ਨਵਾਂਸ਼ਹਿਰ ਵਿਚ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਰਤਨਾਨਾ ਪਿੰਡ ਕੋਲ ਛਾਪੇਮਾਰੀ ਕੀਤੀ ਜਿਸ ਵਿਚ ਉਨ੍ਹਾਂ ਨੇ ਮਾਈਨਿੰਗ ਵਿਚ ਕੰਮ ਆਉਣ ਵਾਲੀਆਂ ਦੋ ਜੇਸੀਬੀ ਮਸ਼ੀਨਾਂ ਨੂੰ ਜ਼ਬਤ ਕਰ ਲਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਚਨਾ ਮਿਲੀ ਸੀਕਿ ਰਤਨਾਨਾ ਦੇ ਨਾਲ ਲੱਗਦੀ ਸਤਲੁਜ ਨਦੀ ਵਿਚ ਰਾਤ ਸਮੇਂ ਮਾਈਨਿੰਗ ਕੀਤੀ ਜਾ ਰਹੀ ਹੈ। ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਗਈ ਤਾਂ 5 ਫੁੱਟ ਡੂੰਘਾ ਰੇਤ ਦਾ ਖੱਡਾ ਮਿਲਿਆ।ਇਸ ਜਗ੍ਹਾ ‘ਤੇ ਰਾਤ ਦੇ ਸਮੇਂ ਟਿੱਪਰ ਤੇ ਟਰਾਲੀਆਂ ਜ਼ਰੀਏ ਵੱਡੀ ਗਿਣਤੀ ਵਿਚ ਮਾਈਨਿੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਤੇ ICP ਅਟਾਰੀ ‘ਤੇ ਤਸਕਰੀ ਕਰਕੇ ਲਿਆਂਦਾ ਗਿਆ ਕਰੋੜਾਂ ਦਾ ਸੋਨਾ ਜ਼ਬਤ
DC ਨੇ ਅੱਗੇ ਕਿਹਾ ਕਿ ਮਾਈਨਿੰਗ ਵੱਲੋਂ ਜਗ੍ਹਾ-ਜਗ੍ਹਾ ਵੱਡੇ-ਵੱਡੇ ਗੱਡੇ ਖੋਦ ਕੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਅਜਿਹੇ ਵਿਚ ਜੇਕਰ ਕੋਈ ਅਧਿਕਾਰੀ ਜਾਂਚ ਕਰਨ ਆਏ ਤਾਂ ਵੀ ਉਸ ਦਾ ਮਾਈਨਿੰਗ ਦਾ ਪਤਾ ਨਹੀਂ ਲੱਗਦਾ ਹੈ। ਪੁਲਿਸ ਅਧਿਕਾਰੀਆਂ ਨੂੰ ਇਨ੍ਹਾਂ ਜੇਸੀਬੀ ਮਸ਼ੀਨਾਂ ਦੇ ਮਾਲਕਾਂ ਤੋਂ ਪੁੱਛਗਿਛ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।