ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਆਗਾਮੀ ਵੰਦੇ ਭਾਰਤ ਸਲੀਪਰ ਟ੍ਰੇਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ 2024 ਵਿੱਚ ਇਸ ਨਵੇਂ ਡਿਜ਼ਾਇਨ ਦੇ ਸਲੀਪਰ ਕਲਾਸ ਨੂੰ ਲੋਕਾਂ ਦੇ ਲਈ ਉਪਲਬਧ ਕਰਵਾਇਆ ਜਾਵੇਗਾ। ਜਿਵੇਂ ਕਿ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਵੰਦੇ ਭਾਰਤ ਸਲੀਪਰ ਟ੍ਰੇਨਾਂ ਵਿੱਚ ਦੋ ਅਤੇ ਤਿੰਨ ਟੀਅਰ ਵਿਕਲਪ ਹੋਣਗੇ। ਇਸਦੇ ਵਰਥ ਦਾ ਡਿਜ਼ਾਇਨ ਰਾਜਧਾਨੀ ਤੇ ਹੋਰ ਪ੍ਰੀਮੀਅਮ ਟ੍ਰੇਨਾਂ ਤੋਂ ਬਿਲਕੁੱਲ ਅਲੱਗ ਹੈ।
ਰੇਲ ਮੰਤਰੀ ਨੇ ਦੱਸਿਆ ਕਿ ਇਹ ਨਹੀਂ ਦੱਸਿਆ ਕਿ ਨਵੀਂ ਸਲੀਪਰ ਵੰਦੇ ਭਾਰਤ ਟ੍ਰੇਨ ਅਗਲੇ ਸਾਲ ਕਦੋਂ ਤੋਂ ਲੋਕਾਂ ਦੇ ਲਈ ਉਪਲਬਧ ਕਰਵਾਈ ਜਾਵੇਗੀ। ਮੀਡੀਆ ਰਿਪੋਰਟ ਮੁਤਾਬਕ ਫਰਵਰੀ 2024 ਵਿੱਚ ਇਸ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਵੰਦੇ ਭਾਰਤ ਸਲੀਪਰ ਟ੍ਰੇਨਾਂ ਦੀ ਸ਼ੁਰੂਆਤ ਰਾਤ ਦੇ ਸਮੇਂ ਲੋਕਾਂ ਨੂੰ ਲੰਬੇ ਸਫ਼ਰ ਦੇ ਲਈ ਹਾਈ-ਸਪੀਡ ਯਾਤਰਾ ਦਾ ਅਨੁਭਵ ਦੇਣ ਦੇ ਲਈ ਕੀਤੀ ਗਈ ਹੈ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਕੰਸੈਪਟ ਟ੍ਰੇਨ- ਵੰਦੇ ਭਾਰਤ(ਸਲੀਪਰ ਵਰਜ਼ਨ) ਜਲਦ ਆ ਰਿਹਾ ਹੈ…2024 ਦੀ ਸ਼ੁਰੂਆਤ ਵਿੱਚ।”
ਦੱਸ ਦੇਈਏ ਕਿ ਵੰਦੇ ਭਾਰਤ ਟ੍ਰੇਨਾਂ ਨੂੰ ਚੇੱਨਈ ਸਥਿਤ ਇੰਟੀਗ੍ਰਲ ਕੋਚ ਫੈਕਟਰੀ ਵਿੱਚ ਬਣਾਇਆ ਜਾ ਰਿਹਾ ਹੈ। ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਭਾਰਤ ਵਿੱਚ ਬਣੀ ਟ੍ਰੇਨ ਦੇ ਰੂਪ ਵਿੱਚ ਇਸ ਨੂੰ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਰਤੀ ਰੇਲਵੇ ਨੇ 1 ਅਕਤੂਬਰ ਤੋਂ ਵੰਦੇ ਭਾਰਤ ਟ੍ਰੇਨਾਂ ਦੇ ਲਈ ਕੰਸੈਪਟ ਪੇਸ਼ ਕੀਤਾ ਹੈ। ਜਿਸਦੇ ਤਹਿਤ ਕੋਚਾਂ ਨੂੰ ਸਿਰਫ਼ 14 ਮਿੰਟ ਵਿੱਚ ਸਾਫ ਕੀਤਾ ਜਾਵੇਗਾ। ਇਹ ਜਾਪਾਨ ਦੀ ਬੁਲੇਟ ਟ੍ਰੇਨ ਮਾਡਲ ਦੀ ਉਦਹਾਰਣ ਹੈ, ਜਿੱਥੇ ਟ੍ਰੇਨਾਂ ਨੂੰ 7 ਮਿੰਟ ਵਿੱਚ ਸਾਫ਼ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: