ਬਾਲੀਵੁੱਡ ਦੇ ਚਾਕਲੇਟੀ ਬੁਆਏ ਰਣਬੀਰ ਕਪੂਰ ਵੱਡੀ ਮੁਸ਼ਕਲ ਵਿਚ ਫਸਦੇ ਨਜ਼ਰ ਆ ਰਹੇ ਹਨ। ਦਰਅਸਲ ਐਕਟਰ ਨੂੰ ‘ਮਹਾਦੇਵ ਬੁੱਕ’ ਆਨਲਾਈਨ ਬੇਟਿੰਗ ਐਪ ਮਾਮਲੇ ਵਿਚ ਈਡੀ ਤੋਂ ਸੰਮਨ ਮਿਲਿਆ ਹੈ। ਜਲਦ ਹੀ ਐਕਟਰ ਨੂੰ ਪੁੱਛਗਿਛ ਲਈ ਬੁਲਾਇਆ ਜਾ ਸਕਦਾ ਹੈ।
ਜਾਣਕਾਰੀ ਮੁਤਾਬਕ ਰਣਬੀਰ ਕਪੂਰ ਨੂੰ ਇਹ ਸੰਮਨ ਪੁੱਛਗਿਛ ਲਈ ਭੇਜਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿਚ ਰਣਬੀਰ ਕਪੂਰ ਨਾਲ ਬਾਲੀਵੁੱਡ ਦੇ 14 ਸਿਤਾਰਿਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਇਸ ਲਿਸਟ ਵਿਚ ਸਨੀ ਲਿਓਨੀ ਤੋਂ ਲੈ ਕੇ ਨੇਹਾ ਕੱਕੜ ਤੱਕ ਦਾ ਨਾਂ ਸ਼ਾਮਲ ਸੀ।
ਇਹ ਵੀ ਪੜ੍ਹੋ : ਪਟਿਆਲਾ ‘ਚ ਖੁਲ੍ਹਿਆ ਪਹਿਲਾ ਈਕੋ ਫਰੈਂਡਲੀ ਫਿਊਲ ਪਲਾਂਟ, ਪ੍ਰਦੂਸ਼ਣ ਘਟਾਉਣ ਚ ਹੋਵੇਗਾ ਸਹਾਈ
ਦੱਸ ਦੇਈਏ ਕਿ ਰਣਬੀਰ ਕਪੂਰ ਮਹਾਦੇਵ ਆਨਲਾਈਨ ਗੇਮਿੰਗ ਐਪ ਮਾਮਲੇ ਵਿਚ ਮੁਲਜ਼ਮ ਤੇ ਮਾਲਕ ਸੌਰਭ ਚੰਦਰਾਕਰ ਦੇ ਵਿਆਹ ਵਿਚ ਸ਼ਾਮਲ ਹੋਏ ਸਨ। ਸੌਰਭ ਚੰਦਰਾਕਰ ‘ਤੇ ਹਵਾਲਾ ਜ਼ਰੀਏ ਕਲਾਕਾਰਾਂ ਨੂੰ ਪੈਸੇ ਦੇਣ ਦਾ ਦੋਸ਼ ਲੱਗਾ ਹੈ ਤੇ ਹੁਣ ਤੱਕ ਈਡੀ ਮਾਮਲੇ ਵਿਚ 417 ਕਰੋੜ ਦੀ ਜਾਇਦਾਦ ਜ਼ਬਤ ਕਰ ਚੁੱਕੀ ਹੈ।