ਸੋਨੀਪਤ ਵਿਚ ਬੰਬੀਹਾ ਗੈਂਗ ਦੇ ਸ਼ੂਟਰ ਮਾਨ ਜੈਤੋ ਦਾ ਕਤਲ ਕਰਨ ਵਾਲੇ 4 ਬਦਮਾਸ਼ਾਂ ਨੂੰ ਪੁਲਿਸ ਨੇ ਐਨਕਾਊਂਟਰ ਦੇ ਬਾਅਦ ਫੜ ਲਿਆ ਹੈ। ਇਹ ਤਿੰਨੋਂ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਗੈਂਗ ਨਾਲ ਜੁੜੇ ਹਨ। ਜ਼ਖਮੀ ਸ਼ੂਟਰ ਮਨਜੀਤ, ਚੇਤਨ, ਓਜਸਵੀ ਤੇ ਜਗਬੀਰ ਲਾਰੈਂਸ ਗੈਂਗ ਦੇ ਸ਼ੂਟਰ ਪ੍ਰਿਯਵਰਤ ਫੌਜੀ ਦੇ ਪਿੰਡ ਗੜੀ ਸਿਸਾਨਾ ਦੇ ਹਨ। ਫੌਜੀ ਨੇ ਲਾਰੈਂਸ ਗੈਂਗ ਦੇ ਗੋਲਡੀ ਬਰਾੜ ਕਹਿਣ ‘ਤੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਸਨ।
ਸੋਨੀਪਤ ਦੀ ਸਪੈਸ਼ਲ ਐਂਟੀ ਗੈਂਗਸਟਰ ਯੂਨਿਟ ਨੇ ਮੁਕਾਬਲੇ ਦੇ ਬਾਅਦ ਇਨ੍ਹਾਂ ਚਾਰਾਂ ਨੂੰ ਫੜਿਆ। ਜਦੋਂ ਪੁਲਿਸ ਉਥੇ ਪਹੁੰਚੀ ਤਾਂ ਇਨ੍ਹਾਂ ਲੋਕਾਂ ਨੇ ਫਾਇਰਿੰਗ ਕਰ ਦਿੱਤੀ। ਕ੍ਰਾਸ ਫਾਇਰਿੰਗ ਦੇ ਬਾਅਦ ਮਨਜੀਤ, ਚੇਤਨ ਤੇ ਓਜਸਵੀ ਨੂੰ ਪੁਲਿਸ ਦੀ ਗੋਲੀ ਲੱਗੀ ਜਦੋਂ ਕਿ ਚੌਥੇ ਨੂੰ ਵੀ ਪੁਲਿਸ ਨੇ ਦਬੋਚ ਲਿਆ ਜਿਨ੍ਹਾਂ ਨੂੰ ਇਲਾਜ ਲਈ ਖਰਖੌਂਦਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਨ੍ਹਾਂ ਤੋਂ 3 ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਵੰਦੇ ਭਾਰਤ ਟ੍ਰੇਨ ਨੂੰ ਪਟੜੀ ਤੋਂ ਉਤਾਰਨ ਦੀ ਸਾਜ਼ਿਸ਼ ਨਾਕਾਮ, ਰੇਲਵੇ ਟਰੈਕ ‘ਤੇ ਰੱਖੇ ਸਨ ਪੱਥਰ
ਮਾਨ ਜੈਤੋ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ। ਇਸ ਨੂੰ ਦੇਖਦੇ ਹੋਏ ਪੰਜਾਬ ਗੈਂਗਵਾਰ ਦੀ ਸ਼ੰਕਾ ਤੋਂ ਹਾਈ ਅਲਰਟ ਕਰ ਦਿੱਤਾ ਗਿਆ ਹੈ। ਮਾਨ ਜੈਤੋ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ। ਮਾਨ ਜੈਤੋ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਸ ਨੇ 2017 ਵਿਚ ਘਰ ਛੱਡ ਦਿੱਤਾ ਸੀ। ਇਸ ਦੇ ਬਾਅਦ ਗੋਲਡੀ ਬਰਾੜ ਦੇ ਕਜ਼ਨ ਭਰਾ ਗੁਰਲਾਲ ਬਰਾੜ ਦਾ ਕਤਲ ਹੋ ਗਿਆ। ਉਦੋਂ ਤੋਂ ਉਹ ਘਰ ਨਹੀਂ ਆਇਆ।
ਵੀਡੀਓ ਲਈ ਕਲਿੱਕ ਕਰੋ -: