ਏਅਰ ਇੰਡੀਆ ਨੇ ਮੁਲਾਜ਼ਮਾਂ ਦੀ ਨਵੀਂ ਯੂਨੀਫਾਰਮ ਨਾਲ ਮੈਚਿੰਗ ਲਈ ਪੇਂਟਜੌਬ ਦੇ ਬਾਅਦ ਆਪਣੇ ਨਵੇਂ A350 ਜਹਾਜ਼ਾਂ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਹੈ। A350 ਦੇ ਇਸ ਲੇਟੇਸਟ ਇਮੇਜ ਨੂੰ ਫਰਾਂਸ ਦੇ ਟੂਲੂਜ ਵਿਚ ਇਕ ਵਰਕਸ਼ਾਪ ਵਿਚ ਕਲਿਕ ਕੀਤਾ ਗਿਆ ਹੈ। ਏਅਰਲਾਈਨ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਖੁਦ ਨੂੰ ਨਵੇਂ ਲਾਲ-ਆਰਬਗਿਨ ਗੋਲਡ ਲੁੱਕ ਤੇ ਨਵੇਂ ਲੋਗੋ ‘ਦਿ ਵਿਸਟਾ’ ਨਾਲ ਰੀਬ੍ਰਾਂਡ ਕੀਤਾ ਸੀ।
ਏਅਰ ਇੰਡੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸ਼ੇਅਰ ਕੀਤੇ ਗਏ ਪੋਸਟ ਵਿਚ ਕਿਹਾ ਕਿ ਨਵੇਂ ਰੰਗ ਦੇ ਵਿਮਾਨ ਇਸ ਵਿੰਟਰ ਸੀਜਨ ਵਿਚ ਭਾਰਤ ਆਉਣਗੇ। ਇਹ ਟੂਲੂਜ ਵਿਚ ਪੇਂਟ ਸ਼ਾਪਨ ‘ਤੇ ਸਾਡੀ ਨਵੀਂ ਯੂਨਯੂਨੀਫਾਰਮ ਵਿਚ ਏ350 ਦਾ ਪਹਿਲਾ ਲੁੱਕ ਹੈ। ਸਾਡੇ ਏ350 ਜਹਾਜ਼ ਇਸ ਵਿੰਟਰ ਸੀਜ਼ਨ ਘਰ ਆਉਣੇ ਸ਼ੁਰੂ ਹੋ ਜਾਣਗੇ।
ਦੱਸ ਦੇਈਏ ਕਿ ਜਦੋਂ ਤੋਂ ਟਾਟਾ ਗਰੁੱਪ ਨੇ ਏਅਰ ਇੰਡੀਆ ਨੂੰ ਐਕਵਾਇਰ ਕੀਤਾ ਹੈ, ਏਅਰਲਾਈਨ ਕੰਪਨੀ ਆਪਣੀ ਵੱਖਰੀ ਪਛਾਣ ਬਣਾਉਣ ਲਈ ਲਗਾਤਾਰ ਬਦਲਾਅ ਦੇ ਦੌਰ ਤੋਂ ਗੁਜ਼ਰ ਰਹੀ ਹੈ। ਏਅਰ ਇੰਡੀਆ ਦੀ ਇਸ ਨਵੀਂ ਦਿੱਖ ਅਤੇ ਇਸ ਦੇ ਪੂਰੇ ਫਲੀਟ ਨੂੰ ਨਵਾਂ ਰੂਪ ਦੇਣ ਲਈ $400 ਮਿਲੀਅਨ ਦਾ ਵੱਡਾ ਖਰਚਾ ਕੀਤਾ ਜਾ ਰਿਹਾ ਹੈ।
ਇਹ ਵਵੀ ਪੜ੍ਹੋ : Asian Games 2023 : ਭਾਰਤ ਕ੍ਰਿਕਟ ਟੀਮ ਨੇ ਜਿੱਤਿਆ ਗੋਲਡ, ਮੀਂਹ ਕਾਰਨ ਰੱਦ ਹੋਇਆ ਫਾਈਨਲ
ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਕਿਹਾ ਸੀ ਕਿ ਉਸ ਦਾ ਨਿਊ ਲੋਗੋ ‘ਦਿ ਵਿਸਟਾ ਗੋਲਡ ਵਿਡੋ ਦੇ ਫ੍ਰੇਮ ਤੋਂ ਪ੍ਰੇਰਿਤ ਹੈ। ਏਅਰਲਾਈਨਸ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਆਪਣੀ ਸ਼ਾਨਦਾਰ ਏਅਰਲਾਈਨ ਵਿਰਾਸਤ ਨੂੰ ਬਣਾਏ ਰੱਖਣ ਲਈ ਕੰਪਨੀ ਖੁਦ ਨੂੰ ਪੂਰੀ ਤਰ੍ਹਾਂ ਤੋਂ ਬਦਲਣ ਦਾ ਕੰਮ ਕਰ ਰਹੀ ਹੈ ਨਿਊ ਯੂਨੀਫਾਰਮ ਤੇ ਡਿਜ਼ਾਈਨ ਵਿਚ ਡੂੰਘੇ ਲਾਲ, ਬੈਂਗਣੀ ਤੇ ਸੋਨੇ ਦੀ ਹਾਈਲਾਈਟਸ ਦੇ ਪੈਲੇਟ ਦੇ ਨਾਲ-ਨਾਲ ਚੱਕਰ-ਇੰਸਪਰਾਇਡ ਪੈਟਰਨ ਵੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: