ਹਿੰਦੋਸਤਾਨ ਏਅਰੋਨਾਟਿਕਸ ਲਿਮਟਿਡ ਨੇ ਇੰਡੀਅਨ ਏਅਰਫੋਰਸ ਨੂੰ ਪਹਿਲਾ ਟਵਿਨ ਸੀਟਰ ਲਾਈਟ ਕਾਮਬੈਟ ਏਅਰਕ੍ਰਾਫਟ LCA ਤੇਜਸ ਸੌਂਪ ਦਿੱਤਾ। ਇਹ ਟ੍ਰੇਨਿੰਗ ਲਈ ਇਸਤੇਮਾਲ ਕੀਤਾ ਜਾਵੇਗਾ। ਇਹ ਭਾਰਤ ਵਿਚ ਹਲਕਾ ਤੇ ਹਰ ਮੌਸਮ ਵਿਚ ਉਡਾਣ ਭਰਨ ਦੇ ਸਮਰੱਥ ਹੈ। ਭਾਰਤੀ ਹਵਾਈਫੌਜ ਨੇ HAL ਨੂੰ 18 ਟਵਿਨ ਸੀਟਰ ਜਹਾਜ਼ ਦਾ ਆਰਡਰ ਦਿੱਤਾ ਹੈ। ਇਨ੍ਹਾਂ ਵਿਚੋਂ 8 ਅਗਲੇ ਸਾਲ ਤੱਕ ਦੇ ਦਿੱਤੇ ਜਾਣਗੇ। ਬਚੇ ਹੋਏ 10 ਜਹਾਜ਼ 2026-27 ਤੱਕ ਮਿਲਣਗੇ।
ਭਾਰਤੀ ਫੌਜ ਕੋਲ LCA ਤੇਜਸ ਦਾ ਇਕ ਐਡਵਾਂਸ ਵਰਜਨ ਮਾਰਕ-1A ਵੀ ਮੌਜੂਦ ਹੈ। ਇਹ ਇਕ ਫਾਈਟਰ ਜੈੱਟ ਹੈ ਜੋ 2205 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉਡਦਾ ਹੈ ਤੇ 6 ਤਰ੍ਹਾਂ ਦੀਆਂ ਮਿਜ਼ਾਈਲਾਂ ਨੂੰ ਲਿਜਾਣ ਵਿਚ ਸਮਰੱਥ ਹੈ। 30 ਜੁਲਾਈ ਨੂੰ ਏਅਰਫੋਰਸ ਨੇ ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਏਅਰਬੇਸ ‘ਤੇ ਹਲਕੇ ਲੜਾਕੂ ਜਹਾਜ਼ ਤੇਜਸ MK-1 ਨੂੰ ਤਾਇਨਾਤ ਕੀਤਾ ਹੈ। ਫੌਜ ਦਾ ਕਹਿਣਾ ਹੈ ਕਿ ਉਸ ਦੇ ਪਾਇਲਟਸ ਘਾਟੀ ਵਿਚ ਉਡਾਣ ਦੀ ਪ੍ਰੈਕਟਿਸ ਕਰ ਰਹੇ ਹਨ।
ਕਸ਼ਮੀਰ, ਗੁਆਂਢੀ ਦੇਸ਼ਾਂ ਚੀਨ-ਪਾਕਿਸਤਾਨ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਹੈ। ਤੇਜਸ MK-1 ਮਲਟੀਰੋਲ ਹਲਕਾ ਲੜਾਕੂ ਜਹਾਜ਼ ਹੈ, ਜੋ ਹਵਾਈ ਫੌਜ ਨੂੰ ਕਸ਼ਮੀਰ ਦੇ ਜੰਗਲ ਤੇ ਪਹਾੜੀ ਇਲਾਕਿਆਂ ਵਿਚ ਹੋਰ ਮਜ਼ਬੂਤ ਕਰੇਗਾ। ਭਾਰਤੀ ਹਵਾਈ ਫੌਜ ਕੋਲ ਮੌਜੂਦਾ ਸਮੇਂ 31 ਤੇਜਸ ਜਹਾਜ਼ ਹਨ। ਫੌਜ ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਆਪਣੇ ਜਹਾਜ਼ਾਂ ਨੂੰ ਪਹਿਲਾਂ ਵੀ ਲਿਜਾਂਦੀ ਰਹੀ ਹੈ ਤਾਂ ਕਿ ਉਨ੍ਹਾਂ ਨੂੰ ਹਿਮਾਲਿਆ ਦੀਆਂ ਘਾਟੀਆਂ ਵਿਚ ਉਡਾਣ ਭਰਨ ਦਾ ਤਜਰਬਾ ਮਿਲਦਾ ਰਹੇ।
ਇਹ ਵੀ ਪੜ੍ਹੋ : ਸੰਜੇ ਸਿੰਘ ਦੀ ਗ੍ਰਿਫਤਾਰੀ ‘ਤੇ ਭਗਵੰਤ ਮਾਨ ਤੇ ਕੇਜਰੀਵਾਲ ਨੇ ਦਿੱਤੀ ਪ੍ਰਤੀਕਿਰਿਆ, ਪੜ੍ਹੋ ਕੀ ਕਿਹਾ
ਪਿਛਲੇ ਪੰਜ ਦਹਾਕਿਆਂ ਵਿਚ 400 ਤੋਂ ਜ਼ਿਆਦਾ MiG-21 ਜਹਾਜ਼ਾਂ ਦੇ ਕ੍ਰੈਸ਼ ਹੋਣ ਦੀ ਵਜ੍ਹਾ ਨਾਲ ਭਾਰਤ ਸਰਕਾਰ ਇਸ ਨੂੰ ਰਿਪਲੇਸ ਕਰਨਾ ਚਾਹ ਰਹੀ ਸੀ। ਤੇਜਸ ਇਸੇ MiG-21 ਦੀ ਜਗ੍ਹਾ ਲੈਣ ਵਿਚ ਸਫਲ ਹੋਇਆ ਹੈ। ਇਸ ਜਹਾਜ਼ ਦਾ ਭਾਰ ਘੱਟ ਹੋਣ ਦੀ ਵਜ੍ਹਾ ਨਾਲ ਇਹ ਸਮੁੰਦਰੀ ਪੋਤਾਂ ‘ਤੇ ਵੀ ਆਸਾਨੀ ਨਾਲ ਲੈਂਡ ਤੇ ਟੇਕ ਆਫ ਕਰ ਸਕਦਾ ਹੈ। ਇਹੀ ਨਹੀਂ ਹਥਿਆਰ ਲਿਜਾਣਦੀ ਸਮਰੱਥਾ MiG-21 ਤੋਂ ਦੁੱਗਣੀ ਹੈ। ਤੇਜਸ ਦੀ ਰਫਤਾਰ 2205 ਕਿਲੋਮੀਟਰ ਪ੍ਰਤੀ ਘੰਟਾ ਹੈ ਜੋ ਕਿ ਰਾਫੇਲ ਤੋਂ 300 ਕਿਲੋਮੀਟਰ ਪ੍ਰਤੀ ਘੰਟਾ ਜ਼ਿਆਦਾ ਹੈ।