ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਇਕ ਵਾਰ ਫਿਰ ਤੋ ਗੋਲਡਨ ਟੈਂਪਲ ਪਹੁੰਚੇ। ਇਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਲੰਗਰ ਘਰ ਵਿਚ ਮਹਿਲਾਵਾਂ ਨਾਲ ਸਬਜ਼ੀ ਤੇ ਲੱਸਣ ਕੱਟਿਆ ਤੇ ਫਿਰ ਜੂਠੇ ਭਾਂਡੇ ਧੋਤੇ। ਹਾਲ ਵਿਚ ਜਾ ਕੇ ਲੰਗਰ ਵੀ ਵੰਡਿਆ। ਇਸਦੇ ਬਾਅਦ ਜੋੜਾ ਘਰ ਵਿਚ ਸ਼ਰਧਾਲੂਆਂ ਦੇ ਜੁੱਤੇ ਸੰਭਾਲਣ ਦੀ ਸੇਵਾ ਵੀ ਕੀਤੀ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਦੇਰ ਰਾਤ 12 ਵਜੇ ਤੱਕ ਸੇਵਾ ਕੀਤੀ ਸੀ। 24 ਘੰਟਿਆਂ ਵਿਚ ਤੀਜੀ ਵਾਰ ਉਹ ਸੇਵਾ ਕਰਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪਰਿਕਰਮਾ ਵਿਚ ਕਾਫੀ ਸਮੇਂ ਤੱਕ ਪਾਣੀ ਦੀ ਸੇਵਾ ਕੀਤੀ।ਲੋਕ ਖੁਦ ਨੇੜੇ ਜਾ ਕੇ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਸਨ ਤੇ ਪਾਣੀ ਵੀ ਲੈ ਰਹੇ ਸਨ।
ਇਹ ਵੀ ਪੜ੍ਹੋ : ਤੇਲੰਗਾਨਾ ‘ਚ ਪੀਐੱਮ ਮੋਦੀ ਦਾ ਦਾਅਵਾ-‘NDA ‘ਚ ਸ਼ਾਮਲ ਹੋਣਾ ਚਾਹੁੰਦੇ ਸਨ ਕੇਸੀਆਰ’
ਇਸ ਦੌਰਾਨ ਰਾਹੁਲ ਗਾਂਧੀ ਨੇ ਪਾਲਕੀ ਸਾਹਿਬ ਦੇ ਦਰਸ਼ਨ ਵੀ ਕੀਤੇ। ਗੁਰੂ ਘਰ ਦੇ ਦਰਵਾਜ਼ੇ ਬੰਦ ਹੋਣ ਦੇ ਬਾਅਦ ਰਾਹੁਲ ਗਾਂਧੀ ਸਾਫ-ਸਫਾਈ ਦੀ ਸੇਵਾ ਵਿਚ ਜੁੱਟ ਗਏ ਸਨ। ਉਨ੍ਹਾਂ ਨੇ ਕੱਪੜਾ ਫੜਿਆ ਤੇ ਰੇਲਿੰਗ ਦੀ ਸਫਾਈ ਦਾ ਕੰਮ ਸ਼ੁਰੂ ਕਰ ਦਿੱਤਾ। ਗੋਲਡਨ ਟੈਂਪਲ ਵਿਚ ਸੇਵਾ ਕਰ ਰਹੇ ਨੌਜਵਾਨਾਂ ਦੇ ਨਾਲ ਹੱਥ ਵੰਡਾਉਂਦੇ ਹੋਏ ਦਿਖੇ।