ਛੋਟੀ ਉਮਰ ਦੇ ਬੱਚਿਆਂ ਵਿੱਚ ਵੀ ਹੁਣ ਹਾਰਟ ਅਟੈਕ ਦੇ ਮਾਮਲੇ ਵੇਖਣ ਨੂੰ ਆ ਰਹੇ ਹਨ, ਜੋਕਿ ਵਾਕਈ ਚਿੰਤਾ ਦਾ ਵਿਸ਼ਾ ਹੈ। ਗੁਜਰਾਤ ਦੇ ਸੂਰਤ ਵਿੱਚ ਇੱਕ ਸਕੂਲ ਵਿੱਚ ਪੜ੍ਹਦੇ ਸਮੇਂ ਇੱਕ ਵਿਦਿਆਰਥੀ ਨੂੰ ਦਿਲ ਦਾ ਦੌਰਾ ਪਿਆ। ਸਕੂਲ ਪ੍ਰਸ਼ਾਸਨ ਨਾਲ ਜੁੜੇ ਲੋਕ ਜਲਦਬਾਜ਼ੀ ‘ਚ ਵਿਦਿਆਰਥਣ ਨੂੰ ਇਲਾਜ ਲਈ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵਿਦਿਆਰਥਣ ਦਾ ਨਾਂ ਰਿੱਧੀ ਹੈ। ਘਟਨਾ ਤੋਂ ਬਾਅਦ ਸਕੂਲ ਵਿੱਚ ਸੰਨਾਟਾ ਛਾ ਗਿਆ ਹੈ। ਵਿਦਿਆਰਥੀ ਦੀ ਮੌਤ ਨਾਲ ਸਕੂਲ ਦੇ ਅਧਿਆਪਕਾਂ ਸਮੇਤ ਵਿਦਿਆਰਥੀ ਸਦਮੇ ਵਿੱਚ ਹਨ। ਜਿਸ ਸਕੂਲ ਵਿਚ ਇਹ ਘਟਨਾ ਵਾਪਰੀ ਉਸ ਦਾ ਨਾਂ ਗੀਤਾਂਜਲੀ ਸਕੂਲ ਹੈ।
ਇਹ ਸਕੂਲ ਸੂਰਤ ਦੇ ਗੋਡਾਦਰਾ ਇਲਾਕੇ ਵਿੱਚ ਹੈ। ਇਸੇ ਸਕੂਲ ਵਿੱਚ ਸਾਈਂ ਵਿੱਚ ਸਾਈ ਬਾਬਾ ਸੁਸਾਇਟੀ ਵਿੱਚ ਰਹਿਣ ਵਾਲੇ ਸਾੜੀ ਵਪਾਰੀ ਮੁਕੇਸ਼ ਮੇਵਾੜਾ ਦੀ ਧੀ ਰਿੱਧੀ ਕਲਾਸਰੂਮ ਵਿੱਚ ਬੇਹੋਸ਼ ਹੋ ਗਈ।
ਰਿੱਧੀ ਦੇ ਬੇਹੋਸ਼ ਹੁੰਦੇ ਹੀ ਕਲਾਸ ਵਿੱਚ ਪੜ੍ਹ ਰਹੇ ਬੱਚੇ ਰੌਲਾ ਪਾਉਣ ਲੱਗੇ। ਬਾਕੀ ਟੀਚਰ ਵੀ ਕਲਾਸਰੂਮ ਵਿੱਚ ਭੱਜੇ-ਭੱਜੇ ਆਏ। ਸ਼ੁਰੂਆਤ ਵਿੱਚ ਤਾਂ ਟੀਚਰਾਂ ਨੇ ਕੋਸ਼ਿਸ਼ ਕੀਤੀ ਕਿ ਉਸ ਨੂੰ ਹੋਸ਼ ਆ ਜਾਏ, ਪਰ ਜਦੋਂ ਉਹ ਹੋਸ਼ ਵਿੱਚ ਨਹੀਂ ਆਈ ਤਾਂ ਉਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਾਇਆ ਇਥੇ ਡਾਕਟਰਾਂ ਨੇ ਵਿਦਿਆਰਥਣ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਇਨ੍ਹਾਂ 2 ਚੀਜ਼ਾਂ ਦਾ ਪਾਣੀ ਘੱਟ ਕਰ ਸਕਦੈ ਪੈਰਾਂ ਦੀ ਜਲਨ, ਪੇਟ ਦੀ ਗਰਮੀ ਘੱਟ ਕਰਨ ‘ਚ ਵੀ ਮਦਦਗਾਰ
ਅਧਿਆਪਕਾਂ ਮੁਤਾਬਕ ਜਦੋਂ ਰਿੱਧੀ ਕਲਾਸ ਵਿੱਚ ਬੈਠੀ ਸੀ ਤਾਂ ਉਸ ਨੂੰ ਕੋਈ ਦਿੱਕਤ ਨਹੀਂ ਆ ਰਹੀ ਸੀ। ਉਸ ਨੇ ਇਸ ਬਾਰੇ ਸ਼ਿਕਾਇਤ ਵੀ ਨਹੀਂ ਕੀਤੀ, ਪਰ ਅਚਾਨਕ ਰਿੱਧੀ ਕਲਾਸ ਰੂਮ ਵਿੱਚ ਬੇਹੋਸ਼ ਹੋ ਗਈ।
ਵਿਦਿਆਰਥਣ ਦੀ ਮੌ.ਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਬਿਲਕੁਲ ਟੀਕ ਸੀ। ਉਸ ਨੇ ਛਾਤੀ ਵਿੱਚ ਦਰਦ ਜਾਂ ਹਾਰਟ ਅਟੈਕ ਦੇ ਹੋਰ ਲੱਛਣਾ ਦੀ ਕਦੇ ਸ਼ਿਕਾਇਤ ਨਹੀਂ ਕੀਤੀ। ਦੂਜੇ ਪਾਸੇ, ਸਕੂਲ ਪ੍ਰਸਾਸਨ ਵੀ ਹੈਰਾਨ ਹੈ। ਸਕੂਲ ਦੇ ਟੀਚਰਾਂ ਮੁਤਾਬਕ ਵਿਦਿਆਰਥਣ ਪੜ੍ਹਾਈ ਵਿੱਚ ਕਾਫੀ ਹੋਣਹਾਰ ਸੀ। ਉਹ ਹਮੇਸ਼ਾ ਖੁਸ਼ ਰਹਿਣ ਵਾਲੀ ਬੱਚੀ ਸੀ, ਇੰਨੀ ਘੱਟ ਉਮਰ ਵਿੱਚ ਉਹ ਦੁਨੀਆ ਤੋਂ ਚਲੀ ਗਈ। ਟੀਚਰਾਂ ਨੇ ਵਿਦਿਆਰਥਣ ਦੀ ਮੌਤ ‘ਤੇ ਸ਼ਰਧਾਂਜਲੀ ਬੇਟ ਕੀਤੀ।
ਵੀਡੀਓ ਲਈ ਕਲਿੱਕ ਕਰੋ -: