ਬੈਂਕਾਕ ਵਿਚ ਇਕ ਵੱਡੇ ਸ਼ਾਪਿੰਗ ਮਾਲ ਵਿਚ ਫਾਇਰਿੰਗ ਹੋਈ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 3 ਜ਼ਖਮੀ ਹੋ ਗਏ। ਘਟਨਾ ਦੇ ਬਾਅਦ ਹਫੜਾ-ਦਫੜੀ ਮਚ ਗਈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਬੈਂਕਾਕ ਦੇ ਮਾਲ ਦੇ ਅੰਦਰ ਗੋਲੀਆਂ ਚੱਲਣ ਦੀ ਖਬਰ ਮਿਲਣ ਦੇ ਬਾਅਦ ਉਥੇ ਪਹੁੰਚੀ।
ਸੋਸ਼ਲ ਮੀਡੀਆ ‘ਤੇ ਸਾਂਝੇ ਕੀਤੇ ਗਏ ਵੀਡੀਓ ਵਿਚ ਬੱਚਿਆਂ ਸਣੇ ਲੋਕ ਸਿਆਮ ਪੈਰਾਗਾਨ ਮਾਲ ਦੇ ਦਰਵਾਜ਼ਿਆਂ ਤੋਂ ਬਾਹਰ ਭੱਜਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਵੀਡੀਓ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਮਾਲ ਦੇ ਇਕ ਬਾਥਰੂਮ ਦੇ ਅੰਦਰ ਗੋਲੀਆਂ ਵਰਗੀ ਆਵਾਜ਼ਾਂ ਸੁਣਾਈ ਦਿੱਤੀਆਂ। ਥਾਈਲੈਂਡ ਦੀ ਪ੍ਰਧਾਨ ਮੰਤਰੀ ਸਰੇਥਾ ਥਾਵਿਸਿਨ ਨੇ ਕਿਹਾ ਕਿ ਇਹ ਘਟਨਾ ਦੇ ਵੇਰਵੇ ਦਾ ਇੰਤਜ਼ਾਰ ਕਰ ਰਹੇ ਹਨ। ਇਸ ਮਾਮਲੇ ਵਿਚ 14 ਸਾਲਾ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਮਹਾਨਗਰ ਪੁਲਿਸ ਨੇ ਡਿਟੈਕਟਿਵ ਡਿਪਾਰਟਮੈਂਟ ਨੇ ਆਪਣੇ ਫੇਸਬੁੱਕ ਪੋਸਟ ਵਿਚ ਕਿਹਾ ਕਿ ਇਕ 14 ਸਾਲਾ ਸ਼ੱਕੀ ਬੰਦੂਕਧਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਿਆਮ ਪੈਰਾਗਾਨ ਮਾਲ ਵਿਚ ਹੋਈ ਘਟਨਾ ਸਬੰਧ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਨੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਇਕ ਪੁਲਿਸ ਅਧਿਕਾਰੀ ਫਰਸ਼ ‘ਤੇ ਲੇਟੇ ਹੋਏ ਇਕ ਵਿਅਕਤੀ ਨੂੰ ਫੜ ਰਿਹਾ ਹੈ ਤੇ ਹਥਕੜੀ ਲਗਾ ਰਿਹਾ ਹੈ।