ਦੇਸ਼ ਲਗਾਤਾਰ ਤਰੱਕੀਆਂ ਵੱਲ ਵਧ ਰਿਹਾ ਹੈ ਪਰ ਅਜੇ ਵੀ ਪੜ੍ਹੇ-ਲਿਖੇ ਲੋਕ ਵੀ ਅੰਧਵਿਸ਼ਵਾਸ ਵਿੱਚ ਫਸੇ ਬੈਠੇ ਹਨ। ਮੁੰਬਈ ਤੋਂ ਇੱਕ ਅਜਿਹੀ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਮੁੰਬਈ ਦੀ ਰਹਿਣ ਵਾਲੀ 26 ਸਾਲਾਂ ਲੜਕੀ ਨੇ ਰੈਡਿਟ ਪੋਸਟ ‘ਤੇ ਲਿਖਿਆ ਹੈ ਕਿ ਕਿਵੇਂ ਉਸ ਦੇ ਮਾਪੇ ਉਸ ਨੂੰ ‘ਪੋਟ’ ਯਾਨੀ ਮਟਕੇ ਨਾਲ ਵਿਆਹ ਕਰਨ ਲਈ ਮਜਬੂਰ ਕਰ ਰਹੇ ਹਨ। ਉਸ ਦੇ ਮਾਤਾ-ਪਿਤਾ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਜੋ ਉਸ ਦੇ ਪਤੀ ਦੀ ਮੌਤ ਨਾ ਹੋਵੇ ਅਤੇ ਉਸ ਦਾ ਵਿਆਹ ਸ਼ਾਂਤੀ ਨਾਲ ਰਹੇ। ਕੁੜੀ ਦੀ ਇਹ ਪੋਸਟ ਕੁਝ ਹੀ ਸਮੇਂ ‘ਚ ਵਾਇਰਲ ਹੋ ਗਈ ਹੈ ਅਤੇ ਇਸ ‘ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
ਆਪਣੀ ਕਹਾਣੀ ਨੂੰ ਅੱਗੇ ਦੱਸਦੇ ਹੋਏ ਲੜਕੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਮੈਂ ਮੁੰਬਈ ਦੀ ਰਹਿਣ ਵਾਲੀ 26 ਸਾਲਾਂ ਕੁੜੀ ਹਾਂ। ਮੇਰੇ ਭਾਰਤੀ ਮਾਪੇ ਮੈਨੂੰ ‘ਮਟਕੇ’ (ਘੜੇ) ਨਾਲ ਵਿਆਹ ਕਰਨ ਲਈ ਕਹਿ ਰਹੇ ਹਨ। ਤਾਂ ਜੋ ਮੇਰੇ ਹੋਣ ਵਾਲੇ ਪਤੀ ਦੀ ਮੌਤ ਨਾ ਹੋਵੇ ਜਾਂ ਵਿਆਹ ਖਤਮ ਨਾ ਹੋਵੇ। ਮੈਂ ਨਾਸਤਿਕ ਹਾਂ ਅਤੇ ਇਸ ਵਿਚਾਰ ਦਾ ਵੀ ਸਖ਼ਤ ਵਿਰੋਧ ਕਰਦਾ ਹਾਂ। ਪਰ ਮੇਰੇ ਮਾਤਾ-ਪਿਤਾ ਨੇ ਇਸ ਨੂੰ ਉਨ੍ਹਾਂ ਲਈ ਬੇਇੱਜ਼ਤੀ ਕਰਨ ਅਤੇ ਪਤਾ ਨਹੀਂ ਕੀ-ਕੀ ਬਣਾ ਦਿੱਤਾ ਹੈ। ਮੈਂ ਜਾਣਦੀ ਹਾਂ ਕਿ ਉਹ ਮੈਨੂੰ ਅਜਿਹਾ ਕਰਨ ਲਈ ਮਜ਼ਬੂਰ ਨਹੀਂ ਕਰ ਸਕਦੇ ਅਤੇ ਉਹ ਮੈਨੂੰ ਸਰੀਰਕ ਤੌਰ ‘ਤੇ ਵੀ ਮਜਬੂਰ ਨਹੀਂ ਕਰਨਗੇ। ਪਰ ਇਹ ਬਿਲਕੁਲ ਬੇਤੁਕਾ ਹੈ ਅਤੇ ਘਰ ਵਿੱਚ ਹਰ ਰੋਜ਼ ਇਸ ਬਾਰੇ ਚਰਚਾ ਕਰਨਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਵਾਲਾ ਹੈ। ਕੋਈ ਸਲਾਹ? ਕੀ ਇਹ ਵੀ ਸੱਚ ਹੈ?
ਇਹ ਵੀ ਪੜ੍ਹੋ : ਪੰਜਾਬੀ ਮੁੰਡੇ ਦੀ ਗ੍ਰੀਸ ‘ਚ ਮੌ.ਤ, ਮਾਪੇ ਇਕਲੌਤੇ ਪੁੱਤ ਲਈ ਲੱਭ ਰਹੇ ਸਨ ਕੁੜੀ, ਰੋ-ਰੋ ਕਹਿੰਦੇ- ‘ਬਾਹਰ ਨਾ ਭੇਜੋ ਬੱਚੇ’
ਕੁੜੀ ਨੇ ਸੋਸ਼ਲ ਮੀਡੀਆ ‘ਤੇ ਅੱਗੇ ਲਿਖਿਆ, ‘ਮੈਂ ਆਪਣੀ ਗੱਲ ‘ਤੇ ਕਾਇਮ ਰਹਿਣ ਦਾ ਮਨ ਬਣਾ ਲਿਆ ਹੈ।’ ਪਰ ਉਸ ਨੇ ਲੋਕਾਂ ਤੋਂ ਸਲਾਹ ਜਾਂ ਮਦਦ ਮੰਗੀ ਹੈ ਕਿ ਇਸ ਨੂੰ ਕਿਵੇਂ ਸੌਖਾ ਬਣਾਇਆ ਜਾਵੇ। ਆਪਣੇ ਮਾਪਿਆਂ ਬਾਰੇ ਉਸ ਨੇ ਦੱਸਿਆ, ‘ਮੇਰੀ ਮਾਂ ਬੀ.ਕਾਮ ਗ੍ਰੈਜੂਏਟ ਹੈ ਅਤੇ ਪਿਤਾ ਇੰਜੀਨੀਅਰ ਹਨ। ਉਹ ਬਹੁਤ ਪੜ੍ਹੇ-ਲਿਖੇ ਹਨ। ਇਸ ਦੇ ਜਵਾਬ ‘ਚ ਇਕ ਯੂਜ਼ਰ ਨੇ ਮਜ਼ਾਕ ‘ਚ ਲਿਖਿਆ, ‘ਉਨ੍ਹਾਂ (ਮਾਪਿਆਂ) ਨੂੰ ਦੱਸੋ ਕਿ ਤੁਹਾਨੂੰ ਜੋ ਘੜਾ ਪਸੰਦ ਸੀ, ਉਹ ਕੇਤਲੀ ਲੈ ਕੇ ਭੱਜ ਗਿਆ।’
ਵੀਡੀਓ ਲਈ ਕਲਿੱਕ ਕਰੋ -: