Jawan BO Worldwide Collection: ਸ਼ਾਹਰੁਖ ਖਾਨ ਦੀ ਤਾਜ਼ਾ ਰਿਲੀਜ਼ ਫਿਲਮ ‘ਜਵਾਨ’ ਦੇਸ਼-ਵਿਦੇਸ਼ ‘ਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਫਿਲਮ ਨੇ ਘਰੇਲੂ ਬਾਕਸ ਆਫਿਸ ‘ਤੇ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚਿਆ ਹੈ ਅਤੇ ਹੁਣ ਆਪਣੀ ਰਿਕਾਰਡ ਬੁੱਕ ਵਿੱਚ ਇੱਕ ਹੋਰ ਪੰਨਾ ਜੋੜ ਲਿਆ ਹੈ। ਦਰਅਸਲ, ਐਟਲੀ ਦੁਆਰਾ ਨਿਰਦੇਸ਼ਤ ਇਸ ਐਕਸ਼ਨ ਨਾਲ ਭਰਪੂਰ ਫਿਲਮ ਨੇ ਵੀਰਵਾਰ ਨੂੰ ਯੂਏਈ ਬਾਕਸ ਆਫਿਸ ‘ਤੇ ਸ਼ਾਨਦਾਰ ਸਫਲਤਾ ਪ੍ਰਾਪਤ ਕਰਕੇ ਇੱਕ ਹੋਰ ਮੀਲ ਪੱਥਰ ਨੂੰ ਪਾਰ ਕੀਤਾ ਹੈ।
Jawan BOX Worldwide Collection
ਜਾਣਦੇ ਹਾਂ ‘ਜਵਾਨ’ ਨੇ ਮਿਡਲ ਈਸਟ ਬਾਕਸ ਆਫਿਸ ‘ਤੇ ਕਿੰਨੀ ਕਮਾਈ ਕੀਤੀ ਹੈ। ਇਸ ਚ ਕੋਈ ਸ਼ੱਕ ਨਹੀਂ ਕਿ ‘ਜਵਾਨ’ ਦੀ ਸ਼ਾਨਦਾਰ ਸਫ਼ਲਤਾ ਸਿਰਫ਼ ਭਾਰਤ ‘ਚ ਹੀ ਆਪਣੇ ਘਰੇਲੂ ਮੈਦਾਨ ਤੱਕ ਸੀਮਤ ਨਹੀਂ ਹੈ, ਸਗੋਂ ਇਹ ਫ਼ਿਲਮ ਅੰਤਰਰਾਸ਼ਟਰੀ ਬਾਜ਼ਾਰ ‘ਚ ਵੀ ਚੰਗਾ ਕਾਰੋਬਾਰ ਕਰ ਰਹੀ ਹੈ। ‘ਜਵਾਨ’ ਨੇ ਮੱਧ ਪੂਰਬ ਯਾਨੀ ਏਸ਼ੀਆ ਮਾਈਨਰ, ਇਰਾਕ, ਈਰਾਨ, ਲੇਵਾਂਟ ਅਤੇ ਤੁਰਕੀ ਵਰਗੇ ਦੇਸ਼ਾਂ ਦੇ ਬਾਕਸ ਆਫਿਸ ‘ਤੇ ਵੀ ਹਲਚਲ ਮਚਾ ਦਿੱਤੀ ਹੈ। ਇਸ ਬਾਰੇ ‘ਚ ਫਿਲਮ ਦੇ ਮੇਕਰਸ ਨੇ ਸ਼ਾਹਰੁਖ ਦਾ ਨਵਾਂ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਲਿਖਿਆ, ‘ਜਵਾਨ ਮੱਧ ਪੂਰਬ ‘ਚ 16 ਮਿਲੀਅਨ
ਡਾਲਰ ਦਾ ਅੰਕੜਾ ਪਾਰ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ ਅਤੇ ਨੰਬਰ 1 ਭਾਰਤੀ ਫਿਲਮ ਬਣ ਕੇ ਉਭਰੀ ਹੈ।
ਸ਼ਾਹਰੁਖ ਖਾਨ ਦੀ ਫਿਲਮ ‘ ਜਵਾਨ ‘ ਨੇ ਮੱਧ ਪੂਰਬ ‘ਚ ਭਾਰੀ ਕਮਾਈ ਕਰਕੇ ਇਤਿਹਾਸ ਰਚਿਆ ਹੈ ਅਤੇ ਫਿਲਮ ਨੇ ਦੁਨੀਆ ਭਰ ‘ਚ ਵੀ ਸ਼ਾਨਦਾਰ ਕਲੈਕਸ਼ਨ ਕੀਤੀ ਹੈ। ਫਿਲਮ ਨੂੰ ਰਿਲੀਜ਼ ਹੋਏ 29 ਦਿਨ ਹੋ ਗਏ ਹਨ ਅਤੇ ਇਹ ਅਜੇ ਵੀ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ‘ਜਵਾਨ’ ਦੇ ਕੁੱਲ ਵਿਸ਼ਵਵਿਆਪੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ 1100 ਕਰੋੜ ਰੁਪਏ ਨੂੰ ਪਾਰ ਕਰ ਚੁੱਕੀ ਹੈ। ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, ‘ਜਵਾਨ’ ਨੇ ਦੁਨੀਆ ਭਰ ਵਿੱਚ 1103.45 ਕਰੋੜ ਰੁਪਏ ਇਕੱਠੇ ਕੀਤੇ ਹਨ। ਇਹ ਫਿਲਮ ਸਾਊਥ ਸੁਪਰਸਟਾਰ ਯਸ਼ ਦੇ KGF 2 ਦੇ ਕਲੈਕਸ਼ਨ ਨੂੰ ਮਾਤ ਦੇਣ ਲਈ ਅੱਗੇ ਵਧ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .