ਹਰਿਆਣਾ ‘ਚ 24 ਘੰਟਿਆਂ ‘ਚ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰੋਹਤਕ ਤੋਂ ਬਾਅਦ ਸੋਨੀਪਤ ‘ਚ 2.7 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਮੰਗਲਵਾਰ ਸਵੇਰੇ 11.06 ਸਕਿੰਟ ‘ਤੇ ਭੂਚਾਲ ਆਇਆ। ਭੂਚਾਲ ਦਾ ਕੇਂਦਰ ਸੋਨੀਪਤ ਦੱਸਿਆ ਜਾ ਰਿਹਾ ਹੈ। ਧਰਤੀ ਤੋਂ 8 ਕਿਲੋਮੀਟਰ ਹੇਠਾਂ ਮੂਵਮੈਂਟ ਰਿਕਾਰਡ ਕੀਤੀ ਗਈ ਹੈ। ਭੂਚਾਲ ਦੇ ਝਟਕਿਆਂ ਨਾਲ ਇੱਕ ਵਾਰ ਤਾਂ ਲੋਕ ਸਹਿਮ ਗਏ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਰੋਹਤਕ ਵਿੱਚ ਇੱਕ ਦਿਨ ਪਹਿਲਾਂ ਹੀ ਲੋਕ ਭੂਚਾਲ ਦੇ ਝਟਕੇ ਮਹਿਸੂਸ ਕਰ ਚੁੱਕੇ ਹਨ। 2.6 ਤੀਬਰਤਾ ਦੇ ਇਸ ਭੂਚਾਲ ਕਾਰਨ ਰੋਹਤਕ ਅਤੇ ਆਸ-ਪਾਸ ਦੇ ਕੁਝ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਐਤਵਾਰ ਰਾਤ 11.26 ਵਜੇ ਆਇਆ। ਭੂਚਾਲ ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 7 ਕਿਲੋਮੀਟਰ ਪੂਰਬ ਦੱਖਣ-ਪੂਰਬ ਵੱਲ ਖੇੜੀ ਸਾਧ ਪਿੰਡ ਸੀ। ਧਰਤੀ ਤੋਂ ਪੰਜ ਕਿਲੋਮੀਟਰ ਹੇਠਾਂ ਮੂਵਮੈਂਟ ਰਿਕਾਰਡ ਕੀਤੀ ਗਈ ਹੈ।
ਇਸ ਤੋਂ ਪਹਿਲਾਂ 5 ਸਤੰਬਰ ਨੂੰ ਇੱਕ ਹੀ ਦਿਨ ਵਿੱਚ ਦੋ ਵਾਰ ਭੂਚਾਲ ਦੇ ਝਟਕੇ ਆਏ ਸਨ। ਭੂਚਾਲ ਦਾ ਪਹਿਲਾ ਝਟਕਾ ਸਵੇਰੇ 12:27 ‘ਤੇ ਅਤੇ ਦੂਜਾ ਝਟਕਾ 1:44 ‘ਤੇ ਆਇਆ। 12:27 ‘ਤੇ ਆਏ ਭੂਚਾਲ ਦਾ ਕੇਂਦਰ ਪਿੰਡ ਪੋਲਾਂਗੀ ਸੀ ਅਤੇ ਇਸ ਦੀ ਤੀਬਰਤਾ 2.6 ਸੀ, ਜਦਕਿ 1:44 ‘ਤੇ ਆਏ ਭੂਚਾਲ ਦਾ ਕੇਂਦਰ ਪਿੰਡ ਆਸਣ ਸੀ। ਇਸ ਭੂਚਾਲ ਦੀ ਤੀਬਰਤਾ 2.7 ਦਰਜ ਕੀਤੀ ਗਈ।
ਨਵੇਂ ਸਾਲ ਦੀ ਸ਼ੁਰੂਆਤ ‘ਚ ਵੀ ਹਰਿਆਣਾ ਸਮੇਤ ਦਿੱਲੀ ਐਨਸੀਆਰ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉਦੋਂ ਝੱਜਰ ਜ਼ਿਲ੍ਹੇ ਦਾ ਪਿੰਡ ਬੇਰੀ ਭੂਚਾਲ ਦਾ ਕੇਂਦਰ ਸੀ। ਦੁਪਹਿਰ 1:19 ਵਜੇ ਆਏ ਇਸ ਭੂਚਾਲ ਦੀ ਤੀਬਰਤਾ 3.8 ਸੀ।
ਇਹ ਵੀ ਪੜ੍ਹੋ : ਫੋਨ ਦੇ ਝੱਸ ਨੇ ਲੈ ਲਈ ਬੱਚੇ ਦੀ ਜਾ.ਨ! ਸੈਲਫੀਆਂ ਖਿੱਚਦੀ ਰਹੀ ਮਾਂ, ਵਾਟਰ ਪਾਰਕ ‘ਚ ਡੁੱ.ਬਿ.ਆ ਮਾਸੂ.ਮ
ਹਰਿਆਣਾ ‘ਚ ਭੂਚਾਲ ਦਾ ਕੀ ਕਾਰਨ ਹੈ?
ਉੱਤਰਾਖੰਡ ਦੇ ਦੇਹਰਾਦੂਨ ਤੋਂ ਲੈ ਕੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲੇ ਤੱਕ ਜ਼ਮੀਨ ਦੇ ਹੇਠਾਂ ਫਾਲਟ ਲਾਈਨ ਹੈ। ਅਣਗਿਣਤ ਤਰੇੜਾਂ ਹੋਣ ਕਾਰਨ ਇਸ ਵਿੱਚ ਸਰਗਰਮੀਆਂ ਚੱਲ ਰਹੀਆਂ ਹਨ। ਜਦੋਂ ਪਲੇਟਾਂ ਹਿੱਲਦੀਆਂ ਹਨ, ਉਹ ਇੱਕ ਦੂਜੇ ਨਾਲ ਟਕਰਾਉਂਦੀਆਂ ਹਨ ਅਤੇ ਵਾਈਬ੍ਰੇਸ਼ਨ ਦਾ ਕਾਰਨ ਬਣਦੀਆਂ ਹਨ। ਜਿਸ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: