ਪੜ੍ਹਾਈ, ਟ੍ਰਿਪ, ਬਿਜ਼ਨੈੱਸ ਜਾਂ ਨੌਕਰੀ ਲਈ ਬ੍ਰਿਟੇਨ ਜਾਣਦਾ ਸੁਪਨਾ ਦੇਖ ਰਹੇ ਲੋਕਾਂ ਲਈ ਬੁਰੀ ਖਬਰ ਹੈ। ਹੁਣ ਬ੍ਰਿਟੇਨ ਜਾਣਾ ਹੋਰ ਮਹਿੰਗਾ ਹੋ ਜਾਵੇਗਾ। ਬ੍ਰਿਟੇਨ ਸਰਕਾਰ ਨੇ ਅੱਜ ਤੋਂ ਸਾਰੇ ਵਿਦੇਸ਼ੀਆਂ ਤੇ ਵਿਦਿਆਰਥੀਆਂ ਲਈ ਵੀਜ਼ਾ ਫੀਸ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ ਯਾਨੀ ਯੂਕੇ ਜਾਣ ਲਈ ਹੁਣ ਜੇਬ ਥੋੜ੍ਹੀ ਹੋਰ ਢਿੱਲੀ ਕਰਨੀ ਹੋਵੇਗੀ। ਹੁਣ 6 ਮਹੀਨੇ ਤੋਂ ਘੱਟ ਮਿਆਦ ਵਾਲੇ ਦੌਰ ਦੇ ਵੀਜ਼ੇ ਲਈ 15 ਪੌਂਡ ਤੇ ਸਟੂਡੈਂਟ ਵੀਜ਼ੇ ਲਈ 127 ਪੌਂਡ (13 ਹਜ਼ਾਰ ਰੁਪਏ ਤੋਂ ਵੱਧ ਖਰਚ ਕਰਨੇ ਹੋਣਗੇ। ਜਿਥੇ ਵਿਜਿਟ ਵੀਜ਼ੇ ਦੀ ਫੀਸ 15 ਫੀਸਦੀ ਵਧਾਈ ਗਈ ਹੈ ਉਥੇ ਵਰਕ ਵੀਜ਼ਾ, ਸਟੱਡੀ ਵੀਜ਼ਾ ਤੇ ਸਪਾਂਸਰਸ਼ਿਪ ਦੇ ਸਰਟੀਫਿਕੇਟ ਦੀ ਫੀਸ 20 ਫੀਸਦੀ ਵਧਾਈ ਗਈ ਹੈ।
6ਮਹੀਨੇ ਦੀ ਮਿਆਦ ਦਾ ਵਿਜਿਟ ਵੀਜ਼ਾ ਹੁਣ 15 ਗ੍ਰੇਟ ਬ੍ਰਿਟੇਨ ਪੌਂਡ ਮਹਿੰਗਾ ਹੋ ਗਿਆ ਹੈ। ਭਾਰਤੀ ਰੁਪਏਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਲਗਭਗ 1500 ਰੁਪਏ ਵਧ ਗਿਆ ਹੈ। ਇਹ ਵੀਜ਼ਾ ਹੁਣ ਲਗਭਗ 11 ਹਜ਼ਾਰ 800 ਰੁਪਏ ਵਿਚ ਮਿਲੇਗਾ।ਸਟੂਡੈਂਟ ਵੀਜ਼ਾ ਫੀਸਵਿਚ 115 GBP ਯਾਨੀ ਲਗਭਗ 13 ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਯੂਕੇ ਦੇ ਬਾਹਰ ਦੇ ਵਿਦਿਆਰਥੀਆਂ ਨੂੰ ਹੁਣ ਵੀਜ਼ਾ ਫੀਸ ਵਜੋਂ 490 GBP ਯਾਨੀ ਲਗਭਗ 50,000 ਰੁਪਏ ਦੇਣੇ ਹੋਣਗੇ।
ਯੂਕੇ ਸਰਕਾਰ ਦੀ ਵੈੱਬਸਾਈਟ ਮੁਤਾਬਕ ਵਿਜਿਟ ਵੀਜ਼ਾ ਦੇ ਹਰ ਕੈਟਾਗਰੀ ਦੀ ਫੀਸ ਵਧਾਈ ਗਈ ਹੈ। 2 ਸਾਲ ਵਾਲੇ ਵੀਜ਼ੇ ਦੀ ਫੀਸ 40 ਹਜ਼ਾਰ ਰੁਪਏ, 5 ਸਾਲ ਵਾਲੇ ਵੀਜ਼ੇ ਦੀ ਫੀਸ 80 ਹਜ਼ਾਰ ਰੁਪਏ ਤੇ 10 ਸਾਲ ਵਾਲੇ ਵੀਜ਼ੇ ਦੀ ਫੀਸ 1 ਲੱਖ ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਹੈਲਥ ਕੇਅਰ ਵੀਜ਼ਾ ਤੇ ਬ੍ਰਿਟੇਨ ਦੇ ਨਾਗਰਿਕ ਵਜੋਂ ਰਜਿਸਟਰ ਕਰਨ ਲਈ ਅਪਲਾਈ ਕਰਨ ਦੀ ਫੀਸ ਵੀ ਵਧਾਈ ਗਈ ਹੈ।
ਬ੍ਰਿਟੇਨ ਦੇ ਗ੍ਰਹਿ ਵਿਭਾਗ ਨੇ ਇਸ ਹਫਤੇ ਜ਼ਿਆਦਾਤਰ ਕੰਮ ਤੇ ਯਾਤਰਾ ਵੀਜ਼ੇ ਦੀ ਲਾਗਤ ਵਿਚ 15 ਫੀਸਦੀ ਦਾ ਵਾਧਾ ਤੇ ਪਹਿਲ ਵਾਲੇ ਵੀਜ਼ਾ, ਅਧਿਐਨ ਵੀਜ਼ਾ ਤੇ ਆਯੋਜਨ ਦੇ ਪ੍ਰਮਾਣ ਪੱਤਰ ਦੀ ਲਾਗਤ ਵਿਚ ਘੱਟ ਤੋਂ ਘਆਟ 20 ਫੀਸਦੀ ਦੇ ਵਾਧੇ ਦਾ ਸੰਕੇਤ ਦਿੱਤਾ ਸੀ। ਫੀਸ ਵਿਚ ਵਾਧਾ ਸਿਹਤ ਤੇ ਦੇਖਭਾਲ ਵੀਜ਼ੇ ਸਣੇ ਜ਼ਿਆਦਾਤਰ ਵੀਜ਼ਾ ਸ਼੍ਰੇਣੀਆਂ ‘ਤੇ ਲਾਗੂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਏਅਰਫੋਰਸ ਨੂੰ ਮਿਲਿਆ ਪਹਿਲਾ LCA ਤੇਜਸ, 2205 KMPH ਸਪੀਡ, ਹਰ ਮੌਸਮ ‘ਚ ਭਰ ਸਕੇਗਾ ਉਡਾਣ
ਵੀਜ਼ਾ ਦੀ ਫੀਸ ਵਿਚ ਹੋਏ ਇਸ ਵਾਧੇ ਨਾਲ ਯੂਕੇ ਨੂੰ 1 ਬਿਲੀਅਨ ਗ੍ਰੇਟ ਬ੍ਰਿਟਿਸ਼ ਪੌਂਡ ਦੀ ਕਮਾਈ ਹੋਵੇਗੀ। ਇਸ ਦਾ ਇਸਤੇਮਾਲ ਪਬਲਿਕ ਸੈਕਟਰ ਦੇ ਸਟਾਫ ਦੀ ਸੈਲਰੀ ਵਧਾਉਣ ਲਈ ਕੀਤਾ ਜਾਵੇਗਾ। ਇਸ ਲਈ ਦੁਨੀਆ ਦੇ ਵਿਦਿਆਰਥੀਆਂ ਤੇ ਸੈਲਾਨੀਆਂ ਦੀ ਜੇਬ ‘ਤੇ ਬੋਝ ਪਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: