ਮੂਸੇਵਾਲਾ ਕਤਲਕਾਂਡ ਦਾ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਭਾਰਤ ਤੋਂ ਬਚਣ ਲਈ ਅਮਰੀਕਾ ਵਿਚ ਸ਼ਰਨ ਲੈਣ ਦੀ ਤਿਆਰੀ ਵਿਚ ਹੈ। ਖਬਰ ਹੈ ਕਿ ਗੋਲਡੀ ਬਰਾੜ ਕੈਲੀਫੋਰਨੀਆ ਵਿਚ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
NIA ਨਾਲ ਜੁੜੇ ਸੂਤਰਾਂ ਮੁਤਾਬਕ ਗੋਲਡੀ 15 ਅਗਸਤ 2017 ਨੂੰ ਕੈਨੇਡਾ ਪਹੁੰਚ ਗਿਆ ਸੀ ਤੇ ਬਾਅਦ ਵਿਚ ਅਮਰੀਕਾ ਭੱਜਣ ਵਿਚ ਵੀ ਸਫਲ ਰਿਹਾ। ਉਦੋਂ ਤੋਂ ਉਹ ਕੈਲੀਫੋਰਨੀਆ ਵਿਚ ਇਕ ਨਵਾਂ ਟਿਕਾਣਾ ਸਥਾਪਤ ਕਰਨ ਲਈ ਸਰਗਰਮ ਤੌਰ ‘ਤੇ ਕੰਮ ਕਰ ਰਿਹਾ ਹੈ।
ਗੈਂਗਸਟਰ ਲਖਬੀਰ ਲੰਡਾ ਨੂੰ ਪਾਕਿਸਤਾਨ ਬੈਠੇ ਹਰਵਿੰਦਰ ਸਿੰਘ ਦੇ ਕਰੀਬੀ ਵਜੋਂ ਜਾਣਿਆ ਜਾਂਦਾ ਹੈ। ਲਖਬੀਰ ਨੇ 4 ਨਵੰਬਰ 2022 ਨੂੰ ਅੰਮ੍ਰਿਤਸਰ ਵਿਚ ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੀ ਗੱਲ ਕਬੂਲੀ ਸੀ। ਭਾਰਤ ਸਰਕਾਰ ਕੈਨੇਡਾ ਵਿਚ ਜਾਂਚ ਕਰ ਰਹੀ ਹੈ। 66 ਸਾਲ ਦੇ ਸਤਿੰਦਰ ਪਾਲ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਅੱਤਵਾਦੀ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਸੀ। ਫਿਲਹਾਲ ਸਤਿੰਦਰਪਾਲ ਸਿੰਘ ਵੈਨਕੂਵਰ ਵਿਚ ਰਹਿੰਦਾ ਹੈ।
ਇਹ ਵੀ ਪੜ੍ਹੋ : ਭੂਚਾਲ ਆਉਣ ਤੋਂ ਪਹਿਲਾਂ ਐਂਡਰਾਇਡ ਫੋਨ ਕਰੇਗਾ ਅਲਰਟ, Google ਭਾਰਤ ‘ਚ ਜਲਦ ਕਰੇਗਾ ਇਸ ਨੂੰ ਰੋਲ ਆਊਟ
ਸਤਿੰਦਰ 1974 ਵਿਚ ਕੈਨੇਡਾ ਚਲਾ ਗਿਆ ਸੀ। 1979 ਵਿਚ ਭਾਰਤ ਪਰਤਿਆ ਤੇ ਆਪ੍ਰੇਸ਼ਨ ਬਲਿਊ ਸਟਾਰ ਦੇ ਬਾਅਦ ਫਿਰ ਕੈਨੇਡਾ ਚਲਾ ਗਿਆ। ਸਤਿੰਦਰ ਨੇ ਤੇਜ਼ੀ ਨਾਲ ਕੱਟੜਪੰਥੀਆਂ ਨੂੰ ਅਪਣਾਇਆ। 1986 ਵਿਚ ਡਾ. ਸੋਹਨ ਸਿੰਘ ਨੇ ਪੰਥਕ ਸੰਮਤੀ ਦੇ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਸੀ।