ਬਠਿੰਡਾ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਠਿੰਡਾ ਵਿੱਚ ਤਾਇਨਾਤ ਮੈਨੇਜਰ ਟੈਕਨੀਕਲ ਐਕਸਪਰਟ ਸੋਨੂੰ ਗੋਇਲ ਨੂੰ 7000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦਰਅਸਲ, ਗੁਰਪ੍ਰੀਤ ਕੌਰ ਨਾਂ ਦੀ ਵਿਧਵਾ ਤੋਂ ਨੌਕਰੀ ਦਿਵਾਉਣ ਤੋਂ ਬਾਅਦ ਉਸ ਦੀ 12000 ਰੁਪਏ ਦੀ ਤਨਖ਼ਾਹ ਵਿੱਚੋਂ 7000 ਰੁਪਏ ਰਿਸ਼ਵਤ ਲੈ ਲਈ, ਜਿਸ ਨੂੰ ਪੁਲਿਸ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਸੋਨੂੰ ਗੋਇਲ ਅਪਾਹਜ ਹੈ ਪਰ ਉਸ ਨੇ ਇੱਥੇ ਠੇਕੇ ‘ਤੇ ਕੰਮ ਕਰਦੀ ਔਰਤ ਗੁਰਪ੍ਰੀਤ ਕੌਰ ਤੋਂ 7000 ਰੁਪਏ ਰਿਸ਼ਵਤ ਲਈ ਸੀ। ਕੁਝ ਸਮਾਂ ਪਹਿਲਾਂ ਉਸ ਨੂੰ ਕੱਚੀ ਨੌਕਰੀ ‘ਤੇ ਰੱਖਿਆ ਗਿਆ ਸੀ ਅਤੇ ਉਹ ਉਸ ਦੀ 12000 ਰੁਪਏ ਦੀ ਤਨਖ਼ਾਹ ਵਿੱਚੋਂ 7000 ਰੁਪਏ ਲੈਂਦਾ ਸੀ। ਜਿਸ ਤੋਂ ਬਾਅਦ ਗੁਰਪ੍ਰੀਤ ਕੌਰ ਨੇ ਇਸ ਸਬੰਧੀ ਵਿਜੀਲੈਂਸ ਬਿਊਰੋ ਬਠਿੰਡਾ ਨੂੰ ਸ਼ਿਕਾਇਤ ਕੀਤੀ ਸੀ, ਜਿਸ ‘ਤੇ ਕਾਰਵਾਈ ਕੀਤੀ ਗਈ ਹੈ।
ਸ਼ਿਕਾਇਤ ਮੁਤਾਬਕ ਗੁਰਪ੍ਰੀਤ ਕੌਰ, ਜੋ ਕਿ ਆਪਣੇ ਪਤੀ ਦੇ ਗੁਜ਼ਰ ਜਾਣ ਤੋਂ ਬਾਅਦ ਰੁਜ਼ਗਾਰ ਦੀ ਮੰਗ ਕਰ ਰਹੀ ਸੀ, ਨੇ ਸ਼ੁਰੂ ਵਿੱਚ ਬਠਿੰਡਾ ਵਿੱਚ NULM ਦੀ CMM ਗੀਤਾਂਜਲੀ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਉਪਰੋਕਤ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ ਨੂੰ ਮਿਲਣ ਲਈ ਕਿਹਾ।
ਇਸ ਤੋਂ ਬਾਅਦ ਸੋਨੂੰ ਗੋਇਲ ਨੇ ਗੁਰਪ੍ਰੀਤ ਕੌਰ ਨੂੰ ਨਗਰ ਨਿਗਮ, ਬਠਿੰਡਾ ਵਿਖੇ ਅਰਬਨ ਲਰਨਿੰਗ ਇੰਟਰਨਸ਼ਿਪ ਪ੍ਰੋਗਰਾਮ ਤਹਿਤ 12000 ਰੁਪਏ ਦੀ ਨਿਸ਼ਚਿਤ ਮਾਸਿਕ ਤਨਖਾਹ ‘ਤੇ ਇਕਰਾਰਨਾਮੇ ‘ਤੇ ਪਲੇਸਮੈਂਟ ਦੀ ਸਹੂਲਤ ਦਿੱਤੀ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਦੀ ਸਤੰਬਰ ਦੀ ਤਨਖਾਹ ਲੈਣ ‘ਤੇ ਮੈਡਮ ਗੀਤਾਂਜਲੀ ਨੇ ਮਹੀਨਾਵਾਰ 10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।
ਉਸ ਨੇ ਸ਼ੁਰੂਆਤ ਵਿੱਚ 3000 ਰੁਪਏ ਦੀ ਰਿਸ਼ਵਤ ਲਈ ਅਤੇ ਗੁਰਪ੍ਰੀਤ ਕੌਰ ਨੂੰ ਹਦਾਇਤ ਕੀਤੀ ਕਿ ਉਹ ਸੋਨੂੰ ਗੋਇਲ ਨੂੰ ਬਾਕੀ ਰਹਿੰਦੀ ਰਕਮ ਕਰਦੀ ਰਹੇ। ਬਾਅਦ ਵਿੱਚ ਉਸਨੇ ਧਮਕੀ ਦਿੱਤੀ ਕਿ ਜੇ ਉਹ ਬਕਾਇਆ ਰਿਸ਼ਵਤ ਨਾ ਦੇ ਪਾਈ ਤਾਂ ਉਸਦੀ ਨੌਕਰੀ ਖਤਮ ਕਰ ਦਿੱਤੀ ਜਾਵੇਗੀ।ਉਸਨੇ ਅੱਗੇ ਕਿਹਾ ਕਿ ਸ਼ਿਕਾਇਤ ਦੀ ਮੁਢਲੀ ਜਾਂਚ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਗੀਤਾਂਜਲੀ ਨੇ ਸ਼ਿਕਾਇਤਤਕਰਤਾ ਕੋਲੋਂ ਅਸਲ ਵਿੱਚ 3000 ਰੁਪਏ ਦੀ ਰਿਸ਼ਵਤ ਲਈ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨੇ ਇੱਕ ਜਾਲ ਵਿਛਾਇਆ ਜਿਸ ਦੇ ਨਤੀਜੇ ਵਜੋਂ ਨਗਰ ਨਿਗਮ ਬਠਿੰਡਾ ਵਿੱਚ NULM ਦੇ ਜ਼ਿਲ੍ਹਾ ਮੈਨੇਜਰ ਸੋਨੂੰ ਗੋਇਲ ਨੂੰ ਕਾਬੂ ਕਰ ਲਿਆ ਗਿਆ। ਉਸ ਨੂੰ ਬਾਕੀ ਦੇ 7,000 ਰੁਪਏ ਦੀ ਰਕਮ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : ਰੇਲਾਂ ਰੋਕੋ ਅੰਦੋਲਨ, ਮੰਗਾਂ ਨੂੰ ਲੈ ਕੇ ਦੂਜੇ ਦਿਨ ਵੀ ਡਟੇ ਕਿਸਾਨ, ਸਟੇਸ਼ਨਾਂ ‘ਤੇ ਪਸਰਿਆ ਸੰਨਾਟਾ
ਇਸ ਘਟਨਾ ਦੇ ਮੱਦੇਨਜ਼ਰ ਸੋਨੂੰ ਗੋਇਲ ਅਤੇ ਗੀਤਾਂਜਲੀ ਦੇ ਖਿਲਾਫ ਵਿਜੀਲੈਂਸ ਬਿਓਰੋ, ਬਠਿੰਡਾ ਰੇਂਜ ਦੇ ਪੁਲਿਸ ਸਟੇਸ਼ਨ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ, ਬਾਕੀ ਦੋਸ਼ੀਆਂ ਨੂੰ ਫੜਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: