ਭਾਰਤ-ਕੈਨੇਡਾ ਵਿਚ ਤਣਾਅ ਵਧਦਾ ਜਾ ਰਿਹਾ ਹੈ। ਇਸ ਦਰਮਿਆਨ ਯੂਐੱਸਆਈਐੱਸਪੀਐੱਫ ਨੇ ਕੈਨੇਡਆਈ ਪੀਐੱਮ ਜਸਟਿਨ ਟਰੂਡੋ ਵੱਲੋਂ ਪਿਛਲੇ ਮਹੀਨੇ ਭਾਰਤ ‘ਤੇ ਬਿਨਾਂ ਕਿਸੇ ਠੋਸ ਸਬੂਤ ਦੇ ਦੋਸ਼ ਲਗਾਏ ਜਾਣ ਨੂੰ ਮੰਦਭਾਗਾ ਦੱਸਿਆ ਹੈ।
ਟਰੂਡੋ ਵਲੋਂ ਜੂਨ ਵਿਚ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਵਿਚ ਭਾਰਤੀ ਏਜੰਟਾਂ ਨੂੰ ਜੋੜਨ ਦੇ ਦੋਸ਼ ਦੇ ਬਾਅਦ ਦੋਵੇਂ ਦੇਸ਼ਾਂ ਵਿਚ ਤਣਾਅ ਵਧ ਗਿਆ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਤੇ ਕੈਨੇਡਾ ਵਿਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ।
USISPF ਦੇ ਮੁਖੀ ਤੇ ਮੁੱਖ ਕਾਰਜਕਾਰੀ ਅਧਿਕਾਰੀ ਮੁਕੇਸ਼ ਅਘੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਟਰੂਡੋ ਨੇ ਬਿਨਾਂ ਕਿਸੇ ਠੋਸ ਸਬੂਤ ਦੇ ਭਾਰਤ ‘ਤੇ ਦੋਸ਼ ਲਗਾਏ। ਇਸ ਨਾਲ ਦੋਵੇਂ ਦੇਸ਼ਾਂ ਦੇ ਵਿਚ ਸਬੰਧ ਖਰਾਬ ਹੋਏ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਵਿਚ ਸਬੰਧ ਬਹੁਤ ਪੁਰਾਣੇ ਹਨ। ਦੋਵਾਂ ਵਿਚ ਵੱਡਾ ਵਪਾਰ ਹੈ। 230,000 ਤੋਂ ਵਧ ਭਾਰਤੀ ਵਿਦਿਆਰਥੀ ਇਥੇ ਪੜ੍ਹਾ ਰਹੇ ਹਨ।
ਇਹ ਵੀ ਪੜ੍ਹੋ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਜਹਾਜ਼ ਹਾ.ਦਸਾਗ੍ਰਸਤ, ਦੋ ਭਾਰਤੀ ਟਰੇਨੀ ਪਾਇਲਟਾਂ ਸਣੇ ਤਿੰਨ ਦੀ ਮੌ.ਤ
ਕੈਨੇਡਾ ਨੇ ਭਾਰਤ ਵਿਚ ਲਗਭਗ 55 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਨ੍ਹਾਂ ਸਾਰਿਆਂ ਵਿਚ ਇਹ ਮੰਦਭਾਗਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਸੰਸਦ ਵਿਚ ਜਾਂਦੇ ਹਨ ਤੇ ਬਿਨਾਂ ਕਿਸੇ ਸਬੂਤ ਦਿੱਤੇ ਦੋਸ਼ ਲਗਾ ਦਿੰਦੇ ਹਨ। ਅਘੀਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਦਿਮਾਗਦਾਰ ਲੋਕਾਂ ਨੂੰ ਸ਼ਾਂਤੀ ਨਾਲ ਗੱਲ ਕਰਕੇ ਸਥਿਤੀ ਸੰਭਾਲਣ ਦੀ ਲੋੜ ਹੈ ਕਿਉਂਕਿ ਕੈਨੇਡਾ ਭਾਰਤ ‘ਤੇ ਦਬਾਅ ਬਣਾਉਣ ਲਈ ਅਮਰੀਕਾ ਦਾ ਫਾਇਦਾ ਚੁੱਕ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: