ਚੀਨ ਦੇ ਹਾਂਗਝੋਊ ਵਿਚ ਜਾਰੀ ਏਸ਼ੀਆਈ ਖੇਡਾਂ ਵਿਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਹਾਂਗਝੋਊ ਵਿਚ ਜਾਰੀ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਹੁਣ ਤੱਕ ਕੁੱਲ 60 ਮੈਡਲ ਆਪਣੇ ਨਾਂ ਕਰ ਲਏ ਹਨ ਜਿਨ੍ਹਾਂ ਵਿਚ 13 ਗੋਲਡ, 24 ਚਾਂਦੀ ਤੇ 23 ਕਾਂਸੇ ਦੇ ਤਮਗੇ ਸ਼ਾਮਲ ਹਨ।
ਭਾਰਤ ਨੂੰ 4X400 ਮੀਟਰ ਦੌੜ ਵਿਚ ਮਿਕਸਡ ਟੀਮ ਦੇ ਖਿਡਾਰੀ ਮੁਹੰਮਦ ਅਜਮੇਲ, ਵਿਦਿਆ ਰਾਮਰਾਜ, ਰਾਜੇਸ਼ ਰਮੇਸ਼ਤੇ ਸ਼ੁਭਾ ਵੇਂਕਟੇਸ਼ਨ ਨੇ ਮਿਲ ਕੇ ਕਾਂਸੀ ਦਾ ਤਮਗਾ ਜਿੱਤਿਆ ਹੈ। ਭਾਰਤ ਦੀ ਮਹਿਲਾ ਐਥਲੀਟ ਐੱਨਸੀ ਸੀਜਨ ਨੇ ਲੌਂਗ ਜੰਪ ਵਿਚ ਦੇਸ਼ ਨੂੰ ਮੈਡਲ ਦਿਵਾਇਆ। 6.63 ਮੀਟਰ ਦੂਰ ਛਲਾਂਗ ਲਗਾਉਂਦੇ ਹੋਏ ਸਿਲਵਰ ਮੈਡਲ ਆਪਣੇ ਨਾਂ ਕੀਤਾ। 3000 ਮੀਟਰ ਸਟੀਲਪਲਚੇਜ ਵਿਚ ਭਾਰਤ ਨੂੰ 2 ਮੈਡਲ ਮਿਲੇ ਹਨ। ਪਾਰੂਲ ਚੌਰੀ ਨੇ ਚਾਂਦੀ ਦਾ ਮੈਡਲ ਤੇ ਪ੍ਰੀਤ ਨੇ ਕਾਂਸੇ ਦਾ ਤਮਗਾ ਜਿੱਤਿਆ ਹੈ।
ਸੁਤੀਰਥਾ ਮੁਖਰਜੀ ਤੇ ਅਹਿਕਾ ਮੁਖਰਜੀ ਨੂੰ ਏਸ਼ੀਆਈ ਖੇਡਾਂ ਵਿਚ ਟੇਬਲ ਟੈਨਿਸ ਮਹਿਲਾ ਡਬਲਜ਼ ਸੈਮੀਫਾਈਨਲ ਵਿਚ ਕੋਰੀਆ ਨਾਲ ਮੁਕਾਬਲੇ ਵਿਚ 3.4 ਤੋਂ ਹਰਾਉਣ ਦੇ ਬਾਅਦ ਕਾਂਸੇ ਦੇ ਤਮਗੇ ਨਾਲ ਸੰਤੋਸ਼ ਕਰਨਾ ਪਿਆ। ਸੁਤੀਰਥਾ ਤੇ ਅਹਿਕਾ ਨੇ 2.3 ਨਾਲ ਪਿਛੜਨ ਦੇ ਬਾਅਦ ਵਾਪਸੀ ਕੀਤੀ ਪਰ ਕੋਰੀਆ ਦੀ ਸੁਗਿਯੋਂਗ ਪਾਕ ਤੇ ਸੁਯੋਗ ਚਾ ਨੇ ਫੈਸਲਾਕੁੰਨ ਗੇਮ ਵਿਚ ਬਾਜ਼ੀ ਮਾਰ ਲਈ। ਉਨ੍ਹਾਂ ਨੇ ਇਕ ਘੰਟੇ ਤੱਕ ਚਲੇ ਮੁਕਾਬਲਾ 7.11, 11.8, 7.11, 11.8, 11.9, 5.11, 11.2 ਨਾਲ ਜਿੱਤਿਆ। ਇਸ ਤੋਂ ਪਹਿਲਾਂ ਭਾਰਤੀ ਜੋੜੀ ਨੇ ਕੁਆਰਟਰ ਫਾਈਨਲ ਵਿਚ ਵਿਸ਼ਵ ਚੈਂਪੀਅਨ ਚੀਨ ਦੀ ਚੇਨ ਮੇਂਗ ਤੇ ਯਿਡਿ ਵਾਂਗ ਨੂੰ ਹਰਾਇਆ ਸੀ।