ਹਾਂਗਜੋ ਵਿਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿਚ ਟੀਮ ਮੁਕਾਬਲੇ ਦੇ ਸੈਮੀਫਾਈਨਲ ਵਿਚ ਨੇਪਾਲ ਨਾਲ ਬੇਹਤਰ ਪ੍ਰਦਰਸ਼ਨ ਕਰਨ ਦੇ ਬਾਅਦ ਭਾਰਤੀ ਮਹਿਲਾ ਕਬੱਡੀ ਟੀਮ ਨੇ ਦੇਸ਼ ਲਈ ਘੱਟ ਤੋਂ ਘੱਟ ਚਾਂਦੀ ਦਾ ਤਮਗਾ ਪੱਕਾ ਕਰ ਲਿਆ। ਰਿਤੂ ਨੇਗੀ ਦੀ ਅਗਵਾਈ ਵਿਚ ਭਾਰਤ ਨੇ ਨੇਪਾਲ ਨੂੰ 61-17 ਦੇ ਆਸਾਨ ਫਰਕ ਨਾਲ ਹਰਾਇਆ। ਹਾਫ ਟਾਈਮ ਤੱਕ ਭਾਰਤ 29-10 ਨਾਲ ਚੰਗੀ ਸਥਿਤ ਵਿਚ ਸੀ। ਖੇਡ ਦੁਬਾਰਾ ਸ਼ੁਰੂ ਹੋਣ ਦੇ ਬਾਅਦ ਭਾਰਤੀਆਂ ਨੇ ਫਾਈਨਲ ਵਿਚ ਪਹੁੰਚਣ ਲਈ ਆਪਣੀ ਸ਼ਾਨਦਾਰ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
ਭਾਰਡੀ ਰੇਡਰ 9 ਬੋਨਸ ਅੰਕ ਹਾਸਲ ਕਰਨ ਵਿਚ ਸਫਲ ਰਹੇ ਤੇ ਡਿਫੈਂਡਰਾਂ ਨੇ 5 ਨੂੰ ਆਲਆਊਟ ਕੀਤਾ। ਭਾਰਤ ਸੋਨ ਤਮਗਾ ਮੈਚ ਵਿਚ ਈਰਾਨ ਜਾਂ ਫਿਰ ਚੀਨੀ ਤਾਈਪੇ ਦੀ ਟੀਮ ਨਾਲ ਭਿੜੇਗੀ। ਇਨ੍ਹਾਂ ਦੋਵਾਂ ਵਿਚੋਂ ਇਕ ਟੀਮ ਦੀ ਚੋਣ ਅੱਜ ਆਯੋਜਿਤ ਹੋਣ ਵਾਲੇ ਸੈਮੀਫਾਈਨਲ ਦੇ ਮਾਧਿਅਮ ਨਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵਿਸ਼ਵ ਕੱਪ ਦੇ ਦੂਜੇ ਮੈਚ ‘ਚ ਅੱਜ ਪਾਕਿਸਤਾਨ ਤੇ ਨੀਦਰਲੈਂਡ ਦੀ ਟੀਮ ਹੋਵੇਗੀ ਆਹਮੋ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ-11
ਇਸ ਇਤਿਹਾਸਕ ਜਿੱਤ ਤੋਂ ਬਾਅਦ, ਭਾਰਤੀ ਖੇਡ ਅਥਾਰਟੀ (SAI) ਨੇ ਟਵਿੱਟਰ ‘ਤੇ ਲਿਖਿਆ ਕਿ ‘ਭਾਰਤੀ ਮਹਿਲਾ ਕਬੱਡੀ ਟੀਮ ਨੇ ਨੇਪਾਲ ਦੇ ਖਿਲਾਫ 61-17 ਦੇ ਸ਼ਾਨਦਾਰ ਸਕੋਰ ਨਾਲ ਆਪਣਾ ਦਬਦਬਾ ਦਿਖਾਇਆ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ! ਇਸ ਜਿੱਤ ਨਾਲ ਭਾਰਤ ਦਾ ਘੱਟੋ-ਘੱਟ ਇੱਕ ਚਾਂਦੀ ਦਾ ਤਗ਼ਮਾ ਪੱਕਾ ਹੋ ਗਿਆ ਹੈ। ਹੁਣ, ਅਸੀਂ ਸਾਰੇ ਤਿਆਰ ਹਾਂ। ”
ਵੀਡੀਓ ਲਈ ਕਲਿੱਕ ਕਰੋ -: