ਮਹਾਰਾਸ਼ਟਰ ਦੇ ਨਾਂਦੇੜ ‘ਚ ਸਰਕਾਰੀ ਹਸਪਤਾਲ ‘ਚ 24 ਘੰਟਿਆਂ ਵਿਚ 24 ਲੋਕਾਂ ਦੀ ਮੌਤ ਹੋ ਗਈ ਹੈ।ਇਸ ਵਿਚ 12 ਬੱਚੇ ਵੀ ਸ਼ਾਮਲ ਹਨ। ਘਟਨਾ ਨਾਲ ਸਿਹਤ ਵਿਭਾਗ ‘ਚ ਹੜਕੰਪ ਮਚ ਗਿਆ ਹੈ। ਲੋਕਾਂ ਨੇ ਹਸਪਤਾਲ ਵਿਚ ਹੰਗਾਮਾ ਕੀਤਾ ਤੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ। ਮਾਮਲਾ ਸ਼ੰਕਰਰਾਓ ਚਵਾਣ ਸਰਕਾਰੀ ਹਸਪਤਾਲ ਦਾ ਹੈ।
ਜਾਣਕਾਰੀ ਮੁਤਾਬਕ ਹਾਫਕਿਨ ਟਰੇਨਿੰਗ, ਰਿਸਰਚ ਐਂਡ ਟੈਸਟਿੰਗ ਇੰਸਟੀਚਿਊਟ ਨੇ ਦਵਾਈਆਂ ਦੀ ਖਰੀਦਦਾਰੀ ਬੰਦ ਕਰ ਦਿੱਤੀ ਹੈ। ਇਸ ਕਾਰਨ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਦੀ ਵੱਡੀ ਘਾਟ ਹੈ। ਸਮੇਂ ਸਿਰ ਦਵਾਈਆਂ ਨਾ ਮਿਲਣ ਕਾਰਨ ਮਰੀਜ਼ ਆਪਣੀ ਜਾਨ ਗੁਆ ਰਹੇ ਹਨ।
ਅਜਿਹੇ ਵਿਚ ਹੀ ਸ਼ੰਕਰਰਾਓ ਚਵਾਣ ਸਰਕਾਰੀ ਹਸਪਤਾਲ ਵਿਚ 24 ਘੰਟਿਆਂ ਵਿਚ 24 ਲੋਕਾਂ ਦੀ ਮੌਤ ਹੋ ਗਈ ਹੈ। ਮਾਮਲੇ ਵਿਚ ਸਰਕਾਰੀ ਹਸਪਤਾਲ ਦੇ ਸੁਪਰਡੈਂਟ ਐੱਸ. ਆਰ. ਵਾਕੋਡੇ ਦਾ ਦਾਅਵਾ ਹੈ ਕਿ ਇਨ੍ਹਾਂ ਮਰਨ ਵਾਲਿਆਂ ਵਿਚ ਵਾਧੂ ਮਰੀਜ਼ ਵੀ ਸ਼ਾਮਲ ਹਨ। ਮਰੀਜਾਂ ਨੂੰ ਆਖਰੀ ਸਮੇਂ ਹਸਪਤਾਲ ਲਿਆਂਦਾ ਗਿਆ।
ਉਨ੍ਹਾਂ ਕਿਹਾ ਕਿ ਦਵਾਈਆਂ ਦੀ ਵੀ ਕਮੀ ਹੈ। ਇਸ ਨੂੰ ਦੇਖਦੇ ਹੋਏ ਆਸ-ਪਾਸ ਉਪਲਬਧ ਦਵਾਈ ਲਿਖ ਕੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। 70 ਤੋਂ 80 ਕਿਲੋਮੀਟਰ ਦੇ ਇਲਾਕੇ ਦੇ ਮਰੀਜ਼ ਡਾ: ਸ਼ੰਕਰਰਾਓ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਹਨ। ਐਤਵਾਰ ਨੂੰ 24 ਘੰਟਿਆਂ ‘ਚ 12 ਬੱਚਿਆਂ ਦੀ ਮੌਤ ਹੋ ਗਈ। ਤਬਾਦਲੇ ਕਾਰਨ ਕੁਝ ਦਿੱਕਤ ਆਈ ਹੈ।
ਹਾਫਕਿਨ ਤੋਂ ਦਵਾਈਆਂ ਦੀ ਖਰੀਦਦਾਰੀ ਹੋਣ ਵਾਲੀ ਸੀ ਪਰ ਨਹੀਂ ਹੋ ਸਕੀ ਇਸ ਕਾਰਨ ਪ੍ਰੇਸ਼ਾਨੀ ਹੋਈ। ਮਰੀਜ਼ਾਂ ਦੀ ਗਿਣਤੀ ਵਧ ਜਾਣ ਕਾਰਨ ਬਜਟ ਵਿਚ ਵੀ ਥੋੜ੍ਹੀ ਕਮੀ ਆਈ। ਦਵਾਈ ਨਾ ਹੋਣ ਕਾਰਨ ਮੌਤ ਹੋਵੇ, ਅਜਿਹਾ ਕਦੇ ਨਹੀਂ ਹੋਣ ਦਿੰਦੇ।ਲੋੜ ਪੈਣ ‘ਤੇ ਸਥਾਨਕ ਲੈਵਲ ‘ਤੇ ਦਵਾਈਆਂ ਖਰੀਦ ਕੇ ਦਿੱਤੀਆਂ ਜਾਂਦੀਆਂ ਹਨ। ਬਜਟ ਦੇ ਹਿਸਾਬ ਨਾਲ ਗੰਭੀਰ ਮਰੀਜ਼ਾਂ ਲਈ ਦਵਾਈਆਂ ਇਥੇ ਉਪਲਬਧ ਹਨ।
ਇਹ ਵੀ ਪੜ੍ਹੋ : ਏਸ਼ੀਅਨ ਖੇਡਾਂ 2023 : 4X400 ਮੀਟਰ ‘ਚ ਭਾਰਤ ਨੂੰ ਮਿਲਿਆ ਚਾਂਦੀ,ਲੌਂਗ ਜੰਪ ‘ਚ ਐੱਨਸੀ ਸੋਜਨ ਨੇ ਕੀਤਾ ਕਮਾਲ
ਘਟਨਾ ਨਾਲ ਨਾਂਦੇੜ ਵਿਚ ਸਨਸਨੀ ਫੈਲ ਗਈ ਹੈ। ਮਾਮਲੇ ਵਿਚ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਣ ਨੇ ਕਿਹਾ ਕਿ ਖਬਰ ਪਤਾ ਲੱਗਦੇ ਹੀ ਮੈਂ ਤੁਰੰਤ ਹਸਪਤਾਲ ਪਹੁੰਚਿਆ। ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। 70 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਘਟਨਾ ਨੂੰ ਲੈ ਕੇ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਜਾਂਚ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -: