ਲੁਧਿਆਣਾ ਦੇ ਕਸਬਾ ਜਗਰਾਓਂ ਦੇ ਗੁਰੂਘਰ ਨੂੰ ਨਿਸ਼ਾਨਾ ਬਣਾਇਆ। ਇਥੇ ਗੁਰੂ ਰਾਮਦਾਸ ਨੇੜੇ ਚੁੰਗੀ ਨੰਬਰ 5 ‘ਚ ਦੇਰ ਰਾਤ ਚੋਰ ਦਾਖਲ ਹੋਏ। ਚੋਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਨੇੜੇ ਰੱਖਿਆ ਸ਼ਸਤਰ ਚੁੱਕ ਲਿਆ ਅਤੇ ਉਸ ‘ਤੇ ਕੱਪੜਾ ਲਾ ਕੇ ਸੀਸੀਟੀਵੀ ਕੈਮਰੇ ਨੂੰ ਢਕਣ ਦੀ ਕੋਸ਼ਿਸ਼ ਕੀਤੀ.
ਘਟਨਾ ਤੋਂ ਤਿੰਨ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੀ ਸੇਵਾ ਗੋਲਕ ਵਿੱਚੋਂ ਕੱਢ ਦਿੱਤੀ ਸੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਚੋਰ ਗੋਲਕ ‘ਚੋਂ ਕਿੰਨੀ ਰਕਮ ਚੋਰੀ ਕਰਕੇ ਲੈ ਗਏ ਹਨ। ਚੋਰ ਬੇਸਮੈਂਟ ਤੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ ਦਾਖਲ ਹੋਏ ਸਨ।
ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਸੇਵਾਦਾਰ ਰਾਤ 11.30 ਵਜੇ ਤੱਕ ਜਾਗਦੇ ਰਹੇ। ਜਦੋਂ ਉਹ ਸੌਂ ਗਏ ਤਾਂ ਕਰੀਬ 2.30 ਵਜੇ ਚੋਰ ਨੇ ਪੱਖੇ ਬੰਦ ਕਰ ਦਿੱਤੇ। ਸਵੇਰੇ ਜਦੋਂ ਕਿਸੇ ਤਰ੍ਹਾਂ ਬੂਹਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ। ਗੋਲਕ ਉਲਟੀ ਪਈ ਹੋਈ ਸੀ। ਸ਼ਸਤਰ ਆਪਣੀ ਥਾਂ ਤੋਂ ਹਿਲੇ ਹੋਏ ਸਨ, ਪਰ ਕਿਸੇ ਤਰ੍ਹਾਂ ਦੀ ਬੇਅਦਬੀ ਨਹੀਂ ਹੋਈ ਸੀ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਸਮਗਲਰ ਦਾ ਘਰ ਕੀਤਾ ਸੀਲ
ਜਦੋਂ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਚੋਰ ਪਿਛਲੇ ਰਸਤੇ ਰਾਹੀਂ ਦਰਬਾਰ ਵਿੱਚ ਦਾਖਲ ਹੋਇਆ ਸੀ। ਚੋਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਪਏ ਸ਼ਸਤਰ ਤੀਰ ਦੀ ਮਦਦ ਨਾਲ ਸੀਸੀਟੀਵੀ ‘ਤੇ ਕੱਪੜਾ ਪਾਉਣ ਦੀ 3 ਤੋਂ 4 ਵਾਰ ਕੋਸ਼ਿਸ਼ ਕੀਤੀ। ਦੋਸ਼ੀ ਸੀਸੀਟੀਵੀ ਵਿੱਚ ਕੈਦ ਹੋ ਗਿਆ। ਇਸ ਸਬੰਧੀ ਇਲਾਕੇ ਦੀ ਪੁਲਿਸ ਥਾਣਾ ਜਗਰਾਉਂ ਨੂੰ ਸਵੇਰੇ ਸੂਚਿਤ ਕੀਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਮੁਤਾਬਕ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: