ਬੀਤੇ ਦਿਨੀਂ ਅਭਿਨੇਤਾ ਰਣਬੀਰ ਕਪੂਰ ਨੂੰ ਸੰਮਨ ਭੇਜਣ ਦੇ ਬਾਅਦ ਈਡੀ ਦੇ ਤਿੰਨ ਹੋਰ ਸਿਤਾਰਿਆਂ ਨੂੰ ਤਲਬ ਕੀਤਾ ਹੈ।ਇਹ ਸਿਤਾਰੇ ਕੋਈ ਹੋਰ ਨਹੀਂ ਸਗੋਂ ਕਾਮੇਡੀ ਕਿੰਗ ਦੇ ਨਾਂ ਤੋਂ ਮਸ਼ਹੂਰ ਕਪਿਲ ਸ਼ਰਮਾ, ਬਾਲੀਵੁੱਡ ਅਭਿਨੇਤਰੀ ਹੁਮਾ ਕੁਰੈਸ਼ੀ, ਟੀਵੀ ਐਕਟ੍ਰੈਸ ਹਿਨਾ ਖਾਨ ਤੇ ਸ਼ਰਧਾ ਕਪੂਰ ਹੈ। ‘ਮਹਾਦੇਵ ਬੁੱਕ’ ਆਨਲਾਈਨ ਬੇਟਿੰਗ ਐਪ ਮਾਮਲੇ ਵਿਚ ਰਣਬੀਰ ਕਪੂਰ ਦੇ ਬਾਅਦ ਚਾਰੋਂ ਸਿਤਾਰਿਆਂ ਨੂੰ ਸੰਮਨ ਭੇਜਿਆ ਗਿਆ ਹੈ। ਅਜਿਹੇ ਵਿਚ ਕਪਿਲ ਸ਼ਰਮਾ, ਹੁਮਾ ਕੁਰੈਸ਼ੀ ਤੇ ਹਿਨਾ ਖਾਨ ਤਿੰਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਈਡੀ ਨੇ ਮਹਾਦੇਵ ਬੇਟਿੰਗ ਐਪਲੀਕੇਸ਼ਨ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿਛ ਲਈ ਕਾਮੇਡੀਅਨ ਕਪਿਲ ਸ਼ਰਮਾ ਤੇ ਅਭਿਨੇਤਰੀ ਹਿਨਾ ਖਾਨ, ਹੁਮਾ ਕੁਰੈਸ਼ੀ ਤੇ ਸ਼ਰਧਾ ਕਪੂਰ ਨੂੰ ਤਲਬ ਕੀਤਾ ਹੈ। ਕੁੱਲ 100 ਆਨਲਾਈਨ ਬੇਟਿੰਗ ਐਪਸ ਈਡੀ ਦੇ ਰਡਾਰ ‘ਤੇ ਹਨ।
ਈਡੀ ਦੇ ਸੂਤਰਾਂ ਨੇ ਕਿਹਾ ਕਿ ਏਜੰਸੀ ਨੇ ਸੇਲੇਬਸ ‘ਤੇ ਵਰਚੂਅਲ ਸਪੇਸ ਵਿਚ ਆਪਣੇ ਪ੍ਰੋਡਕਟਸ ਨੂੰ ਬੜਾਵਾ ਦੇਣ ਲਈ ਮਹਾਦੇਵ ਬੇਟਿੰਗ ਐਪ ਦੇ ਪ੍ਰਮੋਟਰਾਂ ਤੋਂ ਪੈਸੇ ਲੈਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਮਸ਼ਹੂਰ ਹਸਤੀਆਂ ਤੇ ਪ੍ਰਭਾਵਸ਼ਾਲੀ ਲੋਕਾਂ ਸਣੇ ਲਗਭਗ 100 ਲੋਕ ਈਡੀ ਦੀ ਜਾਂਚ ਦੇ ਦਾਇਰੇ ਵਿਚ ਹਨ ਤੇ ਉਨ੍ਹਾਂ ਨੂੰ ਜਲਦ ਹੀ ਤਲਬ ਕੀਤਾ ਜਾਵੇਗਾ।
ਕਪਿਲ ਸ਼ਰਮਾ, ਹਿਨਾ ਖਾਨ, ਹੁਮਾ ਕੁਰੈਸ਼ੀ ਤੇ ਸ਼ਰਧਾ ਕਪੂਰ ਨੂੰ ਸੰਮਨ ਮਹਾਦੇਵ ਬੇਟਿੰਗ ਐਪ ਮਨੀ ਲਾਂਡਰਿੰਗ ਮਾਮਲੇ ਵਿਚ ਰਣਬੀਰ ਕਪੂਰ ਨੂੰ ਈਡੀ ਵੱਲੋਂਤਲਬ ਕੀਤੇ ਜਾਣ ਦੇ ਬਾਅਦ ਭੇਜਿਆ ਗਿਆ ਹੈ। ਰਣਬੀਰ ਨੂੰ ਅੱਜ ਰਾਏਪੁਰ ਦਫਤਰ ਵਿਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਦੋ ਹਫਤੇ ਦਾ ਸਮਾਂ ਮੰਗਿਆ ਹੈ। ਭਿਲਾਈ, ਛੱਤੀਸਗੜ੍ਹ ਦੇ ਰਹਿਣ ਵਾਲੇ ਸੌਰਭ ਚੰਦਰਾਕਰ ਤੇ ਰਵੀ ਉੱਪਲ, ਮਹਾਦੇਵ ਬੇਟਿੰਗ ਐਪ ਦੇ ਪ੍ਰਮੋਟਰ ਹਨ ਤੇ ਕਥਿਤ ਤੌਰ ‘ਤੇ ਇਸ ਨੂੰ ਦੁਬਈ ਤੋਂ ਚਲਾਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: