ਬਚਾਅ ਤੇ ਅਲਰਟ ਲਈ ਗੂਗਲ ਐਂਡ੍ਰਾਇਡ ਸਮਾਰਟ ਫੋਨ ਲਈ ਭੂਚਾਲ ਅਲਰਟ ਦਾ ਫੀਚਰ ਆਫਰ ਕਰਦਾ ਹੈ ਜਿਸ ਨੂੰ ਹਾਲ ਹੀ ਵਿਚ ਭਾਰਤ ਵਿਚ ਵੀ ਪੇਸ਼ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿ ਇਹ ਫੀਚਰ ਕਿਵੇਂ ਕੰਮ ਕਰਦਾ ਹੈ ਤੇ ਤੁਸੀਂ ਇਸ ਨੂੰ ਕਿਵੇਂ ਆਪਣੇ ਫੋਨ ਵਿਚ ਆਨ ਕਰ ਸਕਦੇਹੋ।
Android Earthquake Alerts Systems ਪਹਿਲਾਂ ਤੋਂ ਹੀ ਕਈ ਦੇਸ਼ਾਂ ਵਿਚ ਮਿਲਦਾ ਹੈ।ਇਹ ਭੂਚਾਲਾਂ ਦਾ ਪਤਾ ਲਗਾਉਣ ਅਤੇ ਅਨੁਮਾਨ ਲਗਾਉਣ ਲਈ ਐਂਡ੍ਰਾਇਡ ਸਮਾਰਟਫੋਨਸ ਦੇ ਸੈਂਸਰ ਦਾ ਇਸਤੇਮਾਲ ਕਰਦਾ ਹੈ। ਇਹ ਫੀਚਰ ਭੂਚਾਲ ਦੇ ਝਟਕੇ ਸ਼ੁਰੂ ਹੁੰਦੇ ਹੀ ਅਰਲੀ ਵਾਰਨਿੰਗ ਦਿੰਦਾ ਹੈ। ਗੂਗਲ ਨੇ ਭਾਰਤ ਵਿਚ ਇਸ ਫੀਚਰ ਨੂੰ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ, ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ ਤੇ ਮਨਿਸਟਰੀ ਆਫ ਅਰਥ ਸਾਇੰਸਿਜ਼ ਦੇ ਨਾਲ ਕੰਸਲਟ ਕਰਕੇ ਲਾਂਚ ਕੀਤਾ ਹੈ।
ਹਰ ਐਂਡ੍ਰਾਇਡ ਸਮਾਰਟਫੋਨ ਛੋਟੇ ਐਕਸੇਲਰੋਮੀਟਰ ਨਾਲ ਲੈਸ ਹੋ ਕੇ ਆਉਂਦਾ ਹੈ ਜੋ ਮਿਨੀ ਸਿਸਮੋਮੀਟਰ ਵਜੋਂ ਕੰਮ ਕਰ ਸਕਦਾ ਹੈ। ਜਦੋਂ ਫੋਨ ਨੂੰ ਪਲੱਗਇਨ ਹੋਵੇ ਤੇ ਚਾਰਜਿੰਗ ‘ਤੇ ਲੱਗਾ ਹੋਵੇ ਉਦੋਂ ਇਹ ਭੂਚਾਲ ਦੇ ਝਟਕਿਆਂ ਦੀ ਸ਼ੁਰੂਆਤ ਦਾ ਪਤਾ ਲਗਾ ਸਕਦਾ ਹੈ। ਜੇਕਰ ਕਈ ਫੋਨ ਇਕ ਹੀ ਸਮੇਂ ਵਿਚ ਭੂਚਾਲ ਵਰਗੇ ਝਟਕਿਆਂ ਨੂੰ ਡਿਟੈਕਟ ਕਰਦੇ ਹਨ ਤਾਂ ਗੂਗਲ ਦਾ ਸਰਵਰ ਇਸ ਜਾਣਕਾਰੀ ਦਾ ਇਸਤੇਮਾਲ ਇਹ ਅਨੁਮਾਨ ਲਗਾਉਣ ਲਈ ਕਰ ਸਕਦਾ ਹੈ ਤੇ ਭੂਚਾਲ ਆਸਕਦਾ ਹੈ। ਨਾਲ ਹੀ ਇਸ ਨਾਲ ਇਸ ਦਾ ਕੇਂਦਰ ਤੇ ਤੀਬਰਤਾ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਬਾਅਦ ਗੂਗਲ ਦਾ ਸਰਵਰ ਆਸਪਾਸ ਦੇ ਫੋਨ ਵਿਚ ਅਲਰਟ ਭੇਜਦਾ ਹੈ। ਇੰਟਰਨੈਟ ਸਿਗਨਲ ਪ੍ਰਕਾਸ਼ ਦੀ ਰਫਤਾਰ ਨਾਲ ਚੱਲਦੇ ਹਨ ਜੋ ਜ਼ਮੀਨ ਜ਼ਰੀਏ ਭੂਚਾਲ ਦੇ ਝਟਕਿਆਂ ਦੇ ਫੈਸੇਲਣ ਦੀ ਤੁਲਨਾ ਵਿਚ ਬਹੁਤ ਤੇਜ਼ ਹਨ। ਇਸ ਲਈ ਅਕਸਰ ਗੰਭੀਰ ਝਟਕੇ ਆਉਣ ਨਾਲ ਕਈ ਸੈਕੰਡ ਪਹਿਲਾਂ ਅਲਰਟ ਫੋਨ ‘ਤੇ ਪਹੁੰਚ ਜਾਂਦੇ ਹਨ। ਇਹ ਫੀਚਰ ਐਂਡਰਾਇਡ ਦੇ ਸਪੋਰਟ ਵਾਲੇ ਭਾਰਤੀ ਭਾਸ਼ਾਵਾਂ ਵਿਚ ਉਪਲਬਧ ਹਨ।
ਇਹ ਵੀ ਪੜ੍ਹੋ : World Cup 2023-BCCI ਦਾ ਵੱਡਾ ਫੈਸਲਾ, ਨਹੀਂ ਹੋਵੇਗੀ ਓਪਨਿੰਗ ਸੈਰੇਮਨੀ, ਜਾਣੋ ਕਾਰਨ
ਐਂਡ੍ਰਾਇਡ ਭੂਚਾਲ ਅਲਰਟ ਸਿਸਟਮ ਭਾਰਤ ਵਿਚ ਐਂਡ੍ਰਾਇਡ 5+ਯੂਜਰਸ ਲਈ ਜਾਰੀ ਕਰ ਦਿੱਤਾ ਹੈ। ਜੇਕਰ ਤੁਹਾਡੇ ਫੋਨ ਵਿਚ ਅਜੇ ਇਸ ਦਾ ਸਪੋਰਟ ਨਾ ਹੋਵੇ ਤਾਂ ਸੰਭਵ ਹੈ ਕਿ ਆਉਣ ਵਾਲੇ ਹਫਤਿਆਂ ਵਿਚ ਆ ਜਾਵੇਗਾ। ਫੋਨ ਨੂੰ ਅਪਡੇਟ ਕਰਦੇ ਰਹੇ। ਗੂਗਲ ਦੇ ਮੁਤਾਬਕ ਇਹ ਫੀਚਰ ਸਾਰੇ ਲੋਕੇਸ਼ਨ ਵਿਚ ਨਹੀਂ ਮਿਲਦਾ। ਨਾਲ ਹੀ ਸਾਰੇ ਭੂਚਾਲਾਂ ਨੂੰ ਡਿਟੈਕਟ ਨਹੀਂ ਕੀਤਾ ਜਾ ਸਕਦਾ ਹੈ ਤੇ ਦੱਸੇ ਗਏ ਮੈਗ੍ਰੀਟਚਿਊਡ ਤੇ ਸ਼ੇਕਿੰਗ ਇੰਟੈਸਿਟੀ ਵਿਚ ਗਲਤੀ ਹੋ ਸਕਦੀ ਹੈ। ਤੁਹਾਨੂੰ ਅਲਰਟ ਭੂਚਾਲ ਦੇ ਪਹਿਲੇ ਇਸ ਦੌਰਾਨ ਜਾਂ ਇਸ ਦੇ ਬਾਅਦ ਵੀ ਮਿਲ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: