ਹਰ ਸਾਲ ਇਸ ਛੱਪੜ ਵਿੱਚ ਗਣੇਸ਼ ਵਿਸਰਜਨ ਕਰਦੇ ਸਨ। ਪਹਿਲਾਂ ਇਸ ਦੀ ਡੂੰਘਾਈ 5-6 ਫੁੱਟ ਦੇ ਕਰੀਬ ਸੀ ਪਰ ਹਾਲ ਹੀ ਵਿੱਚ ਇਸ ਦੀ ਡੂੰਘਾਈ ਵਧਾ ਦਿੱਤੀ ਗਈ ਹੈ। ਬੱਚਿਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: